ਪੰਜਾਬ 'ਚ ਬੇਅਦਬੀ ਦੀ ਘਟਨਾ, ਗੁਰਦੁਆਰਾ ਸਾਹਿਬ ਦੇ ਬਾਹਰ ਗੁਟਕਾ ਸਾਹਿਬ ਦੇ ਸੜੇ ਅੰਗ ਮਿਲੇ

ਮੁਹੱਲਾ ਨਾਨਕਸਰ ਦੇ ਗੁਰਦੁਆਰਾ ਸਾਹਿਬ ਸਾਂਝੀਵਾਲ ਦੇ ਬਾਹਰ ਗੁਟਕਾ ਸਾਹਿਬ ਦੇ ਸਾੜੇ ਗਏ ਅੰਗ ਮਿਲੇ ਹਨ। ਜਿਸਤੋਂ ਬਾਅਦ ਇਲਾਕੇ 'ਚ ਰੋਸ ਦੀ ਲਹਿਰ ਦੌੜ ਗਈ। ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ 'ਤੇ ਪਹੁੰਚੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।

Courtesy: ਗੁਟਕਾ ਸਾਹਿਬ ਦੇ ਸਾੜੇ ਅੰਗ ਪੁਲਿਸ ਨੇ ਕਬਜ਼ੇ 'ਚ ਲਏ

Share:

ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪੁਲਿਸ ਵੱਲੋਂ ਵਧਾਈ ਗਈ ਚੌਕਸੀ ਦੇ ਬਾਵਜੂਦ ਬੇਅਦਬੀ ਹੋ ਰਹੀ ਹੈ। ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਮਣੇ ਆਇਆ ਹੈ। ਇੱਥੇ ਮੁਹੱਲਾ ਨਾਨਕਸਰ ਦੇ ਗੁਰਦੁਆਰਾ ਸਾਹਿਬ ਸਾਂਝੀਵਾਲ ਦੇ ਬਾਹਰ ਗੁਟਕਾ ਸਾਹਿਬ ਦੇ ਸਾੜੇ ਗਏ ਅੰਗ ਮਿਲੇ ਹਨ। ਜਿਸਤੋਂ ਬਾਅਦ ਇਲਾਕੇ 'ਚ ਰੋਸ ਦੀ ਲਹਿਰ ਦੌੜ ਗਈ। ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ 'ਤੇ ਪਹੁੰਚੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ  

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਜ਼ਦੀਕੀ ਲੋਕਾਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਹਰਕਤ ਹੈ। ਉਥੇ ਹੀ ਉਹਨਾਂ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਫਿਲਹਾਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਘਰ ਦੇ ਬਾਹਰ ਤੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਜੋਕਿ ਸਾੜੇ ਹੋਏ ਸੀ। ਪੁਲਿਸ ਨੇ ਮਰਿਆਦਾ ਅਨੁਸਾਰ ਗੁਟਕਾ ਸਾਹਿਬ ਦੇ ਅੰਗ ਕਬਜ਼ੇ 'ਚ ਲਏ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਦੋਸ਼ੀਆਂ ਨੂੰ ਫੜਿਆ ਜਾਵੇਗਾ। 

ਇਹ ਵੀ ਪੜ੍ਹੋ