Punjab News: ਸੋਮਨਾਥ ਐਕਸਪ੍ਰੈਸ 'ਚ ਬੰਬ ਧਮਾਕੇ ਦੀ ਅਫਵਾਹ, ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੁਕੀ ਟਰੇਨ; ਤਲਾਸ਼ੀ ਮੁਹਿੰਮ ਜਾਰੀ 

ਬਠਿੰਡਾ ਤੋਂ ਜੰਮੂ ਤਵੀ ਵਾਇਆ ਫ਼ਿਰੋਜ਼ਪੁਰ ਜਾ ਰਹੀ ਸੋਮਨਾਥ ਐਕਸਪ੍ਰੈਸ ਟਰੇਨ ਵਿੱਚ ਬੰਬ ਹੋਣ ਦੀ ਅਫਵਾਹ ਫੈਲ ਗਈ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਲਿਆ। ਐਕਸਪ੍ਰੈਸ ਟਰੇਨ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ। ਸਾਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਟੀਮ ਨੇ ਸਰਚ ਆਪਰੇਸ਼ਨ ਚਲਾਇਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

Share:

ਪੰਜਾਬ ਨਿਊਜ। ਬਠਿੰਡਾ ਤੋਂ ਫ਼ਿਰੋਜ਼ਪੁਰ ਵਾਇਆ ਜੰਮੂ ਤਵੀ ਜਾ ਰਹੀ ਸੋਮਨਾਥ ਐਕਸਪ੍ਰੈਸ ਟਰੇਨ ਨੰਬਰ 9226 ਵਿੱਚ ਬੰਬ ਹੋਣ ਦੀ ਅਫਵਾਹ ਸੀ। ਟਰੇਨ ਨੂੰ ਸੁਰੱਖਿਆ ਦੇ ਤਹਿਤ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ। ਟਰੇਨ ਦੀ ਚੈਕਿੰਗ ਲਈ ਪੁਲਸ ਫੋਰਸ ਬੁਲਾਈ ਗਈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਟੀਮ ਨੇ ਤਲਾਸ਼ੀ ਮੁਹਿੰਮ ਚਲਾਈ। ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਪਹੁੰਚੀਆਂ ਸਾਰੀਆਂ ਟਰੇਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸਾਰੀਆਂ ਟਰੇਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਖਬਰ ਅਪਡੇਟ ਹੋ ਰਹੀ ਹੈ

 

ਇਹ ਵੀ ਪੜ੍ਹੋ