ਰਾਧਾਸਵਾਮੀ ਡੇਰੇ 'ਚ ਪਹੁੰਚੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਉਨ੍ਹਾਂ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਭਾਗਵਤ ਹੁਣ ਅੰਮ੍ਰਿਤਸਰ ਸਥਿਤ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ।

Share:

ਹਾਈਲਾਈਟਸ

  • ਭਾਗਵਤ ਦੇ ਇਸ ਦੌਰੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।

ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਪੰਜਾਬ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਬਿਆਸ ਸਥਿਤ ਰਾਧਾਸਵਾਮੀ ਡੇਰੇ 'ਚ ਪਹੁੰਚੇ। ਇਸ ਤੋਂ ਪਹਿਲਾਂ ਕੱਲ੍ਹ ਮੋਹਨ ਭਾਗਵਤ ਨੇ ਵਿਦਿਆਧਾਮ ਵਿੱਚ ਆਲ ਇੰਡੀਆ ਟੀਮ ਨਾਲ ਦਿਨ ਭਰ ਮੀਟਿੰਗ ਕੀਤੀ। ਜਿਸ ਵਿੱਚ ਸਭ ਤੋਂ ਅਹਿਮ ਚੋਣ ਮੁੱਦੇ ਨੂੰ ਲੈ ਕੇ ਸਾਰਿਆਂ ਦੇ ਵਿਚਾਰ ਲਏ ਗਏ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਉਨ੍ਹਾਂ ਪੰਜਾਬ ਦੇ ਚੋਣ ਸਮੀਕਰਨਾਂ ਬਾਰੇ ਚਰਚਾ ਕੀਤੀ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਆਰਐਸਐਸ ਅਤੇ ਭਾਜਪਾ ਨੂੰ ਫਾਇਦਾ ਹੋ ਸਕੇ। ਹਾਲਾਂਕਿ ਹੁਣ ਤੱਕ ਭਾਗਵਤ ਪੰਜਾਬ ਭਾਜਪਾ ਦੇ ਕਿਸੇ ਵੱਡੇ ਨੇਤਾ ਨੂੰ ਨਹੀਂ ਮਿਲੇ ਹਨ।

 

3 ਦਿਨਾਂ ਦੌਰੇ 'ਤੇ ਮੋਹਨ ਭਾਗਵਤ

ਆਰਐਸਐਸ ਮੋਹਨ ਭਾਗਵਤ ਮੰਗਲਵਾਰ ਦੇਰ ਰਾਤ ਤੋਂ 3 ਦਿਨਾਂ ਲਈ ਪੰਜਾਬ ਦੌਰੇ 'ਤੇ ਹਨ। ਭਾਗਵਤ ਦੀ ਮੀਟਿੰਗ ਵਿੱਚ ਹੁਣ ਤੱਕ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਰਾਜਾਂ ਦੇ ਵਲੰਟੀਅਰਾਂ ਨੇ ਭਾਗ ਲਿਆ ਅਤੇ ਆਪਣੇ ਇਲਾਕੇ ਦੇ ਚੋਣ ਸਮੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜਲੰਧਰ ਵਿੱਚ ਆਰਐਸਐਸ ਦਾ ਕਾਫੀ ਪ੍ਰਭਾਵ ਹੈ, ਕਿਉਂਕਿ ਇੱਥੇ ਆਰਐਸਐਸ ਦੇ ਕਈ ਸਰਗਰਮ ਆਗੂ ਹਨ ਜਿਨ੍ਹਾਂ ਦਾ ਆਪੋ-ਆਪਣੇ ਖੇਤਰਾਂ ਵਿੱਚ ਚੰਗਾ ਪ੍ਰਭਾਵ ਹੈ।

 

ਲੋਕਸਭਾ ਚੋਣਾਂ 'ਹੋਵੇਗਾ ਭਾਜਪਾ ਨੂੰ ਫਾਇਦਾ

ਭਾਗਵਤ ਦੇ ਇਸ ਦੌਰੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ 'ਚ ਕੁਝ ਸਮੇਂ 'ਚ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ ਅਤੇ ਇਸ ਦਾ ਫਾਇਦਾ 2024 ਦੀਆਂ ਲੋਕ ਸਭਾ ਚੋਣਾਂ 'ਚ ਵੀ ਭਾਜਪਾ ਨੂੰ ਹੋਵੇਗਾ।ਬੀਜੇਪੀ ਨੇ ਤਿੰਨ ਸੂਬਿਆਂ 'ਚ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਲਈ ਇਹ ਮੀਟਿੰਗ ਕੀਤੀ ਸੀ।

 

ਹੁਣ ਆਰਐੱਸਐੱਸ ਵੀ ਆਪਣੇ ਪ੍ਰਚਾਰ ਵਿੱਚ ਸਰਗਰਮ

ਦੱਸ ਦਈਏ ਕਿ ਭਾਜਪਾ ਸੂਬੇ 'ਚ ਪਹਿਲੀ ਵਾਰ ਇਕੱਲਿਆਂ ਚੋਣਾਂ ਲੜੇਗੀ। ਭਾਜਪਾ ਦੇ ਨਾਲ-ਨਾਲ ਹੁਣ ਆਰਐਸਐਸ ਵੀ ਆਪਣੇ ਪ੍ਰਚਾਰ ਵਿੱਚ ਸਰਗਰਮ ਹੋ ਗਈ ਹੈ। ਮੋਹਨ ਭਾਗਵਤ ਦੀ ਮੀਟਿੰਗ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਇਹ ਮੀਟਿੰਗ ਸੂਰਿਆ ਐਨਕਲੇਵ, ਜਲੰਧਰ ਸਥਿਤ ਵਿਦਿਆਧਾਮ ਵਿਖੇ ਹੋਈ। ਇਸ ਦੌਰਾਨ ਆਰਐਸਐਸ ਮੁੱਖੀ ਦੀ ਸੁਰੱਖਿਆ ਲਈ ਸ਼ਹਿਰ ਵਿੱਚ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਇਹ ਵੀ ਪੜ੍ਹੋ

Tags :