ਦੀਵਾਲੀ ਦੀ ਰਾਤ ਨੂੰ ਟ੍ਰਾਈਸਿਟੀ ਚ 2 ਘੰਟਿਆਂ ਵਿੱਚ 500 ਕਰੋੜ ਰੁਪਏ ਕੀਤੇ ਸਵਾਹ

ਵੱਧ ਰਹੇ ਪ੍ਰਦੂਸ਼ਣ ਦੇ ਕਾਰਣ ਇਸ ਵਾਰ ਕਾਫੀ ਸਖਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਲੋਕਾਂ ਤੇ ਇਸਦਾ ਕੋਈ ਅਸਰ ਨਹੀਂ ਪਿਆ।  ਅੱਧੀ ਰਾਤ 12 ਵਜੇ ਤੱਕ ਵੀ ਚਲਾਏ ਪਟਾਕੇ।

Share:

ਦੀਵਾਲੀ ਦੀ ਰਾਤ ਨੂੰ ਪਟਾਕੇ ਹਰ ਕੋਈ ਚਲਾਉਂਦਾ ਹੈ, ਪਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਣ ਇਸ ਵਾਰ ਕਾਫੀ ਸਖਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਲੋਕਾਂ ਤੇ ਇਸਦਾ ਕੋਈ ਅਸਰ ਨਹੀਂ ਪਿਆ। ਜ਼ੇਕਰ ਗੱਲ ਕਰੀਏ ਸਿਰਫ਼ ਟ੍ਰਾਈਸਿਟੀ ਦੀ ਤਾਂ ਇੱਥੇ ਦੀਵਾਲੀ ਵਾਲੀ ਰਾਤ ਨੂੰ ਲੋਕਾਂ ਨੇ 500 ਕਰੋੜ ਰੁਪਏ ਸਵਾਹ ਕਰ ਦਿੱਤੇ। ਜੀ ਹਾਂ, ਇੱਥੇ ਇਕੋ ਰਾਤ ਵਿੱਚ ਲੋਕਾਂ ਨੇ 500 ਕਰੋੜ ਤੇ ਪਟਾਕੇ ਫੂਕ ਛੱਡੇ। ਇਸ ਦੇ ਚਲਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਇਕ ਵਾਰ ਫਿਰ ਵੱਧ ਗਿਆ ਹੈ। ਦਸ ਦੇਈਏ ਕਿ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਸਿਰਫ਼ 2 ਘੰਟੇ ਲਈ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਮਨਜ਼ੂਰੀ ਮੁਤਾਬਕ ਲੋਕ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾ ਸਕਦੇ ਸਨ ਪਰ ਕਈ ਇਲਾਕਿਆਂ 'ਚ ਇਹ ਪਟਾਕੇ ਅੱਧੀ ਰਾਤ 12 ਵਜੇ ਤੱਕ ਵੀ ਦੇਖੇ ਗਏ ਹਨ। ਫਿਲਹਾਲ ਸ਼ਹਿਰ ਦਾ ਏਕਿਊਆਈ ਖਰਾਬ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ ਮਾਨੀਟਰਿੰਗ ਸਟੇਸ਼ਨ ਸੈਕਟਰ-22 'ਤੇ ਏਕਿਊਆਈ 226 ਪੁਆਇੰਟ ਨੋਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ-53 ਵਿੱਚ 209 ਅਤੇ ਸੈਕਟਰ-25 ਵਿੱਚ 176 ਹਵਾ ਗੁਣਵੱਤਾ ਸੂਚਕ ਅੰਕ ਨੋਟ ਕੀਤਾ ਗਿਆ ਹੈ। 

ਮੀਂਹ ਪੈਣ ਤੋਂ ਬਾਅਦ ਮਿਲੀ ਸੀ ਕੁਝ ਰਾਹਤ

ਸ਼ੁੱਕਰਵਾਰ ਰਾਤ ਕਰੀਬ 8 ਵਜੇ ਚੰਡੀਗੜ੍ਹ ਦਾ ਏਕਿਊਆਈ ਕਰੀਬ 240 ਪੁਆਇੰਟ ਸੀ, ਜੋ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਅਤੇ ਰਾਤ ਨੂੰ ਠੰਡੀਆਂ ਹਵਾਵਾਂ ਕਾਰਨ ਕਰੀਬ 149 ਪੁਆਇੰਟ ਘੱਟ ਗਿਆ। ਸ਼ਨੀਵਾਰ ਰਾਤ 9 ਵਜੇ ਤੱਕ ਇਹ 91 ਅੰਕ ਤੱਕ ਪਹੁੰਚ ਗਿਆ ਸੀ। ਇਸ ਨਾਲ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ ਪਰ ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏ ਕਾਰਨ ਸ਼ਹਿਰ ਦਾ ਹਵਾ ਗੁਣਵੱਤਾ ਸੂਚਕ ਅੰਕ ਇੱਕ ਵਾਰ ਫਿਰ 226 ਤੱਕ ਪਹੁੰਚ ਗਿਆ ਹੈ। ਜੋ ਕਿ ਬਹੁਤ ਮਾੜੀ ਹਾਲਤ ਵਿੱਚ ਹੈ।
 

ਇਹ ਵੀ ਪੜ੍ਹੋ