Amritsar ਦੇ ਆਰਪੀਓ ਅਭਿਸ਼ੇਕ ਸੰਭਾਲਣਗੇ ਜਲੰਧਰ ਦਾ ਪਾਸਪੋਰਟ ਦਫ਼ਤਰ

ਨਵੀਂ ਨਿਯੁਕਤੀ ਤੱਕ ਅਭਿਸ਼ੇਕ ਸ਼ਰਮਾ ਜਲੰਧਰ ਦੇ ਸਾਰੇ ਕੰਮਾਂ ਦਾ ਚਾਰਜ ਸੰਭਾਲਣਗੇ। ਹਰ ਹਫ਼ਤੇ ਉਹ ਕੁਝ ਦਿਨ ਜਲੰਧਰ ਤੇ ਕੁਝ ਦਿਨ ਅੰਮ੍ਰਿਤਸਰ ਬੈਠਣਗੇ।

Share:

Punjab News: ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸੀਬੀਆਈ ਵੱਲੋਂ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਏਪੀਓ ਹਰੀਓਮ ਅਤੇ ਸੰਜੇ ਸ੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰਨ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਥੇ ਲੰਬਿਤ ਪਈਆਂ ਸਾਰੀਆਂ ਫਾਈਲਾਂ ਦਾ ਵੇਰਵਾ ਮੰਗਿਆ ਗਿਆ ਹੈ। ਅੰਮ੍ਰਿਤਸਰ ਦੇ ਆਰਪੀਓ ਅਭਿਸ਼ੇਕ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

ਸੀਬੀਆਈ ਸਾਰੇ ਦਸਤਾਵੇਜਾਂ ਦੀ ਕਰ ਰਹੀ ਜਾਂਚ

ਸੀਬੀਆਈ ਨੇ ਖੇਤਰੀ ਪਾਸਪੋਰਟ ਦਫ਼ਤਰ ਦੇ ਨਾਲ-ਨਾਲ ਅਨੂਪ ਸਿੰਘ ਦੇ ਘਰ ਛਾਪੇਮਾਰੀ ਕੀਤੀ ਸੀ। ਸੀਬੀਆਈ ਨੇ ਅਨੂਪ ਸਿੰਘ ਦੇ ਘਰ ਛਾਪਾ ਮਾਰ ਕੇ ਦਸਤਾਵੇਜ਼ਾਂ ਨਾਲ ਭਰੇ ਤਿੰਨ ਬੈਗ ਬਰਾਮਦ ਕੀਤੇ, ਜੋ ਲੋਕਾਂ ਦੇ ਪਾਸਪੋਰਟਾਂ ਨਾਲ ਸਬੰਧਤ ਹਨ। ਸੀਬੀਆਈ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਆਰਪੀਓ ਅਨੂਪ ਸਿੰਘ ਵੱਲੋਂ ਜਿਨ੍ਹਾਂ ਫਾਈਲਾਂ ਨੂੰ ਕਲੀਅਰੈਂਸ ਦਿੱਤੀ ਗਈ ਸੀ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਰ ਫਾਈਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ 20 ਲੱਖ ਰੁਪਏ ਕਿਨ੍ਹਾਂ ਲੋਕਾਂ ਤੋਂ ਲਏ ਗਏ ਅਤੇ ਕਿਸ ਮਕਸਦ ਲਈ ਲਏ ਗਏ।

ਇਹ ਵੀ ਪੜ੍ਹੋ