ਲੁਧਿਆਣਾ 'ਚ ਪਿਸਤੌਲ ਦੀ ਨੋਕ 'ਤੇ ਲੁੱਟ

ਮਨੀ ਟਰਾਂਸਫਰ ਦੀ ਦੁਕਾਨ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਗ੍ਰਾਹਕ ਕੋਲੋਂ ਵੀ 10 ਹਜ਼ਾਰ ਰੁਪਏ ਖੋਹ ਕੇ ਲੈ ਗਏ। 

Share:

ਲੁਧਿਆਣਾ ਦੇ ਕੂੰਮਕਲਾਂ 'ਚ ਕੋਹਾੜਾ-ਮਾਛੀਵਾੜਾ ਰੋਡ 'ਤੇ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਪਿਸਤੌਲ ਦੀ ਨੋਕ 'ਤੇ ਲੁੱਟ ਕੀਤੀ ਗਈ। 4 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਦੁਕਾਨ ਤੋਂ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਲੁੱਟ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਾੜੀਆਂ ਬੱਸ ਸਟੈਂਡ 'ਚ ਮਾਂ ਟੈਲੀਕਾਮ ਨਾਮਕ ਦੁਕਾਨ ਹੈ। ਬਸੰਤ ਕੁਮਾਰ ਦੁਕਾਨ ਚਲਾਉਂਦਾ ਹੈ। ਮਨੀ ਟ੍ਰਾਂਸਫਰ ਦਾ ਕੰਮ ਕਰਦਾ ਹੈ। ਦੁਕਾਨ ਵਿੱਚ ਗ੍ਰਾਹਕ ਨਾਲ ਲੈਣ-ਦੇਣ ਹੋ ਰਿਹਾ ਸੀ। ਇਸ ਦੌਰਾਨ 4 ਲੁਟੇਰੇ ਆਏ। ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ। 2 ਕੋਲ ਪਿਸਤੌਲ ਸਨ। ਲੁਟੇਰਿਆਂ ਦੀ ਪਿਸਤੌਲ ਦੀ ਨੋਕ 'ਤੇ ਕੁੱਟਮਾਰ ਕਰਦੇ ਹੋਏ ਗੱਲੇ ਚੋਂ 45 ਹਜ਼ਾਰ ਰੁਪਏ ਅਤੇ 4 ਮੋਬਾਈਲ ਫੋਨ ਖੋਹ ਲਏ। ਉਨ੍ਹਾਂ ਦੁਕਾਨ ਵਿੱਚ ਖੜ੍ਹੇ ਇੱਕ ਗ੍ਰਾਹਕ ਤੋਂ ਵੀ 10 ਹਜ਼ਾਰ ਰੁਪਏ ਖੋਹੇ।

ਇੱਕ ਲੁਟੇਰਾ ਗ੍ਰਾਹਕ ਬਣ ਕੇ ਆਇਆ 


ਬਸੰਤ ਕੁਮਾਰ ਨੇ ਦੱਸਿਆ ਕਿ ਇੱਕ ਲੁਟੇਰਾ ਪਹਿਲਾਂ ਗ੍ਰਾਹਕ ਬਣ ਕੇ ਆਇਆ ਸੀ। ਜਿਸਨੇ ਕਿਹਾ ਕਿ ਕੈਸ਼ ਟਰਾਂਸਫਰ ਕਰਨਾ ਹੈ। ਇਸਤੋਂ ਬਾਅਦ ਉਹ ਉੱਥੋਂ ਚਲਾ ਗਿਆ ਅਤੇ ਕੁੱਝ ਮਿੰਟਾਂ ਬਾਅਦ ਇਹ ਘਟਨਾ ਵਾਪਰ ਗਈ। ਦੁਕਾਨ ਦੇ ਬਾਹਰ ਇੱਕ ਲੁਟੇਰਾ ਖੜ੍ਹਾ ਸੀ। ਤਿੰਨ ਜਣੇ ਦੁਕਾਨ ਦੇ ਅੰਦਰ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਕੂੰਮਕਲਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ