ਜੰਡਿਆਲਾ ਗੁਰੂ 'ਚ ਪਿਸਤੌਲ ਦੇ ਬਲ 'ਤੇ ਪੈਟਰੋਲ ਪੰਪ ਉਪਰ ਲੁੱਟ

ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਆਇਆ ਇੱਕ ਨੌਜਵਾਨ ਪੈਟਰੋਲ ਪਵਾਉਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Courtesy: file photo

Share:

ਪੰਜਾਬ ਅੰਦਰ ਲੁੱਟ ਦੀਆਂ ਵਾਰਦਾਤਾਂ 'ਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਹ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਜਿਥੇ ਪਿੰਡ ਭੰਗਵਾਂ ਦੇ ਇੱਕ ਪੈਟਰੋਲ ਪੰਪ 'ਤੇ ਪੈਟਰੋਲ ਪਵਾਉਣ ਆਇਆ ਨੌਜਵਾਨ ਪਿਸਤੌਲ ਦਿਖਾ ਪੰਪ ਦੇ ਕਰਿੰਦੇ ਤੋਂ ਹਜ਼ਾਰਾਂ ਰੁਪਏ ਨਕਦੀ ਲੁੱਟ ਕੇ ਲੈ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ 'ਤੇ ਆਇਆ ਇੱਕ ਨੌਜਵਾਨ ਪੈਟਰੋਲ ਪਵਾਉਣ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਿਆ।

100 ਰੁਪਏ ਦਾ ਤੇਲ ਪਵਾਉਣ ਬਹਾਨੇ ਵਾਰਦਾਤ 

ਪੰਪ ਦੇ ਕਰਿੰਦੇ ਨੇ ਦੱਸਿਆ ਕਿ ਇੱਕ ਨੌਜਵਾਨ ਜਿਸਨੇ ਆਪਣਾ ਮੂੰਹ ਲਪੇਟਿਆ ਹੋਇਆ ਸੀ, ਪੰਪ 'ਤੇ ਮੋਟਰਸਾਈਕਲ ਵਿੱਚ ਤੇਲ ਭਰਵਾਉਣ ਦੇ ਲਈ ਆਇਆ ਅਤੇ ਉਸਨੇ ਕਿਹਾ ਕਿ 100 ਰੁਪਏ ਦਾ ਤੇਲ ਪਾ ਦਿਓ, ਜਦੋਂ ਮੈਂ ਮੋਟਰਸਾਈਕਲ ਵਿੱਚ ਤੇਲ ਪਾ ਦਿੱਤਾ ਅਤੇ ਨੌਜਵਾਨ ਕੋਲੋਂ ਪੈਸੇ ਮੰਗੇ, ਪਰ ਉਸ ਨੇ ਪੈਸੇ ਨਹੀਂ ਦਿੱਤੇ ਅਤੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਕਿਹਾ ਕਿ ਸਾਰੇ ਪੈਸੇ ਮੈਨੂੰ ਦੇ ਦਿਓ। ਜਿਸ ਤੋਂ ਬਾਅਦ ਮੈਂ ਸਾਰੇ ਪੈਸੇ ਉਸ ਨੂੰ ਦੇ ਦਿੱਤੇ। ਕਰਿੰਦੇ ਨੇ ਦੱਸਿਆ ਕਿ ਜੋ ਪੈਸੇ ਉਹ ਲੁੱਟ ਕੇ ਫਰਾਰ ਹੋਇਆ ਹੈ ਉਹ 30 ਤੋਂ 35000 ਰੁਪਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਜਾਂਚ 'ਚ ਰੁੱਝੀ 

ਉੱਥੇ ਹੀ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਅਧਿਕਾਰੀ ਪੁੱਜੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਪ ਦੇ ਕਰਿੰਦੇ ਦੇ ਬਿਆਨਾਂ ਮੁਤਾਬਿਕ ਅਸੀਂ ਮਾਮਲਾ ਦਰਜ ਕਰ ਲਿਆ। ਅਸੀਂ ਸੀਸੀਟੀਵੀ ਦੀ ਜਾਂਚ ਕਰ ਰਹੇ ਹਾਂ, ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਮਿਲੀ ਤਾਂ ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵਾਂਗੇ।

ਇਹ ਵੀ ਪੜ੍ਹੋ