Jalandhar: ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ-ਸ਼ੀਤਲ ਨੇ ਕੱਢਿਆ ਪਹਿਲਾ ਰੋਡ ਸ਼ੋਅ, ਆਪ ਵਰਕਰਾਂ ਨੇ ਕੀਤਾ ਵਿਰੋਧ 

Jalandhar: ਭਾਜਪਾ ਵਰਕਰਾਂ ਨੇ ਰਿੰਕੂ ਅਤੇ ਅੰਗੁਰਾਲ ਦਾ ਨਿੱਘਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਰਿੰਕੂ ਤੇ ਅੰਗੁਰਾਲ ਅਲੀ ਮੁਹੱਲਾ ਪਹੁੰਚੇ ਅਤੇ ਸ਼੍ਰੀ ਗੁਰੂ ਵਾਲਮੀਕਿ ਮਹਾਰਾਜ ਦੇ ਮੰਦਰ ਦੇ ਦਰਸ਼ਨ ਕੀਤੇ। ਭਾਜਪਾ ਵਰਕਰਾਂ ਵੱਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ। ਨਾਲ ਹੀ ਬੀ.ਆਰ.ਅੰਬੇਦਕਰ ਚੌਂਕ ਵਿਖੇ ਪਹੁੰਚ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਵੀ ਲਿਆ।

Courtesy: X

Share:

Jalandhar: ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਪਹਿਲਾ ਰੋਡ ਸ਼ੋਅ ਕੀਤਾ। ਰਿੰਕੂ ਅਤੇ ਸ਼ੀਤਲ ਭਾਰੀ ਫੋਰਸ ਨਾਲ ਰੋਡ ਸ਼ੋਅ ਵਿੱਚ ਪੁੱਜੇ। ਰੋਡ ਸ਼ੋਅ ਸ਼ਾਮ ਕਰੀਬ 4.30 ਵਜੇ ਵਰਕਸ਼ਾਪ ਚੌਕ ਤੋਂ ਸ਼ੁਰੂ ਹੋ ਕੇ ਬੀ.ਆਰ.ਅੰਬੇਦਕਰ ਚੌਕ ਤੋਂ ਹੁੰਦਾ ਹੋਇਆ ਸ਼ਾਮ 6.30 ਵਜੇ ਦੇ ਕਰੀਬ ਸਮਾਪਤ ਹੋਇਆ। ਭਾਜਪਾ ਵਰਕਰਾਂ ਨੇ ਰਿੰਕੂ ਅਤੇ ਅੰਗੁਰਾਲ ਦਾ ਨਿੱਘਾ ਸਵਾਗਤ ਕੀਤਾ। ਰੋਡ ਸ਼ੋਅ ਦੌਰਾਨ ਰਿੰਕੂ ਤੇ ਅੰਗੁਰਾਲ ਅਲੀ ਮੁਹੱਲਾ ਪਹੁੰਚੇ ਅਤੇ ਸ਼੍ਰੀ ਗੁਰੂ ਵਾਲਮੀਕਿ ਮਹਾਰਾਜ ਦੇ ਮੰਦਰ ਦੇ ਦਰਸ਼ਨ ਕੀਤੇ। ਭਾਜਪਾ ਵਰਕਰਾਂ ਵੱਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ। ਨਾਲ ਹੀ ਬੀ.ਆਰ. ਅੰਬੇਦਕਰ ਚੌਂਕ ਵਿਖੇ ਪਹੁੰਚ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਵੀ ਲਿਆ। 'ਆਪ' ਵਰਕਰਾਂ ਨੇ ਰੋਡ ਸ਼ੋਅ ਨੂੰ ਲੈ ਕੇ ਵਿਰੋਧ ਕੀਤਾ। 

ਕਰੀਬ 1 ਘੰਟਾ ਦੇਰੀ ਨਾਲ ਸ਼ੁਰੂ ਹੋਇਆ ਰੋਡ ਸ਼ੋਅ

ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਪੰਜਾਬ ਪੁਲਿਸ ਦੀਆਂ ਟੀਮਾਂ ਦੇ ਨਾਲ-ਨਾਲ ਰੂਟ 'ਤੇ ਐਂਟੀ-ਰੌਇਡ ਬਲ ਵੀ ਤਾਇਨਾਤ ਕੀਤੇ ਗਏ ਸਨ। ਇਹ ਰੋਡ ਸ਼ੋਅ ਸ਼ਾਮ ਕਰੀਬ 4 ਵਜੇ ਸਵਾਮੀ ਵਿਵੇਕਾ ਨੰਦਰ ਚੌਕ (ਵਰਕਸ਼ਾਪ ਚੌਕ) ਤੋਂ ਸ਼ੁਰੂ ਹੋਣਾ ਸੀ। ਪਰ ਉਕਤ ਰੋਡ ਸ਼ੋਅ ਕਰੀਬ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਰੋਡ ਸ਼ੋਅ ਦੇਰ ਸ਼ਾਮ ਡਾ.ਬੀ.ਆਰ.ਅਬੇਦਕਰ ਚੌਂਕ ਪਹੁੰਚ ਕੇ ਸਮਾਪਤ ਹੋਇਆ। ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਦੋਵਾਂ ਦਾ ਇਹ ਪਹਿਲਾ ਰੋਡ ਸ਼ੋਅ ਹੈ। ਜਿਸ ਵਿੱਚ ਦੋਵੇਂ ਆਗੂ ਇਕੱਠੇ ਲੋਕਾਂ ਨੂੰ ਮਿਲਣਗੇ।

ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਦਿੱਤਾ: ਰਿੰਕੂ 

ਰੋਡ ਸ਼ੋਅ ਖਤਮ ਹੋਣ ਤੋਂ ਬਾਅਦ ਜਦੋਂ ਰਿੰਕੂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ- ਜਦੋਂ ਮੈਂ ਪਿਛਲੇ ਸਾਲ 'ਆਪ' ਪਾਰਟੀ 'ਚ ਸ਼ਾਮਲ ਹੋਇਆ ਸੀ ਤਾਂ ਮੈਨੂੰ 3 ਦਿਨ ਤੱਕ ਨੀਂਦ ਨਹੀਂ ਆਈ। ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੱਜ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਇਸ ਪਲ ਨੂੰ ਨਹੀਂ ਭੁੱਲ ਸਕਦਾ। ਦੱਸ ਦੇਈਏ ਕਿ ਸੰਸਦ ਮੈਂਬਰ ਰਿੰਕੂ ਦੇ ਰੋਡ ਸ਼ੋਅ ਦੇ ਮੱਦੇਨਜ਼ਰ ‘ਆਪ’ ਨੇ ਵੀ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਨੂੰ ਭਾਜਪਾ ਦੇ ਰੋਡ ਸ਼ੋਅ ਦੌਰਾਨ 'ਆਪ' ਵਰਕਰਾਂ ਨੇ ਰਿੰਕੂ ਅਤੇ ਅੰਗੁਰਾਲ ਨੂੰ ਕਾਲੇ ਝੰਡੇ ਦਿਖਾਏ। ਸਾਰੇ ‘ਆਪ’ ਵਰਕਰਾਂ ਨੇ ਪੰਜਾਬ ਦੇ ਗੱਦਾਰ ਦੇ ਪੋਸਟਰ ਲਾਏ ਹੋਏ ਸਨ। 'ਆਪ' ਦਾ ਧਰਨਾ ਸ਼ਾਮ 4.30 ਵਜੇ ਤੋਂ ਜਾਰੀ ਸੀ। ਜਿਨ੍ਹਾਂ ਨੂੰ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਜੋਤੀ ਚੌਕ ਨੇੜੇ ਰੋਕਿਆ ਗਿਆ।

ਇਹ ਵੀ ਪੜ੍ਹੋ