ਪੰਜਾਬ ਮੰਤਰੀਮੰਡਲ 'ਚ ਫੇਰਬਦਲ, ਦੇਖੋ ਕਿਸਨੂੰ ਕਿਹੜਾ ਮਹਿਕਮਾ ਮਿਲਿਆ

ਮੀਤ ਹੇਅਰ ਤੋਂ ਕਈ ਵਿਭਾਗ ਵਾਪਸ ਲਏ ਗਏ। ਇਸ ਫੈਸਲੇ ਦੇ ਨਾਲ ਜੌੜਾਮਾਜਰਾ ਦਾ ਕੱਦ ਵਧਾਇਆ ਗਿਆ।

Share:

ਪੰਜਾਬ ਮੰਤਰੀਮੰਡਲ 'ਚ ਫੇਰਬਦਲ ਕੀਤਾ ਗਿਆ ਹੈ। ਮੰਤਰੀਆਂ ਦੇ ਮਹਿਕਮੇ ਬਦਲੇ ਗਏ ਹਨ। ਇਹ ਫੇਰਬਦਲ ਪੰਜਾਬ ਵਿਧਾਨ ਸਭਾ ਸ਼ੈਸ਼ਨ ਦੇ ਠੀਕ ਇੱਕ ਹਫ਼ਤਾ ਪਹਿਲਾਂ ਕੀਤਾ ਗਿਆ। ਜਿਸਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਹਨ ਅਤੇ ਸਰਕਾਰ ਤੋਂ ਪੁੱਛਿਆ ਜਾ ਰਿਹਾ ਹੈ ਕਿ ਆਖ਼ਰ ਕਿੰਨੀ ਵਾਰ ਮੰਤਰੀ ਬਦਲੇ ਜਾਣਗੇ। 

photo
photo

ਕਿਸਨੂੰ ਕਿਹੜਾ ਮਹਿਕਮਾ ਮਿਲਿਆ 

ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਨੌਜਵਾਨ ਆਗੂ ਗੁਰਮੀਤ ਸਿੰਘ ਮੀਤ ਹੇਅਰ ਤੋਂ ਕਈ ਵਿਭਾਗ ਵਾਪਸ ਲਏ ਗਏ ਹਨ। ਉਨ੍ਹਾਂ ਕੋਲ ਸਿਰਫ ਇੱਕ ਖੇਡ ਵਿਭਾਗ ਹੀ ਰਹਿ ਗਿਆ ਹੈ। ਇਸ ਫੈਸਲੇ ਨਾਲ ਚੇਤਨ ਸਿੰਘ ਜੌੜਾਮਾਜਰਾ ਦਾ ਕੱਦ ਵਧਾਇਆ ਗਿਆ ਹੈ। ਜੌੜਾਮਾਜਰਾ ਨੂੰ ਮਾਈਨਿੰਗ ਵਿਭਾਗ  ਦਿੱਤਾ ਗਿਆ। ਉਹਨਾਂ ਕੋਲ ਕੁੱਲ 7 ਮਹਿਕਮੇ ਹੋ ਗਏ ਹਨ। ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਜੌੜਾਮਾਜਰਾ ਨੂੰ ਦਿੱਤਾ ਗਿਆ। ਜਦਕਿ ਮੀਤ ਹੇਅਰ ਖੇਡ ਐਂਡ ਯੂਥ ਸਰਵਿਸ ਵਿਭਾਗ ਦੇ ਹੀ ਮੰਤਰੀ ਰਹਿ ਗਏ ਹਨ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਕੁੱਲ 11 ਮਹਿਕਮੇ ਹੋ ਗਏ ਹਨ। ਮੀਤ ਹੇਅਰ ਕੋਲੋਂ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਵਾਪਸ ਲਿਆ ਗਿਆ। ਇਸਨੂੰ ਹੁਣ ਸੀਐਮ ਮਾਨ ਖੁਦ ਦੇਖਣਗੇ। 

ਇਹ ਵੀ ਪੜ੍ਹੋ