ਰਾਹਤ ਭਰੀ ਖ਼ਬਰ - ਪੰਜਾਬ 'ਚ ਅੱਜ ਨਹੀਂ ਹੋਵੇਗਾ ਰੋਡਵੇਜ਼ ਦਾ ਚੱਕਾ ਜਾਮ

6 ਦਸੰਬਰ ਤੱਕ ਮੁਲਤਵੀ ਕੀਤੀ ਗਈ ਹੜਤਾਲ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਯੂਨੀਅਨ ਦੀ ਮੀਟਿੰਗ ਤੈਅ ਹੋਈ। ਜਿਸ ਮਗਰੋਂ ਚੱਕਾ ਜਾਮ ਦਾ ਪ੍ਰੋਗ੍ਰਾਮ ਅੱਗੇ ਕਰ ਦਿੱਤਾ ਗਿਆ। 

Share:

ਪੰਜਾਬ ਭਰ 'ਚ ਅੱਜ ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਚੱਕਾ ਜਾਮ ਦਾ ਐਲਾਨ ਕੀਤਾ ਸੀ। ਪ੍ਰੰਤੂ, ਇਹ ਰੋਸ ਮੁਜਾਹਰਾ ਨਹੀਂ ਹੋਵੇਗਾ। ਫਿਲਹਾਲ ਇਸਨੂੰ ਰੱਦ ਕਰ ਦਿੱਤਾ ਗਿਆ। ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਅੱਜ ਪਹਿਲਾਂ ਦੀ ਤਰ੍ਹਾਂ ਸਾਰੇ ਡਿਪੂਆਂ ਦੀਆਂ ਬੱਸਾਂ ਚੱਲਣਗੀਆਂ। ਲੋਕ ਬਿਨ੍ਹਾਂ ਕਿਸੇ ਪਰੇਸ਼ਾਨੀ ਤੋਂ ਸਫ਼ਰ ਕਰਨ ਸਕਣਗੇ। ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਨੇ ਰੋਸ ਜਾਹਿਰ ਕਰਦੇ ਚੱਕਾ ਜਾਮ ਦਾ ਐਲਾਨ ਕੀਤਾ ਸੀ। ਵੀਰਵਾਰ ਦੀ ਰਾਤ ਨੂੰ ਯੂਨੀਅਨ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਤੈਅ ਕੀਤੀ ਗਈ। 6 ਦਸੰਬਰ ਨੂੰ ਮੀਟਿੰਗ ਹੋਵੇਗੀ। ਜਿਸ ਕਰਕੇ ਉਦੋਂ ਤੱਕ ਕਿਸੇ ਵੀ ਤਰ੍ਹਾਂ ਦਾ ਰੋਸ ਮੁਜਾਹਰਾ ਨਹੀਂ ਕੀਤਾ ਜਾਵੇਗਾ। 

ਕਿਲੋਮੀਟਰ ਸਕੀਮ ਦਾ ਤਿੱਖਾ ਵਿਰੋਧ

ਯੂਨੀਅਨ ਵੱਲੋਂ ਜਿੱਥੇ ਮਹਿਕਮੇ ਦੀ ਕਿਲੋਮੀਟਰ ਸਕੀਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਪੱਕਾ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਯੂਨੀਅਨ ਸੰਘਰਸ਼ ਕਰਦੀ ਆ ਰਹੀ ਹੈ। ਸਮੇਂ ਸਮੇਂ 'ਤੇ ਡਿਪੂ ਬੰਦ ਕਰਕੇ ਚੱਕਾ ਜਾਮ ਵੀ ਕੀਤਾ ਗਿਆ। ਪ੍ਰੰਤੂ ਹਾਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ। ਹੁਣ ਦੇਖਣਾ ਹੋਵੇਗਾ ਕਿ 6 ਦਸੰਬਰ ਦੀ ਮੀਟਿੰਗ 'ਚ ਕੀ ਫੈਸਲਾ ਹੋਵੇਗਾ ? 

 

ਇਹ ਵੀ ਪੜ੍ਹੋ