ਰੇਲ ਯਾਤਰੀਆਂ ਨੂੰ ਰਾਹਤ, ਛੱਠ ਪੂਜਾ ਕਾਰਨ ਪੰਜਾਬ ਤੋਂ ਕਟਿਹਾਰ ਦਰਮਿਆਨ ਦੋ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ

ਇਨ੍ਹਾਂ ਦੋ ਟਰੇਨਾਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਤੋਂ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦੋਂ ਕਿ ਦੂਜੀ ਰੇਲਗੱਡੀ ਮਾਂ ਵੈਸ਼ਨੋ ਦੇਵੀ ਕਟੜਾ ਤੋਂ ਸ਼ੁਰੂ ਹੋ ਕੇ ਕਟਿਹਾਰ ਰਾਹੀਂ ਪੰਜਾਬ ਪਹੁੰਚੇਗੀ।

Share:

ਛੱਠ ਪੂਜਾ ਕਾਰਨ ਜਿੱਥੇ ਰੇਲ ਯਾਤਰੀਆਂ ਨੂੰ ਟ੍ਰੇਨਾਂ ਦੀ ਲੰਮੀ ਵੇਟਿੰਗ ਲਿਸਟ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਹੁਣ ਉੱਥੇ ਹੀ ਯਾਤਰੀਆਂ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪੰਜਾਬ ਤੋਂ ਕਟਿਹਾਰ ਦਰਮਿਆਨ ਦੋ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਦੋਵੇਂ ਟਰੇਨਾਂ ਉੱਤਰੀ ਰੇਲਵੇ ਵੱਲੋਂ 15 ਤੋਂ 17 ਨਵੰਬਰ ਦਰਮਿਆਨ ਚਲਾਈਆਂ ਜਾਣਗੀਆਂ।

ਫੈਸਟੀਵਲ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ

ਉੱਤਰੀ ਰੇਲਵੇ ਨੇ ਅੰਮ੍ਰਿਤਸਰ ਅਤੇ ਦਰਭੰਗਾ ਵਿਚਕਾਰ ਫੈਸਟੀਵਲ ਸਪੈਸ਼ਲ ਟਰੇਨਾਂ 04650 ਅਤੇ 04649 ਚਲਾਉਣ ਦਾ ਫੈਸਲਾ ਕੀਤਾ ਹੈ। ਟਰੇਨ ਨੰਬਰ 04650 16 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 1.15 ਵਜੇ ਦਰਭੰਗਾ ਪਹੁੰਚੇਗੀ। ਜਦਕਿ ਇਹੀ ਰੇਲ ਗੱਡੀ ਨੰਬਰ 04649 17 ਨਵੰਬਰ ਨੂੰ ਸ਼ਾਮ 5 ਵਜੇ ਦਰਭੰਗਾ ਤੋਂ ਰਵਾਨਾ ਹੋਵੇਗੀ, ਜੋ ਅਗਲੇ ਦਿਨ ਦੁਪਹਿਰ 1.30 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਸ ਤੋਂ ਇਲਾਵਾ ਮਾਂ ਵੈਸ਼ਨੋ ਦੇਵੀ ਕਟੜਾ ਅਤੇ ਕਟਿਹਾਰ ਵਿਚਕਾਰ ਇੱਕ ਹੋਰ ਰੇਲ ਗੱਡੀ ਨੰਬਰ 04640/04639 ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਟਰੇਨ 15 ਨਵੰਬਰ ਨੂੰ ਮਾਂ ਵੈਸ਼ਨੋ ਦੇਵੀ ਕਟੜਾ ਤੋਂ ਅਤੇ 17 ਨਵੰਬਰ ਨੂੰ ਕਟਿਹਾਰ ਤੋਂ ਰਵਾਨਾ ਹੋਵੇਗੀ।

ਟ੍ਰੇਨ ਨੰਬਰ 04640 ਮਾਂ ਵੈਸ਼ਨੋ ਦੇਵੀ ਕਟੜਾ ਤੋਂ ਰਾਤ 9.30 ਵਜੇ ਰਵਾਨਾ ਹੋਵੇਗੀ, ਜੋ ਤੀਜੇ ਦਿਨ ਸਵੇਰੇ 9 ਵਜੇ ਕਟਿਹਾਰ ਪਹੁੰਚੇਗੀ। ਇਸ ਦੇ ਨਾਲ ਹੀ ਇਹ ਟਰੇਨ ਨੰਬਰ 04639 ਕਟਿਹਾਰ ਤੋਂ 17 ਨਵੰਬਰ ਨੂੰ ਸਵੇਰੇ 11 ਵਜੇ ਰਵਾਨਾ ਹੋਵੇਗੀ, ਜੋ ਅਗਲੇ ਦਿਨ ਰਾਤ 11 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ