ਰਾਘਵ ਚੱਢਾ ਨੂੰ ਮਿਲੀ ਵੱਡੀ ਰਾਹਤ

ਮੁੜ ਰਾਜ ਸਭਾ 'ਚ ਦਿਖਾਈ ਦੇਣਗੇ ਆਪ ਦੇ ਸੰਸਦ ਮੈਂਬਰ। 115 ਦਿਨਾਂ ਤੋਂ ਚੱਲ ਰਹੇ ਸੀ ਮੁਅੱਤਲ। ਮੈਂਬਰਸ਼ਿਪ ਬਹਾਲ ਹੋਣ 'ਤੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ। 

Share:

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਹੈ। ਰਾਜ ਸਭਾ ਤੋਂ ਉਹਨਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ। ਰਾਘਵ ਚੱਢਾ ਦੀ ਮੈਂਬਰਸ਼ਿਪ ਬਹਾਲ ਕਰਨ ਲਈ ਰਾਜ ਸਭਾ 'ਚ ਮਤਾ ਪਾਸ ਕੀਤਾ ਗਿਆ। ਚੱਢਾ ਨੇ ਰਾਜ ਸਭਾ ਦਾ ਮੈਂਬਰ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ 11 ਅਗਸਤ ਨੂੰ ਉਹਨਾਂ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਆਪਣੀ ਮੁਅੱਤਲੀ ਰੱਦ ਕਰਵਾਉਣ ਲਈ ਉਹ ਸੁਪਰੀਮ ਕੋਰਟ ਗਏ ਸੀ। ਸੁਪਰੀਮ ਕੋਰਟ ਨੇ ਇਸਦਾ ਨੋਟਿਸ ਲਿਆ ਅਤੇ ਹੁਣ 115 ਦਿਨਾਂ ਬਾਅਦ ਮੁਅੱਤਲੀ ਰੱਦ ਕਰ ਦਿੱਤੀ ਗਈ। ਖੁਸ਼ੀ ਹੈ ਕਿ ਮੁਅੱਤਲੀ ਵਾਪਸ ਲੈ ਲਈ ਗਈ ਹੈ। ਉਹਨਾਂ ਨੇ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਧੰਨਵਾਦ ਕੀਤਾ। 

 

11 ਅਗਸਤ ਨੂੰ ਕੀਤਾ ਸੀ ਮੁਅੱਤਲ 

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਘਵ ਚੱਢਾ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ 11 ਅਗਸਤ 2023 ਨੂੰ ਉੱਚ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਿਕਾਇਤਾਂ ਦੇ ਬਾਅਦ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕੀਤੀ ਗਈ ਸੀ। ਉਹਨਾਂ ਉਪਰ ਚੋਣ ਕਮੇਟੀ 'ਚ ਨਾਂ ਸ਼ਾਮਲ ਕਰਨ ਤੋਂ ਪਹਿਲਾਂ ਰਾਜ ਸਭਾ ਦੇ ਪੰਜ ਸੰਸਦ ਮੈਂਬਰਾਂ ਦੀ ਸਹਿਮਤੀ ਨਾ ਲੈਣ ਦਾ ਦੋਸ਼ ਸੀ। 'ਆਪ' ਨੇਤਾ ਦੀ ਮੁਅੱਤਲੀ ਮਾਮਲੇ 'ਤੇ ਚਰਚਾ ਕਰਨ ਲਈ ਸੋਮਵਾਰ ਦੁਪਹਿਰ ਨੂੰ ਸੰਸਦ 'ਚ ਰਾਜ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਹੋਈ।

ਇਹ ਵੀ ਪੜ੍ਹੋ