Controversy on Tableau of Punjab: ਪੰਜਾਬ ਦੀ ਝਾਂਕੀ ਪ੍ਰਵਾਨਗੀ ਨਾ ਦੇਣ ਤੇ ਰਾਘਵ ਚੱਢਾ ਨੇ ਭਾਜਪਾ ਨੂੰ ਲਿਆ ਆੜੇ ਹੱਥੀਂ

Controversy on Tableau of Punjab:  ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਵਾਰ ਫਿਰ ਪੰਜਾਬ ਦੀ ਝਾਂਕੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ (X) 'ਤੇ ਟਵੀਟ ਸਾਂਝਾ ਕਰਦੇ ਹੋਏ ਪੰਜਾਬ ਦੀ ਝਾਂਕੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ।

Share:

Controversy on Tableau of Punjab:  ਅੱਜ ਦੇਸ਼ ਭਰ ਵਿੱਚ 74ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਂਕੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਪਹਿਲੇ ਹੀ ਹੋ ਚੁੱਕਾ ਹੈ। ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਵਾਰ ਫਿਰ ਪੰਜਾਬ ਦੀ ਝਾਂਕੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ (X) 'ਤੇ ਟਵੀਟ ਸਾਂਝਾ ਕਰਦੇ ਹੋਏ ਪੰਜਾਬ ਦੀ ਝਾਂਕੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਲਿਖਿਆ- ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਂਕੀ ਨੂੰ ਭਾਜਪਾ ਸਰਕਾਰ ਨੇ ਰੱਦ ਕਰ ਦਿੱਤਾ ਹੈ। ਪੰਜਾਬ ਸਿਰਫ਼ ਜ਼ਮੀਨ ਦਾ  ਇੱਕ ਟੁਕੜਾ ਨਹੀਂ ਹੈ, ਸਗੋਂ ਭਾਰਤ ਦੀ ਆਜ਼ਾਦੀ ਅਤੇ ਇੱਕ ਪੂਰਨ ਗਣਰਾਜ ਬਣਨ ਦੀ ਯਾਤਰਾ ਦਾ ਇੱਕ ਮੀਲ ਪੱਥਰ ਹੈ।

ਪੰਜਾਬ ਦਬਦਾ ਨੀ, ਪੰਜਾਬ ਰੁਕਦਾ ਨੀ...

ਸਾਡੀ ਝਾਂਕੀ ਨੂੰ ਰੱਦ ਕਰਨਾ ਸਾਡੇ ਇਤਿਹਾਸ ਅਤੇ ਕੁਰਬਾਨੀਆਂ ਦਾ ਅਪਮਾਨ ਹੈ ਅਤੇ ਹਰ ਪੰਜਾਬੀ ਨੂੰ ਡੂੰਘਾ ਦੁੱਖ ਪਹੁੰਚਾਉਂਦਾ ਹੈ। ਤੁਸੀਂ ਸਿਰਫ਼ ਝੁਕ ਕੇ ਝਾਂਕੀ ਨੂੰ ਰੱਦ ਕਰ ਸਕਦੇ ਹੋ। ਪਰ ਤੁਸੀਂ ਗਣਤੰਤਰ ਬਣਨ ਲਈ ਭਾਰਤ ਦੇ ਸੰਘਰਸ਼ ਦੇ ਇਤਿਹਾਸ ਤੋਂ ਸਾਡਾ ਨਾਮ ਨਹੀਂ ਹਟਾ ਸਕਦੇ - ਇੱਕ ਅਜਿਹਾ ਸੰਘਰਸ਼ ਜਿਸ ਵਿੱਚ ਤੁਹਾਡਾ ਯੋਗਦਾਨ ਜ਼ੀਰੋ ਰਿਹਾ ਹੈ। ਪੰਜਾਬ ਦਬਦਾ ਨੀ, ਪੰਜਾਬ ਰੁਕਦਾ ਨੀ। 

ਪੰਜਾਬ ਦੀ ਝਾਂਕੀ ਵਿੱਚ ਸ਼ਹੀਦਾਂ ਦਾ ਵੀ ਜਿਕਰ ਕੀਤਾ ਗਿਆ ਹੈ।
ਪੰਜਾਬ ਦੀ ਝਾਂਕੀ ਵਿੱਚ ਸ਼ਹੀਦਾਂ ਦਾ ਵੀ ਜਿਕਰ ਕੀਤਾ ਗਿਆ ਹੈ। ਜਨਭਾਵਨਾ ਟਾਈਮਜ਼ ਪੰਜਾਬ

ਇਹ ਵੀ ਪੜ੍ਹੋ

Tags :