ਮੰਦਭਾਗੀ ਘਟਨਾ - 4 ਸਾਲਾਂ ਮਗਰੋਂ ਧੀ ਨੂੰ ਮਿਲਣ ਕੈਨੇਡਾ ਜਾ ਰਹੀ ਮਾਂ ਦੀ ਜ਼ਹਾਜ 'ਚ ਹੋਈ ਮੌਤ

ਉਹ ਪੰਜਾਬ ਤੋਂ ਆਪਣੀ ਧੀ ਨੂੰ ਮਿਲਣ ਲਈ ਤੁਰੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਨੇ ਆਪਣੀ ਧੀ, ਪਤੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਦੀ ਨਹੀਂ ਮਿਲ ਪਾਉਣਾ। ਜਲੰਧਰ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਲ ਫ਼ਲਾਈਟ 'ਚ ਮੰਦਭਾਗੀ ਘਟਨਾ ਵਾਪਰੀ।

Courtesy: ਮ੍ਰਿਤਕਾ ਦੀ ਫਾਇਲ ਫੋਟੋ

Share:

ਸੱਤ ਸਮੁੰਦਰੋਂ ਪਾਰ ਬੈਠੀ ਧੀ ਨੂੰ ਮਿਲਣ ਲਈ ਇੱਕ ਮਾਂ ਚਾਈਂ ਚਾਈਂ ਕੈਨੇਡਾ ਜਾ ਰਹੀ ਸੀ ਤਾਂ ਉਸਨੂੰ ਕੀ ਪਤਾ ਸੀ ਕਿ ਹੋਣੀ (ਮੌਤ) ਉਸਨੂੰ ਆਪਣੇ ਵੱਲ ਖਿੱਚ ਕੇ ਲੈ ਜਾ ਰਹੀ ਹੈ। ਇਸ ਔਰਤ ਦੀ ਹਵਾਈ ਸਫ਼ਰ ਦੌਰਾਨ ਇੰਨੀ ਸਿਹਤ ਖਰਾਬ ਹੋ ਗਈ ਕਿ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਪ੍ਰੰਤੂ ਫਿਰ ਵੀ ਮਹਿਲਾ ਦੀ ਜਾਨ ਨਹੀਂ ਬਚ ਸਕੀ। ਇਹ ਮਾਂ ਜਿਸਨੇ ਆਪਣੀ ਧੀ ਨੂੰ 4 ਸਾਲਾਂ ਬਾਅਦ ਮਿਲਣਾ ਸੀ, ਇੰਨੇ ਚਾਵਾਂ ਨਾਲ ਉਹ ਪੰਜਾਬ ਤੋਂ ਆਪਣੀ ਧੀ ਨੂੰ ਮਿਲਣ ਲਈ ਤੁਰੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਨੇ ਆਪਣੀ ਧੀ, ਪਤੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਕਦੀ ਨਹੀਂ ਮਿਲ ਪਾਉਣਾ। ਜਲੰਧਰ ਦੀ ਰਹਿਣ ਵਾਲੀ ਪਰਮਜੀਤ ਕੌਰ ਨਾਲ ਫ਼ਲਾਈਟ 'ਚ ਮੰਦਭਾਗੀ ਘਟਨਾ ਵਾਪਰੀ।

4 ਸਾਲਾਂ ਮਗਰੋਂ ਜਾ ਰਹੀ ਸੀ ਕੈਨੇਡਾ 

ਪਰਮਜੀਤ ਕੌਰ 12 ਮਾਰਚ, 2025 ਨੂੰ ਦਿੱਲੀ ਤੋਂ ਏਅਰ ਕੈਨੇਡਾ ਦੀ ਫ਼ਲਾਈਟ 'ਚ ਸਵਾਰ ਹੋ ਕੇ ਆਪਣੀ ਧੀ ਪ੍ਰਿਆ ਗਿੱਲ ਅਤੇ ਜਵਾਈ ਜਸਵਿੰਦਰ ਸਿੰਘ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ। ਉਹ 4 ਸਾਲਾਂ ਬਾਅਦ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ ਪਰ ਫ਼ਲਾਈਟ 'ਚ  ਉਸਦੀ ਸਿਹਤ ਖ਼ਰਾਬ ਹੋ ਗਈ। ਜਿਸ ਕਾਰਨ ਦਿੱਲੀ ਤੋਂ ਟੋਰਾਂਟੋ ਦੀ ਫ਼ਲਾਈਟ ਦੀ ਮੈਡੀਕਲ ਐਮਰਜੈਂਸੀ ਕਾਰਨ ਨਿਊਫਾਊਂਡਲੈਂਡ 'ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਸਾਰੀ ਘਟਨਾ ਦੀ ਜਾਣਕਾਰੀ ਗੋ-ਫੰਡ ਮੀ ਉੱਪਰ ਸਾਹਿਲ ਸਹਾਰਨ ਵੱਲੋਂ ਦਿੱਤੀ ਗਈ ਹੈ ਜੋਕਿ ਜਸਵਿੰਦਰ ਸਿੰਘ ਅਤੇ ਪ੍ਰਿਆ ਗਿੱਲ ਦਾ ਦੋਸਤ ਹੈ। ਸਾਹਿਲ ਨੇ ਦੱਸਿਆ ਕਿ ਪ੍ਰਿਆ ਦੀ ਮਾਂ ਦੀ ਮ੍ਰਿਤਕ ਦੇਹ ਨਿਊਫਾਊਂਡਲੈਂਡ 'ਚ ਹੀ ਹੈ। ਇਸ ਲਈ ਪਰਮਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਨਿਊਫਾਊਂਡਲੈਂਡ ਤੋਂ ਭਾਰਤ ਵਾਪਸ ਭੇਜਣ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਪਰਿਵਾਰਕ ਮੈਂਬਰ ਅੰਤਿਮ ਵਾਰ ਉਨ੍ਹਾਂ ਨੂੰ ਦੇਖ ਸਕਣ ਅਤੇ ਅੰਤਿਮ ਰਸਮਾਂ ਨਿਭਾ ਸਕਣ। 

ਇਹ ਵੀ ਪੜ੍ਹੋ