ਸਰੀ ‘ਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ, 659 ਓਵਰਡੋਜ਼ ਮਾਮਲੇ ਆਏ ਸਾਹਮਣੇ

ਇਹ ਅੰਕੜੇ ਦੱਸਦੇ ਹਨ ਕਿ ਨਸ਼ੀਲੇ ਪਦਾਰਥਾਂ ਕਾਰਨ ਸਰੀ ਵਿੱਚ ਮੌਤਾਂ ਦੀ ਗੰਭੀਰ ਸਥਿਤੀ ਬਣੀ ਹੋਈ ਹੈ, ਜਿੱਥੇ ਨਸ਼ਾ ਉਨ੍ਹਾਂ ਲੋਕਾਂ ਨੂੰ ਵਿਅਕਤੀਗਤ ਰਿਹਾਇਸ਼ੀ ਥਾਵਾਂ ‘ਚ ਹੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਸਰੀ ਪੁਲਿਸ ਬੋਰਡ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਇਸ ਮਹੀਨੇ ਆਗਾਮੀ ਮੀਟਿੰਗ ‘ਚ ਚਰਚਾ ਹੋਣ ਦੀ ਉਮੀਦ ਹੈ।

Share:

Canada Updates : ਸਰੀ ‘ਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਵਿਅਕਤੀਗਤ ਰਿਹਾਇਸ਼ੀ ਥਾਵਾਂ ‘ਤੇ ਹੋ ਰਹੀਆਂ ਹਨ। ਇਹ ਖੁਲਾਸਾ ਇੱਕ ਰਿਪੋਰਟ ‘ਚ ਹੋਇਆ, ਜੋ ਫ਼ਰਵਰੀ 12 ਨੂੰ ਸਰੀ ਪੁਲਿਸ ਬੋਰਡ ਅੱਗੇ ਪੇਸ਼ ਕੀਤੀ ਗਈ ਹੈ। ਇਹ ਰਿਪੋਰਟ 2023 ਅਤੇ 2024 ਵਿੱਚ ਸਰੀ ਪੁਲਿਸ ਸਰਵਿਸ ਅਤੇ ਆਰਸੀਐਮਪੀ ਵੱਲੋਂ ਓਵਰਡੋਜ਼ ਮਾਮਲਿਆਂ ਦੀ ਜਾਂਚ ‘ਤੇ ਆਧਾਰਿਤ ਹੈ। 2024 ਵਿੱਚ 160 ਵਾਰ ਨਲੋਕਸੋਨ ਪਹੁੰਚਾਈ ਗਈ, ਜੋ ਕਿ ਜ਼ਹਿਰੀਲੇ ਨਸ਼ਿਆਂ ਦੀ ਓਵਰਟਡੋਜ਼ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਹੋਸ਼ ‘ਚ ਲਿਆਉਣ ਲਈ ਵਰਤੀ ਜਾਂਦੀ ਹੈ।

ਦਸੰਬਰ ਦੇ ਆਖਰੀ ਦੋ ਹਫ਼ਤਿਆਂ ‘ਚ 10 ਮੌਤਾਂ 

ਓਵਰਡੋਜ਼ ਤੇ ਮੌਤਾਂ ਦਾ ਅੰਕੜਿਆਂ ਦੀ ਬਾਰੇ ਦੱਸਿਆ ਗਿਆ ਹੈ ਕਿ 2024 ਵਿੱਚ 659 ਓਵਰਡੋਜ਼ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ 174 ਵਿਅਕਤੀਆਂ ਦੀ ਮੌਤ ਹੋਈ। 2023 ਵਿੱਚ 752 ਓਵਰਡੋਜ਼ ਹੋਏ, ਜਿਨ੍ਹਾਂ ਵਿੱਚ 196 ਵਿਅਕਤੀਆਂ ਨੇ ਜ਼ਿੰਦਗੀ ਗੁਆਈ। ਸਭ ਤੋਂ ਵੱਧ ਓਵਰਡੋਜ਼ ਮਈ ਦੇ ਪਹਿਲੇ ਦੋ ਹਫ਼ਤਿਆਂ ‘ਚ (80) ਹੋਏ, ਜਦਕਿ ਜਨਵਰੀ ਅਤੇ ਮਈ ਦੇ ਪਹਿਲੇ ਦੋ ਹਫ਼ਤਿਆਂ ‘ਚ ਸਭ ਤੋਂ ਵੱਧ ਮੌਤਾਂ (22) ਦਰਜ ਕੀਤੀਆਂ ਗਈਆਂ। ਸਭ ਤੋਂ ਘੱਟ ਓਵਰਡੋਜ਼ ਅਪਰੈਲ ਅਤੇ ਦਸੰਬਰ ਦੇ ਆਖਰੀ ਦੋ ਹਫ਼ਤਿਆਂ ‘ਚ (45) ਹੋਏ, ਜਦਕਿ ਦਸੰਬਰ ਦੇ ਆਖਰੀ ਦੋ ਹਫ਼ਤਿਆਂ ‘ਚ ਸਿਰਫ਼ 10 ਮੌਤਾਂ ਹੋਈਆਂ।

2023 ‘ਚ 4 ਵਿਅਕਤੀ ਜੇਲ੍ਹ ਵਿੱਚ ਮਰੇ

2023 ‘ਚ 118 ਤੇ 2024 ‘ਚ 100 ਵਿਅਕਤੀਆਂ ਨੇ ਸੰਘਣੀ ਰਿਹਾਇਸ਼ੀ ਥਾਵਾਂ ਜਿਵੇਂ ਕਿ ਘਰ, ਡਰਾਈਵਵੇ, ਗੈਰੇਜ, ਟ੍ਰੇਲਰ ਆਦਿ ‘ਚ ਜਾਨ ਗੁਆਈ। 2023 ‘ਚ 40 ਤੇ 2024 ‘ਚ 35 ਮੌਤਾਂ ਬਾਹਰਲੇ ਖੁੱਲ੍ਹੇ ਇਲਾਕਿਆਂ ਜਿਵੇਂ ਕਿ ਸੜਕਾਂ, ਪਾਰਕ, ਲਾਟਾਂ, ਜੰਗਲ ਆਦਿ ‘ਚ ਹੋਈਆਂ। 2023 ‘ਚ 21 ਅਤੇ 2024 ‘ਚ 32 ਮੌਤਾਂ ਹੋਰ ਕਿਸੇ ਰਿਹਾਇਸ਼ੀ ਥਾਂ ਜਿਵੇਂ ਹੋਟਲ, ਮੋਟਲ, ਆਸ਼ਰਮ, ਸਮਾਜਿਕ/ਸਹਾਇਕ ਰਹਾਇਸ਼ ਵਿੱਚ ਹੋਈਆਂ। 2023 ‘ਚ 7 ਤੇ 2024 ‘ਚ 2 ਵਿਅਕਤੀ ਨਸ਼ੇ ਕਾਰਨ ਵਪਾਰਕ ਸਥਾਨ ‘ਤੇ ਮਾਰੇ ਗਏ। 2023 ‘ਚ 5 ਤੇ 2024 ‘ਚ 3 ਵਿਅਕਤੀ ਵਾਹਨਾਂ ਵਿੱਚ ਮਾਰੇ ਗਏ। 2023 ‘ਚ 4 ਵਿਅਕਤੀ ਜੇਲ੍ਹ ਵਿੱਚ ਮਰੇ, ਪਰ 2024 ‘ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। 2023 ‘ਚ ਕੋਈ ਵੀ ਨਸ਼ਾ ਪ੍ਰਭਾਵਿਤ ਵਿਅਕਤੀ ‘ਇਲਾਜ ਦੌਰਾਨ ਨਹੀਂ ਮਰਿਆ, ਪਰ 2024 ‘ਚ 1 ਮੌਤ ਉੱਥੇ ਹੋਈ। 2023 ‘ਚ 1 ਵਿਅਕਤੀ ਦੀ ਮੌਤ ਇੱਕ ਅਣਪਛਾਤੀ ਥਾਂ ‘ਤੇ ਹੋਈ।

2024 ਵਿੱਚ 479 ਪੀੜਤ ਪੁਰਸ਼

ਲਿੰਗ ਅਨੁਸਾਰ ਓਵਰਡੋਜ਼ ਨਾਲ ਮਰਨ ਵਾਲੇ ਲੋਕਾਂ ਦੇ ਮਾਮਲੇ ‘ਚ 2024 ਅਨੁਸਾਰ 479 ਪੀੜਤ ਪੁਰਸ਼, 154 ਪੀੜਤ ਮਹਿਲਾਵਾਂ, 26 ਵਿਅਕਤੀਆਂ ਦੇ ਲਿੰਗ ਬਾਰੇ ਜਾਣਕਾਰੀ ਨਹੀਂ ਮਿਲੀ। ਇਹ ਅੰਕੜੇ ਦੱਸਦੇ ਹਨ ਕਿ ਨਸ਼ੀਲੇ ਪਦਾਰਥਾਂ ਕਾਰਨ ਸਰੀ ਵਿੱਚ ਮੌਤਾਂ ਦੀ ਗੰਭੀਰ ਸਥਿਤੀ ਬਣੀ ਹੋਈ ਹੈ, ਜਿੱਥੇ ਨਸ਼ਾ ਉਨ੍ਹਾਂ ਲੋਕਾਂ ਨੂੰ ਵਿਅਕਤੀਗਤ ਰਿਹਾਇਸ਼ੀ ਥਾਵਾਂ ‘ਚ ਹੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਸਰੀ ਪੁਲਿਸ ਬੋਰਡ ਵੱਲੋਂ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਇਸ ਮਹੀਨੇ ਆਗਾਮੀ ਮੀਟਿੰਗ ‘ਚ ਚਰਚਾ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ