ਸਰੀ ਵਿੱਚ ਯੂਟਿਲਿਟੀ ਰੇਟਾਂ ‘ਚ ਵਾਧਾ, ਪਾਣੀ, ਸੀਵਰੇਜ਼, ਨਿਕਾਸੀ, ਪਾਰਕਿੰਗ ਹੋ ਗਏ ਮਹਿੰਗੇ, ਲੋਕਾਂ ‘ਤੇ ਪਿਆ ਆਰਥਿਕ ਬੋਝ

ਕੌਂਸਲਰ ਡੱਗ ਐਲਫੋਰਡ ਨੇ ਕਿਹਾ ਕਿ ਯੂਟਿਲਿਟੀ ਵਾਧਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਮੁੱਢਲੀ ਸੇਵਾਵਾਂ ਨਾਲ ਸਬੰਧਤ ਹੈ। ਉਨ੍ਹਾਂ ਨੇ ਵਿਅੰਗ ਕਸਦੇ ਹੋਏ ਕਿਹਾ ਕਿ, ”ਸਰੀ ਵਿੱਚ ਲੋਕ ਹਰ ਸਾਲ 1.2 ਬਿਲੀਅਨ ਵਾਰ ਟਾਇਲਟ ਫਲੱਸ਼ ਕਰਦੇ ਹਨ! ਇਹਨਾਂ ਸੇਵਾਵਾਂ ‘ਤੇ ਧਿਆਨ ਦੇਣਾ ਲਾਜ਼ਮੀ ਹੈ।” ਸਰੀ ਦੀ ਕੌਂਸਲ ਨੇ 2024 ਦੀਆਂ ਯੂਟਿਲਿਟੀ ਦਰਾਂ ਵਿੱਚ ਵੀ ਵਾਧਾ ਕੀਤਾ ਸੀ, ਜਿਸ ਵਿੱਚ ਦਰਾਂ 14.5% ਵਧੀਆਂ ਸਨ। ਹੁਣ, ਆਉਣ ਵਾਲੇ 4 ਸਾਲਾਂ ਵਿੱਚ, ਹਰੇਕ ਸਾਲ ਯੂਟਿਲਿਟੀ ਰੇਟ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ।

Share:

Canada Updates : ਸਰੀ ਵਾਸੀਆਂ ਲਈ ਹਰ ਸਾਲ ਯੂਟਿਲਿਟੀ ਰੇਟਾਂ ‘ਚ ਵਾਧਾ ਹਕੀਕਤ ਬਣਦਾ ਜਾ ਰਿਹਾ ਹੈ। ਸਰੀ ਸ਼ਹਿਰ ਦੀ ਮਿਉਂਸਿਪਲ ਕੌਂਸਲ ਨੇ 2025-2029 ਦੀ ਪੰਜ ਸਾਲਾ ਵਿੱਤੀ ਯੋਜਨਾ ਤਹਿਤ ਨਵੀਆਂ ਦਰਾਂ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਅਧੀਨ ਪਾਣੀ, ਸੀਵਰੇਜ਼, ਨਿਕਾਸੀ, ਕੂੜਾ-ਕਰਕਟ, ਪਾਰਕਿੰਗ ਅਤੇ ਹੋਰ ਯੂਜ਼ਰ-ਪੇਅ ਆਧਾਰਤ ਸਹੂਲਤਾਂ ਦੀਆਂ ਫੀਸਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਰਾਂ ‘ਚ ਵਾਧੇ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਇਹ ਵਾਧਾ ਨੌਰਥ ਸ਼ੋਰ ਵੈਸਟਵਾਟਰ ਟਰੀਟਮੈਂਟ ਪਲਾਂਟ ਦੀ ਲਾਗਤ ‘ਚ ਆਏ ਵਾਧੇ ਕਰਕੇ ਹੋਇਆ, ਜੋ ਪਿਛਲੇ ਅੰਕੜਿਆਂ ਨਾਲੋਂ $2.86 ਬਿਲੀਅਨ ਵਧ ਗਿਆ ਹੈ। ਸਰੀ ਦਰਾਂ 2025 ਵਿੱਚ 37.6% ਵਾਧਾ ਹੋਇਆ ਹੈ, ਜਿਸ ਵਿੱਚੋਂ 76% ਵਾਧਾ ਇਸ ਟਰੀਟਮੈਂਟ ਪਲਾਂਟ ਦੀ ਲਾਗਤ ਪੂਰੀ ਕਰਨ ਲਈ ਕੀਤਾ ਗਿਆ ਹੈ। ਉਮੀਦ ਹੈ ਕਿ ਅਗਲੇ 4 ਸਾਲਾਂ ਦੌਰਾਨ ਮੈਟ੍ਰੋ ਵੈਨਕੂਵਰ ਸਿਉਰ ਦਰਾਂ ਵਿੱਚ ਹਰੇਕ ਸਾਲ 7.1% ਵਾਧਾ ਹੋਏਗਾ।

ਲੋਕਾਂ ਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ

ਵਿੱਤੀ ਕਮੇਟੀ ਦੀ ਮੀਟਿੰਗ ਦੌਰਾਨ ਲੋਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ, ਪਰ ਕੋਈ ਵੀ ਹਾਜ਼ਰ ਨਹੀਂ ਹੋਇਆ। ਉਧਰ ਕੌਂਸਲਰ ਲਿੰਡਾ ਐਨਿਸ ਨੇ ਮੈਟਰੋ ਵੈਨਕੂਵਰ ਪ੍ਰਣਾਲੀ ਦੀ ਪੂਰੀ ਸਮੀਖਿਆ ਦੀ ਮੰਗ ਕੀਤੀ ਹੈ, ਤਾਂ ਜੋ ਸਰੀ ਵਾਸੀਆਂ ਉੱਤੇ ਹੋਣ ਵਾਲੇ ਅਤਿਰੀਕਤ ਵਿੱਤੀ ਬੋਝ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ “ਇਹ ਵਾਧਾ ਸਧਾਰਨ ਪਰਿਵਾਰਾਂ ‘ਤੇ ਵੱਡਾ ਬੋਝ ਪਾਏਗਾ,” ਸਰੀ ਸ਼ਹਿਰ ਵਿੱਚ ਪਿਛਲੇ 25 ਸਾਲਾਂ ਤੋਂ ਪਾਣੀ ਮੀਟਰਿੰਗ ਪ੍ਰੋਗਰਾਮ ਚਲਾ ਰਿਹਾ ਹੈ, ਜਿਸ ਅਧੀਨ 74,000 ਗ੍ਰਾਹਕ ਹਨ। 2025 ਵਿੱਚ ਮੀਟਰਡ ਪਾਣੀ ਰੇਟ 5.5% ਵਧਾਏ ਗਏ ਹਨ, ਜਿਸ ਵਿੱਚੋਂ 95% ਮੈਟ੍ਰੋ ਵੈਨਕੂਵਰ ਵਾਸੀਆਂ ਤੋਂ ਵਸੂਲਿਆ ਜਾਵੇਗਾ।

ਇਸ ਤਰ੍ਹਾਂ ਵਧੀਆਂ ਦਰਾਂ 

ਡ੍ਰੇਨੈਜ ਦਰ ਦੀ ਗੱਲ ਕਰੀਏ ਤਾਂ ਰਹਾਇਸ਼ੀ/ਕਿਸਾਨੀ ਲਈ ਇਹ $247 ਕਰ ਦਿੱਤੀਆਂ ਗਈ ਹੈ ਜੋ ਕਿ ਸਾਲ 2024 ਵਿੱਚ $246 ਸੀ। ਵਪਾਰਕ/ਉਦਯੋਗਿਕ ਲਈ ਇਹ $604 ਕਰ ਦਿੱਤੀਆਂ ਗਈ ਹੈ ਜੋ ਕਿ 2024 ਵਿੱਚ $601 ਸੀ। ਕੂੜਾ-ਕਰਕਟ ਅਤੇ ਰੀਸਾਈਕਲਿੰਗ ਦਰਾਂ ਸਿੰਗਲ-ਫੈਮਿਲੀ/ਮਲਟੀ-ਫੈਮਿਲੀ ਲਈ $340 ਕਰ ਦਿੱਤੀਆਂ ਗਈਆਂ ਹਨ ਜੋ ਕਿ 2024 ਵਿੱਚ $337 ਸਨ। ਸੈਕੰਡਰੀ ਸੂਟਸ ਲਈ $170 ਅਤੇ ਅਪਾਰਟਮੈਂਟ/ਟਾਊਨਹਾਊਸਜ਼ ਲਈ ਇਨ੍ਹਾਂ ਦਰਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ

Tags :