Surrey County Council elections ; 4 ਪਾਰਟੀਆਂ ‘ਤੇ ਇਲੈਕਸ਼ਨਜ਼ ਬੀਸੀ ਨੇ ਲਗਾਇਆ $10,043 ਦਾ ਜੁਰਮਾਨਾ

ਸਥਾਨਕ ਚੋਣਾਂ ਦਾ ਪ੍ਰਬੰਧਨ ਸਥਾਨਕ ਸਰਕਾਰਾਂ ਅਤੇ ਇਲੈਕਸ਼ਨਜ਼ ਬੀਸੀ ਵਿਚਕਾਰ ਇੱਕ ਸਾਂਝੀ ਜ਼ਿੰਮੇਵਾਰੀ ਹੈ। ਸੂਬਾਈ ਸਰਕਾਰ ਸਥਾਨਕ ਚੋਣਾਂ ਦੇ ਮੁੱਖ ਵਿਧਾਨਕ ਢਾਂਚੇ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਸਥਾਨਕ ਸਰਕਾਰ ਐਕਟ ਅਤੇ ਸਥਾਨਕ ਚੋਣ ਮੁਹਿੰਮ ਵਿੱਤ ਐਕਟ ਸ਼ਾਮਲ ਹਨ। ਸਰੀ ਸ਼ਹਿਰ ਮਿਊਂਸੀਪਲ ਚੋਣਾਂ ਲਈ ਇਹਨਾਂ ਦੋ ਐਕਟਾਂ ਦੁਆਰਾ ਪਾਬੰਦ ਹੈ ਤਾਂ ਜੋ ਸਥਾਨਕ ਸਰਕਾਰਾਂ ਨੂੰ ਆਪਣੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਕਾਨੂੰਨੀ ਨੀਂਹ ਪ੍ਰਦਾਨ ਕੀਤੀ ਜਾ ਸਕੇ।

Share:

Surrey County Council elections : ਸਰੀ ਦੀਆਂ 5 ‘ਚੋਂ 4 ਚੋਣ ਲੜ੍ਹਨ ਵਾਲੀਆਂ ਪਾਰਟੀਆਂ ‘ਤੇ ਇਲੈਕਸ਼ਨਜ਼ ਬੀਸੀ ਨੇ ਕੁੱਲ $10,043 ਦੇ ਜੁਰਮਾਨੇ ਲਗਾਏ ਹਨ। ਇਹ ਜੁਰਮਾਨੇ 2022 ਦੀਆਂ ਚੋਣਾਂ ‘ਚ ਸਥਾਨਕ ਚੋਣ ਮੁਹਿੰਮ ਦੀ ਵਿੱਤੀ ਐਕਟ ਦੀ ਉਲੰਘਣਾ ਕਰਨ ਕਾਰਨ ਲਗਾਏ ਗਏ ਹਨ। ਇਲੈਕਸ਼ਨਜ਼ ਬੀਸੀ ਵਲੋਂ ਜਿਨ੍ਹਾਂ 4 ਪਾਰਟੀਆਂ ‘ਤੇ ਜੁਰਮਾਨੇ ਲਗਾਏ ਗਏ ਹਨ, ਉਹਨਾਂ ‘ਚ ਸਾਬਕਾ ਮੇਅਰ ਡਗ ਮੈਕਕੈਲਮ ਦੀ ਅਗਵਾਈ ‘ਚ ਸੇਫ਼ ਸਰੀ ਕੋਅਲਿਸ਼ਨ, ਸਾਬਕਾ ਲਿਬਰਲ ਸੰਸਦ ਮੈਂਬਰ ਅਤੇ ਵ੍ਹਾਈਟ ਰੌਕ ਦੇ ਸਾਬਕਾ ਮੇਅਰ ਗੋਰਡਨ ਹੌੱਗ ਦੀ ਅਗਵਾਈ ‘ਚ ਸਰੀ ਫ਼ਸਟ, ਲਿਬਰਲ ਸੰਸਦ ਮੈਂਬਰ ਸੁਖ ਧਾਲੀਵਾਲ ਦੀ ਅਗਵਾਈ ‘ਚ ਯੂਨਾਈਟਡ ਸਰੀ ਅਤੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਦੀ ਅਗਵਾਈ ‘ਚ ਸਰੀ ਕਨੈਕਟ ਸ਼ਾਮਲ ਹਨ ।

ਇਸ ਤਰੀਕੇ ਨਾਲ ਲੱਗੇ ਜੁਰਮਾਨੇ 

ਇਸਦੇ ਇਲਾਵਾ ਸਰੀ ਫਾਰਵਰਡ (ਸ਼ੁਰਰਏ ਢੋਰਾੳਰਦ), ਜੋ ਕਿ ਸਾਬਕਾ ਐੱਨਡੀਪੀ ਸੰਸਦ ਮੈਂਬਰ ਜਿੰਨੀ ਸਿਮਸ ਦੀ ਅਗਵਾਈ ‘ਚ ਸੀ, ਉਸ ‘ਤੇ ਕੋਈ ਜੁਰਮਾਨਾ ਨਹੀਂ ਹੋਇਆ। ਬੁਲੇਟਿਨ ਮੁਤਾਬਕ, ਹਰੇਕ ਪਾਰਟੀ ‘ਤੇ ਇਸ ਤਰੀਕੇ ਨਾਲ ਜੁਰਮਾਨੇ ਲਗਾਏ ਗਏ ਹਨ। ਸਰੀ ਕਨੈਕਟ ਪਬਲਿਕ ਇੰਟਰੈਸਟ ਐਸੋਸੀਏਸ਼ਨ  $1,350 (ਪਾਬੰਧਤ ਦਾਨ ਲੈਣ ਲਈ), ਯੂਨਾਈਟਡ ਸਰੀ ਦੇ ਵਿੱਤੀ ਏਜੰਟ ਹਰਵਿੰਦਰ ਸਿੱਧੂ  $900 (ਪਾਬੰਧਤ ਦਾਨ ਲੈਣ ਲਈ), ਸਰੀ ਫ਼ਸਟ ਦੇ ਵਿੱਤੀ ਏਜੰਟ ਬੌਬ ਬੇਜ਼ੂਬਿਆਕ $750 (ਪਾਬੰਧਤ ਦਾਨ ਲੈਣ ਲਈ), ਸੇਫ਼ ਸਰੀ ਕੋਅਲਿਸ਼ਨ ਦੇ ਵਿੱਤੀ ਏਜੰਟ ਕੇਟੀ ਯੰਗ  $4,630 (ਪਾਬੰਧਤ ਦਾਨ ਲੈਣ ਲਈ), ਸੇਫ਼ ਸਰੀ ਕੋਅਲਿਸ਼ਨ ਸੋਸਾਇਟੀ $2,413 (ਰਜਿਸਟ੍ਰੇਸ਼ਨ ਤੋਂ ਪਹਿਲਾਂ ਚੋਣ ਖ਼ਰਚ ਕਰਨ ਲਈ) ਲਗਾਏ ਗਏ ਹਨ। 

2024 ‘ਚ ਸ਼ੁਰੂ ਜਾਂਚ ਦਾ ਅੰਤ

ਇਹ ਪੈਨਲਟੀਆਂ ਇਲੈਕਸ਼ਨਜ਼ ਬੀਸੀ ਵਲੋਂ 2024 ‘ਚ ਸ਼ੁਰੂ ਕੀਤੀ ਜਾਂਚ ਦਾ ਅੰਤ ਹਨ। ਜ਼ਿਕਰਯੋਗ ਹੈ ਕਿ ਇਹ ਜਾਂਚ ਅਪਰੈਲ 2024 ਵਿੱਚ ਸ਼ੁਰੂ ਹੋਈ ਸੀ। ਸਰੀ ਦੀਆਂ ਚੋਣ ‘ਚ ਵਿੱਤੀ ਗੜਬੜੀਆਂ ਬਾਰੇ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ, ਜਿਸ ਕਰਕੇ ਸਥਾਨਕ ਸਿਆਸਤ ‘ਚ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸਥਾਨਕ ਚੋਣਾਂ ਦਾ ਪ੍ਰਬੰਧਨ ਸਥਾਨਕ ਸਰਕਾਰਾਂ ਅਤੇ ਇਲੈਕਸ਼ਨਜ਼ ਬੀਸੀ ਵਿਚਕਾਰ ਇੱਕ ਸਾਂਝੀ ਜ਼ਿੰਮੇਵਾਰੀ ਹੈ। ਸੂਬਾਈ ਸਰਕਾਰ ਸਥਾਨਕ ਚੋਣਾਂ ਦੇ ਮੁੱਖ ਵਿਧਾਨਕ ਢਾਂਚੇ ਨੂੰ ਬਣਾਈ ਰੱਖਣ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਸਥਾਨਕ ਸਰਕਾਰ ਐਕਟ ਅਤੇ ਸਥਾਨਕ ਚੋਣ ਮੁਹਿੰਮ ਵਿੱਤ ਐਕਟ ਸ਼ਾਮਲ ਹਨ। ਸਰੀ ਸ਼ਹਿਰ ਮਿਊਂਸੀਪਲ ਚੋਣਾਂ ਲਈ ਇਹਨਾਂ ਦੋ ਐਕਟਾਂ ਦੁਆਰਾ ਪਾਬੰਦ ਹੈ ਤਾਂ ਜੋ ਸਥਾਨਕ ਸਰਕਾਰਾਂ ਨੂੰ ਆਪਣੇ ਭਾਈਚਾਰਿਆਂ ਦੀਆਂ ਜ਼ਰੂਰਤਾਂ ਦੀ ਨੁਮਾਇੰਦਗੀ ਕਰਨ ਲਈ ਇੱਕ ਕਾਨੂੰਨੀ ਨੀਂਹ ਪ੍ਰਦਾਨ ਕੀਤੀ ਜਾ ਸਕੇ।

ਇਹ ਵੀ ਪੜ੍ਹੋ

Tags :