ਕੈਨੇਡਾ ਤੋਂ ਆਈ ਹੈਰਾਨ ਕਰਨ ਵਾਲੀ ਖ਼ਬਰ, ਤੁਸੀਂ ਸੁਣ ਕੇ ਹੋ ਜਾਓਗੇ ਪ੍ਰੇਸ਼ਾਨ

ਕੈਨੇਡਾ ਵਿੱਚ ਬੱਸੇ ਹੋਏ ਪੰਜਾਬੀਆਂ ਤੇ ਗੈਰ-ਪੰਜਾਬੀਆਂ ਨੇ ਉਥੇ ਦੀ ਪੀਆਰ ਛਡਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਹੀ ਸ਼ਾਮਲ ਹਨ। ਅੰਕੜਿਆਂ ਦੇ ਮੁਤਾਬਿਕ ਪਿਛਲੇ 6 ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ (ਪੀ.ਆਰ.) ਛੱਡ ਦਿੱਤੀ ਹੈ। 

Share:

ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਖਾਸ ਤੌਰ ਤੇ ਪੰਜਾਬੀ ਬਸੇ ਹੋਏ ਹਨ। ਇਸਦੇ ਨਾਲ ਹੀ ਪੰਜਾਬ ਤੋਂ ਹਰ ਸਾਲ ਲੱਖਾਂ ਵਿਦਿਆਰਥੀ ਅਤੇ ਪ੍ਰੋਫੈਸ਼ਨਲ ਲੋਕ ਕੈਨੇਡਾ ਜਾ ਰਹੇ ਹਨ। ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ। ਸਭਦਾ ਇਕ ਹੀ ਸੁਪਨਾ ਹੈ ਕੈਨੇਡਾ ਵਿੱਚ ਜਾ ਕੇ ਬਸਣਾ ਤੇ ਪੀਆਰ ਲੈ ਕੇ ਉਥੇ ਹੀ ਸੈਟਲ ਹੋਣਾ। ਪਰ ਹੁਣ ਕੈਨੇਡਾ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿੱਚ ਬੱਸੇ ਹੋਏ ਪੰਜਾਬੀਆਂ ਤੇ ਗੈਰ-ਪੰਜਾਬੀਆਂ ਨੇ ਉਥੇ ਦੀ ਪੀਆਰ ਛਡਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਭਾਰਤੀ ਤੇ ਗੈਰ-ਭਾਰਤੀ ਦੋਵੇਂ ਹੀ ਸ਼ਾਮਲ ਹਨ। ਅੰਕੜਿਆਂ ਦੇ ਮੁਤਾਬਿਕ ਪਿਛਲੇ 6 ਮਹੀਨਿਆਂ ਵਿੱਚ 42 ਹਜ਼ਾਰ ਲੋਕਾਂ ਨੇ ਕੈਨੇਡਾ ਦੀ ਸਥਾਈ ਨਾਗਰਿਕਤਾ (ਪੀ.ਆਰ.) ਛੱਡ ਦਿੱਤੀ ਹੈ। ਇਸ ਤੋਂ ਸਾਫ ਹੈ ਕਿ ਕੈਨੇਡਾ ਦੀ ਪੀਆਰ ਛੱਡ ਕੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਦੇਸ਼ ਵਾਪਸ ਜਾ ਰਹੇ ਹਨ।

ਜਾਣੋ ਕਿਓ ਲੋਕ ਛੱਡ ਰਹੇ ਕੈਨੇਡਾ ਦੀ ਪੀ.ਆਰ.

ਵੈਸੇ ਤਾਂ ਹਰ ਪੰਜਾਬੀ ਦਾ ਸੁਫਨਾ ਹੈ ਕਿ ਉਹ ਕੈਨੇਡਾ ਵਿੱਚ ਪੱਕੇ ਤੌਰ ਤੇ ਬਸ ਜਾਵੇ। ਪਰ ਹੁਣ ਇਹ ਬੁਰਾ ਸੁਫਨਾ ਬਨਣਾ ਸ਼ੁਰੂ ਹੋ ਗਿਆ ਹੈ। ਇਸਦੇ ਇਕ ਨਹੀਂ ਕਈ ਕਾਰਣ ਦੱਸੇ ਜਾ ਰਹੇ ਹਨ। ਜਾਣਕਾਰੀ ਦੇ ਮੁਤਾਬਿਕ ਹੁਣ ਜ਼ਿਆਦਾਤਰ ਪ੍ਰਵਾਸੀਆਂ ਲਈ ਕੈਨੇਡਾ ਵਿੱਚ ਰੋਜ਼ੀ-ਰੋਟੀ ਕਮਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਤੇ ਉਹਨਾਂ ਨੂੰ ਬਚਾਅ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇੱਕ ਪਾਸੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਅਪਰਾਧੀਆਂ ਅਤੇ ਗੈਂਗਸਟਰਾਂ ਦਾ ਦਬਦਬਾ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੈਂਕ ਵਿਆਜ ਦਰਾਂ ਅਤੇ ਮਕਾਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਕਾਰਨ ਕੈਨੇਡਾ ਵਿੱਚ ਉਲਟਾ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੈਨੇਡੀਅਨ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ 2021 ਦੀ ਸ਼ੁਰੂਆਤ ਵਿੱਚ 85,927 ਲੋਕਾਂ ਨੇ ਕੈਨੇਡਾ ਛੱਡਿਆ ਸੀ। ਇਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਵੀ ਹਨ।  

ਕੈਨੇਡਾ ਵਿੱਚ ਤੇਜ਼ੀ ਨਾਲ ਵੱਧ ਰਿਹਾ ਅਪਰਾਧ ਦਾ ਗ੍ਰਾਫ 

ਕੈਨੇਡਾ ਵਿੱਚ ਖਾਲਿਸਤਾਨ ਪੱਖੀ ਵੱਖਵਾਦੀਆਂ ਅਤੇ ਖਤਰਨਾਕ ਗੈਂਗਸਟਰਾਂ ਨੂੰ ਪਨਾਹ ਦੇਣ ਕਾਰਨ ਅਪਰਾਧ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਕੈਨੇਡਾ 'ਚ ਕਾਰੋਬਾਰੀ ਐਂਡੀ ਡੂੰਗਾ ਦੇ ਸ਼ੋਅਰੂਮ 'ਤੇ ਫਿਰੌਤੀ ਲਈ ਗੋਲੀਬਾਰੀ, ਰਿਪੁਦਮਨ ਸਿੰਘ ਦਾ ਕਤਲ, ਅੱਤਵਾਦੀ ਹਰਦੀਪ ਨਿੱਝਰ ਦਾ ਕਤਲ, ਸੁੱਖਾ ਦੁਨਾਕੇ ਦਾ ਕਤਲ, ਗਿੱਪੀ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਨੇ ਇੱਥੇ ਮਾਹੌਲ ਖਰਾਬ ਕਰ ਦਿੱਤਾ ਹੈ। ਪੰਜਾਬ ਦੇ ਏ ਸ਼੍ਰੇਣੀ ਦੇ ਗੈਂਗਸਟਰਾਂ ਵਿੱਚ ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਰਿੰਕੂ ਰੰਧਾਵਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਗੁਰਪਿੰਦਰ ਸਿੰਘ ਬਾਬਾ ਡੱਲਾ ਵਰਗੇ ਅਪਰਾਧੀ ਕੈਨੇਡਾ ਵਿੱਚ ਲੁਕੇ ਹੋਏ ਹਨ।

ਤੇਜ਼ੀ ਨਾਲ ਵਧ ਰਿਹਾ ਮਕਾਨਾਂ ਦਾ ਕਿਰਾਇਆ

ਰਿਹਾਇਸ਼ੀ ਮਕਾਨਾਂ ਦੀ ਗਿਣਤੀ ਘਟਣ ਕਾਰਨ ਮਕਾਨਾਂ ਦਾ ਕਿਰਾਇਆ ਤੇਜ਼ੀ ਨਾਲ ਵਧ ਰਿਹਾ ਹੈ। ਸਮੱਸਿਆ ਇਹ ਹੈ ਕਿ ਲੋਕਾਂ ਨੂੰ ਆਪਣੀ ਆਮਦਨ ਦਾ 30 ਫੀਸਦੀ ਸਿਰਫ ਮਕਾਨ ਦੇ ਕਿਰਾਏ ਲਈ ਦੇਣਾ ਪੈਂਦਾ ਹੈ। ਕੈਨੇਡਾ ਦੇ ਓਟਾਵਾ ਸ਼ਹਿਰ ਦੇ ਵਸਨੀਕ ਜਸਵਿੰਦਰ ਸਿੰਘ ਜੱਸਾ ਦਾ ਕਹਿਣਾ ਹੈ ਕਿ ਟਰੂਡੋ ਸਰਕਾਰ ਦੌਰਾਨ ਕਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਪਹਿਲਾਂ ਬੈਂਕ ਵਿਆਜ ਦਰ 1.5 ਫੀਸਦੀ ਸਾਲਾਨਾ ਸੀ, ਜੋ ਹੁਣ 7.5 ਫੀਸਦੀ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ