ਭਾਰਤ ਪਰਤਣ ਲਈ ਸਮਾਨ ਪੈਕ ਕਰ ਰਹੇ ਨੌਜਵਾਨ ਨਾਲ ਕੈਨੇਡਾ ਵਿੱਚ ਵਾਪਰਿਆ ਅਜਿਹਾ ਹਾਦਸਾ, ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅਮਨਪਾਲ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦਾ ਰਹਿਣ ਵਾਲਾ ਸੀ ਤੇ 2019 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਹ ਆਪਣਾ ਸਮਾਨ ਪੈਕ ਕਰ ਰਿਹਾ ਸੀ ਕਿ ਇਸ ਦੌਰਾਨ ਦਿਮਾਗ ਦੀ ਨਾੜੀ ਫਟ ਗਈ ਅਤੇ ਕੰਨਾਂ 'ਚੋਂ ਖੂਨ ਵਹਿਣ ਲੱਗਾ। ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

Share:

ਭਾਰਤ ਪਰਤਣ ਲਈ ਸਮਾਨ ਪੈਕ ਕਰ ਰਹੇ ਨੌਜਵਾਨ ਨਾਲ ਕੈਨੇਡਾ ਵਿੱਚ ਅਜਿਹਾ ਹਾਦਸਾ ਵਾਪਰਿਆ ਕਿ ਤੁਸੀਂ ਵੀ ਪੜ੍ਹ ਕੇ ਹੈਰਾਨ ਰਹਿ ਜਾਉਗੇ। ਅਸਲ ਵਿੱਚ ਨੌਜਵਾਨ ਆਪਣੇ ਪਿੰਡ ਗੁਰਦਾਸਪੁਰ ਵਾਪਸ ਆ ਰਿਹਾ ਸੀ ਕਿ ਉਸਦੇ ਦਿਮਾਗ ਦੀ ਨੱਸ ਫਟ ਗਈ। ਜਿਸ ਕਾਰਕੇ ਉਸਦੀ ਮੌਤ ਹੋ ਗਈ। ਜਦੋਂ ਪਰਿਵਾਰ ਤੱਕ ਇਹ ਜਾਣਕਾਰੀ ਪਹੁੰਚੀ ਤਾਂ ਪੁੱਤ ਦੇ ਆਉਣ ਦੀ ਆਸ ਲਾਏ ਬੈਠੇ ਪਰਿਵਾਰ ਦੀਆਂ ਖੁਸ਼ੀਆਂ ਗੱਮ ਵਿੱਚ ਬਦਲ ਗਈਆਂ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਪਾਲ ਸਿੰਘ (24) ਵਜੋਂ ਹੋਈ ਹੈ। ਅਮਨਪਾਲ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦਾ ਰਹਿਣ ਵਾਲਾ ਸੀ ਤੇ 2019 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਹ ਆਪਣਾ ਸਮਾਨ ਪੈਕ ਕਰ ਰਿਹਾ ਸੀ ਕਿ ਇਸ ਦੌਰਾਨ ਦਿਮਾਗ ਦੀ ਨਾੜੀ ਫਟ ਗਈ ਅਤੇ ਕੰਨਾਂ 'ਚੋਂ ਖੂਨ ਵਹਿਣ ਲੱਗਾ। ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਪਾਲ ਸਿੰਘ (ਗੋਪੀ) ਕੈਨੇਡਾ ਦੇ ਸ਼ਹਿਰ ਬ੍ਰਹਮਟਨ ਵਿਖੇ ਸਟੱਡੀ ਵੀਜ਼ੇ ’ਤੇ ਪੜ੍ਹਨ ਗਿਆ ਸੀ। ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਆਇਆ ਸੀ। ਠਹਿਰਨ ਤੋਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ।

ਪਰਿਵਾਨ ਨੇ ਕੀਤੀ ਅਪੀਲ, ਪੁੱਤਰ ਦੀ ਲਾਸ਼ ਜਲਦ ਭੇਜੀ ਜਾਵੇ ਭਾਰਤ

ਉਸਨੇ ਦੱਸਿਆ ਕਿ ਉਸ ਨੇ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ। ਉਸ ਨੇ ਭਾਰਤ ਵਾਪਸ ਆਉਣ ਲਈ ਆਪਣਾ ਸਮਾਨ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਉਸ ਦੇ ਕੰਨ 'ਚੋਂ ਖੂਨ ਵਹਿਣ ਲੱਗਾ ਤਾਂ ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਐਂਬੂਲੈਂਸ 'ਚ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰ ਵੱਲੋਂ ਇਲਾਜ ਦੌਰਾਨ ਉਸ ਦੇ ਲੜਕੇ ਦੀ ਮੌਤ ਹੋ ਗਈ। ਨਿਸ਼ਾਨ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਸਦੇ ਪੁੱਤਰ ਦੀ ਲਾਸ਼ ਨੂੰ ਜਲਦ ਭਾਰਤ ਭੇਜਿਆ ਜਾਵੇ। ਡੇਰਾ ਬਾਬਾ ਨਾਨਕ ਇਲਾਕੇ ਵਿੱਚ ਸੋਗ ਦੀ ਲਹਿਰ ਹੈ। 

ਇਹ ਵੀ ਪੜ੍ਹੋ