Statistics Canada report ਵਿੱਚ ਹੋਇਆ ਖੁਲਾਸਾ, ਕੈਨੇਡੀਅਨਾਂ ਦੇ ਜਿਉਣ ਦੀ ਔਸਤਨ ਉਮਰ ਇੱਕ ਸਾਲ ਘਟੀ

ਕੋਵਿਡ-19 ਸਾਲ 2020 ਵਿੱਚ ਕੈਨੇਡੀਅਨਾਂ ਲਈ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਬਣਿਆ ਸੀ। ਇਸਦੇ ਚੱਲਦਿਆਂ ਸਾਲ 2020 ਵਿੱਚ ਮਹਾਂਮਾਰੀ ਕਾਰਨ ਕੈਨੇਡਾ ‘ਚ ਮੌਤਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਸੀ।

Share:

ਹਾਈਲਾਈਟਸ

  • ਪ੍ਰਿੰਸ ਐਡਵਰਡ ਆਈਲੈਂਡ ਨੂੰ ਪ੍ਰੋਵਿੰਸ ਦੁਆਰਾ ਸਾਲਾਨਾ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ

International News: ਕੈਨੇਡੀਅਨਾਂ ਦੇ ਜਿਉਣ ਦੀ ਔਸਤਨ ਉਮਰ ਲਗਾਤਾਰ ਤੀਜੇ ਸਾਲ ਘਟ ਗਈ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਪਿਛਲੇ ਸਾਲ ਹੋਈਆਂ ਮੌਤਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 2022 ਵਿੱਚ ਔਸਤ ਉਮਰ ਘਟ ਕੇ 81.3 ਸਾਲ ਰਹਿ ਗਈ ਹੈ। ਇਸ ਤੋਂ ਪਹਿਲਾਂ 2019 ਵਿੱਚ ਔਸਤ ਉਮਰ 82.3 ਸਾਲ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਸਾਲ 2022 ਦੇ ਮੁਕਾਬਲੇ ਕੈਨੇਡੀਅਨਾਂ ਦੀ ਔਸਤ ਉਮਰ ਇੱਕ ਸਾਲ ਘੱਟ ਗਈ ਹੈ। ਕੋਵਿਡ-19 ਸਾਲ 2020 ਵਿੱਚ ਕੈਨੇਡੀਅਨਾਂ ਲਈ ਮੌਤ ਦਾ ਤੀਜਾ ਪ੍ਰਮੁੱਖ ਕਾਰਨ ਬਣਿਆ ਸੀ। ਇਸਦੇ ਚੱਲਦਿਆਂ ਸਾਲ 2020 ਵਿੱਚ ਮਹਾਂਮਾਰੀ ਕਾਰਨ ਕੈਨੇਡਾ ‘ਚ ਮੌਤਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਸੀ।

ਕੈਂਸਰ ਅਤੇ ਦਿਲ ਦੀ ਬਿਮਾਰੀ ਵੱਡਾ ਕਾਰਨ

ਕੈਨੇਡਾ ਵਿੱਚ ਕੋਵਿਡ ਤੋਂ ਵੀ ਵੱਧ ਮੌਤਾਂ ਕੈਂਸਰ ਅਤੇ ਦਿਲ ਦੀ ਬਿਮਾਰੀ ਕਾਰਨ ਹੁੰਦੀਆਂ ਹਨ। ਕੈਨੇਡਾ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਸਭ ਤੋਂ ਵੱਧ ਹਨ ਜਦੋਂ ਕਿ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੂਜੇ ਨੰਬਰ ‘ਤੇ ਹੈ। ਸਾਲ 2022 ਵਿੱਚ ਇਨ੍ਹਾਂ ਦੋਵਾਂ ਬਿਮਾਰੀਆਂ ਕਾਰਨ ਤਕਰੀਬਨ 41.8 ਪ੍ਰਤੀਸ਼ਤ ਲੋਕਾਂ ਨੂੰ ਜਾਨ ਗਵਾਉਣੀ ਪਈ ਸੀ। ਨਿਊ ਬਰੰਜ਼ਵਿਕ ਨੇ ਪ੍ਰੋਵਿੰਸਾਂ ਵਿੱਚ ਜੀਵਨ ਸੰਭਾਵਨਾ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ, ਜੋ ਕਿ ਸਾਲ 2021 ਵਿੱਚ 80.9 ਤੋਂ ਘੱਟ ਕੇ 79.8 ਸਾਲ ਹੋ ਗਈ ਹੈ। ਸਸਕੈਚਵਨ ਦੀ ਜੀਵਨ ਸੰਭਾਵਨਾ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਘਟੀ ਹੈ, 2019 ਵਿੱਚ 80.5 ਤੋਂ ਦੋ ਸਾਲ ਘਟ ਕੇ 2022 ਵਿੱਚ 78.5 ਰਹਿ ਗਈ ਹੈ। ਪ੍ਰਿੰਸ ਐਡਵਰਡ ਆਈਲੈਂਡ ਨੂੰ ਪ੍ਰੋਵਿੰਸ ਦੁਆਰਾ ਸਾਲਾਨਾ ਰਿਪੋਰਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ। 

ਕੋਵਿਡ-19 ਕਾਰਨ 19,700 ਲੋਕਾਂ ਦੀ ਹੋਈ ਸੀ ਮੌਤ

ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਕੋਵਿਡ-19 ਕਾਰਨ ਇੱਕ ਸਾਲ ਵਿੱਚ 19,700 ਤੋਂ ਵੱਧ ਕੈਨੇਡੀਅਨਾਂ ਦੀ ਮੌਤ ਹੋਈ ਸੀ। ਜਿਸ ਵਿੱਚ ਬਜ਼ੁਰਗਾਂ ਦੀ ਗਿਣਤੀ ਸਭ ਤੋਂ ਵੱਧ ਸੀ। 80 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੇ ਕੋਵਿਡ-19 ਕਾਰਨ ਸਭ ਤੋਂ ਵੱਧ ਜਾਨਾਂ ਗਵਾਈਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਕੋਵਿਡ-19 ਦੀਆਂ ਸਾਰੀਆਂ ਮੌਤਾਂ ਵਿੱਚੋਂ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ 91.4 ਪ੍ਰਤੀਸ਼ਤ ਸਨ।

ਇਹ ਵੀ ਪੜ੍ਹੋ