Trump ਦੇ ਟੈਰਿਫਾਂ ਦੇ ਖਿਲਾਫ਼ Quebec ਸਰਕਾਰ ਤਿਆਰ, ਕੰਪਨੀਆਂ ਨੂੰ ਮਿਲੇਗਾ $ 50 ਮਿਲੀਅਨ ਤੱਕ ਕਰਜ਼ਾ

ਸੂਬੇ ਦੀ ਸਰਕਾਰ ਨੇ ਐਸਏਕਿਊ ਸਟੋਰਾਂ ਤੋਂ ਅਮਰੀਕੀ ਅਲਕੋਹਲ ਹਟਾਉਣ ਦਾ ਐਲਾਨ ਕੀਤਾ ਹੈ, ਜੋ ਸੂਬਾਈ ਸ਼ਰਾਬ ਮੋਨੋਪੋਲੀ ਦੁਆਰਾ ਚਲਾਏ ਜਾਂਦੇ ਹਨ। ਸੂਬਾ ਸਰਕਾਰ ਨੇ ਅਮਰੀਕੀ ਕੰਪਨੀਆਂ ‘ਤੇ 25 ਫੀਸਦੀ ਤੱਕ ਜੁਰਮਾਨੇ ਲਗਾਉਣ ਦਾ ਫੈਸਲਾ ਕੀਤਾ, ਜੋ ਸਰਕਾਰੀ ਠੇਕਿਆਂ ਲਈ ਬੋਲੀ ਲਾਉਣਗੀਆਂ, ਬਸ਼ਰਤੇ ਉਹ ਕਿਊਬੈਕ ਵਿੱਚ ਪਹਿਲਾਂ ਤੋਂ ਸਥਾਪਿਤ ਨਾ ਹੋਣ।

Share:

Quebec government ready to fight Trump's tariffs : ਕਿਊਬੈਕ ਸੂਬੇ ਦੇ ਪ੍ਰੀਮੀਅਰ ਫ੍ਰਾਂਸਵਾ ਲੇਗੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਟੈਰਿਫਾਂ ਦੇ ਖਿਲਾਫ਼ ਵੱਡੇ ਐਲਾਨ ਕੀਤੇ ਹਨ। ਟਰੰਪ ਨੇ ਕੈਨੇਡਾ ਦੇ ਸਮਾਨਾਂ ‘ਤੇ 25 ਫੀਸਦੀ ਅਤੇ ਊਰਜਾ ਨਿਰਯਾਤ ‘ਤੇ 10 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਜਵਾਬ ਵਿੱਚ, ਲੇਗੋ ਨੇ ਕਿਹਾ ਕਿ ਕਿਊਬੈਕ ਦੀਆਂ ਕੰਪਨੀਆਂ, ਜੋ ਇਨ੍ਹਾਂ ਟੈਰਿਫਾਂ ਕਾਰਨ ਪ੍ਰਭਾਵਿਤ ਹੋ ਸਕਦੀਆਂ ਹਨ, ਹੁਣ ਸਰਕਾਰ ਤੋਂ 50 ਮਿਲੀਅਨ ਡਾਲਰ ਤੱਕ ਦੇ ਕਰਜ਼ੇ ਲੈ ਸਕਦੀਆਂ ਹਨ। ਇਹ ਕਰਜ਼ੇ 7 ਸਾਲਾਂ ਦੀ ਮਿਆਦ ਨਾਲ ਦਿੱਤੇ ਜਾਣਗੇ ਅਤੇ ਕੰਪਨੀਆਂ ਨੂੰ ਵਾਪਸੀ ਸ਼ੁਰੂ ਕਰਨ ਲਈ 24 ਮਹੀਨਿਆਂ ਤੱਕ ਦੀ ਛੋਟ ਮਿਲੇਗੀ।

ਸੂਬਾ ਸਰਕਾਰ ਫੰਡ ਸ਼ੁਰੂ ਕਰੇਗੀ

ਲੇਗੋ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਫੰਡ ਸ਼ੁਰੂ ਕਰੇਗੀ, ਜੋ ਪ੍ਰਭਾਵਿਤ ਕਾਰੋਬਾਰਾਂ ਨੂੰ ਮਦਦ ਦੇਵੇਗੀ। ਉਨ੍ਹਾਂ ਨੇ ਕੰਪਨੀਆਂ ਨੂੰ ਇਨਵੈਸਟਮੈਂਟ ਕਿਊਬੈਕ, ਸੂਬੇ ਦੀ ਨਿਵੇਸ਼ ਸੰਸਥਾ, ਨਾਲ ਸੰਪਰਕ ਕਰਕੇ ਫੰਡਿੰਗ ਲਈ ਅਰਜ਼ੀ ਦੇਣ ਦੀ ਅਪੀਲ ਕੀਤੀ। ਪ੍ਰੀਮੀਅ੍ਰ ਫ੍ਰਾਂਸਵਾ ਨੇ ਕਿਹਾ ਕਿ “ਇਹ ਇੱਕ ਗੈਰ-ਵਾਜਬ ਹਮਲਾ ਹੈ, ਜੋ ਸਾਡੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਏਗਾ, ਪਰ ਇਸ ਨਾਲ ਅਮਰੀਕੀਆਂ ਨੂੰ ਵੀ ਤਕਲੀਫ ਹੋਵੇਗੀ, ਸਾਨੂੰ ਸ਼ਾਂਤ ਰਹਿਣ ਦੀ ਲੋੜ ਹੈ, ਪਰ ਅਸੀਂ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਡੋਨਾਲਡ ਟਰੰਪ ਤੋਂ ਡਰਨ ਵਾਲੇ ਨਹੀਂ ਹਾਂ।”

1,60,000 ਨੌਕਰੀਆਂ ਖ਼ਤਰੇ ਵਿੱਚ ਪੈਣਗੀਆਂ

ਪ੍ਰੀਮੀਅਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ 25 ਫੀਸਦੀ ਟੈਰਿਫ ਜਾਰੀ ਰਿਹਾ ਤਾਂ ਕਿਊਬੈਕ ਵਿੱਚ 1,60,000 ਨੌਕਰੀਆਂ ਖ਼ਤਰੇ ਵਿੱਚ ਪੈ ਸਕਦੀਆਂ ਹਨ। ਕਈ ਵੱਡੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਲੇਗੋ ਨੇ ਕਿਹਾ ਕਿ ਸੂਬੇ ਕੋਲ ਹਾਈਡਰੋ-ਕਿਊਬੈਕ ਵਰਗੇ ਸਾਧਨ ਹਨ, ਜੋ ਇਸ ਸੰਕਟ ਨੂੰ ਸੰਭਾਲਣ ਵਿੱਚ ਮਦਦ ਕਰ ਸਕਦੇ ਹਨ। “ਭਾਵੇਂ ਸ਼ੁਰੂ ਵਿੱਚ ਮੁਸ਼ਕਲ ਹੋਵੇਗੀ, ਪਰ ਮੈਨੂੰ ਲੱਗਦਾ ਹੈ ਕਿ ਇੱਕ-ਦੋ ਸਾਲਾਂ ਵਿੱਚ ਸਾਡੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਅਮਰੀਕਾ ‘ਤੇ ਘੱਟ ਨਿਰਭਰ ਹੋਵੇਗੀ। ਸਾਡੀ ਨਵੀਂ ਆਰਥਿਕਤਾ ਹੋਰ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗੀ।

ਅਲਮੀਨੀਅਮ ਉਦਯੋਗ ‘ਤੇ 10 ਫੀਸਦੀ ਟੈਰਿਫ

ਹਾਲਾਂਕਿ ਟਰੰਪ ਨੇ ਜ਼ਿਆਦਾਤਰ ਸਮਾਨਾਂ ‘ਤੇ 25 ਫੀਸਦੀ ਟੈਰਿਫ ਲਗਾਈ ਹੈ, ਪਰ ਕਿਊਬੈਕ ਦੇ ਅਲਮੀਨੀਅਮ ਉਦਯੋਗ ‘ਤੇ ਸਿਰਫ 10 ਫੀਸਦੀ ਟੈਰਿਫ ਲੱਗੇਗੀ, ਜੋ ਊਰਜਾ ਅਤੇ ਅਹਿਮ ਖਣਿਜਾਂ ‘ਤੇ ਲਾਗੂ ਹੈ। ਫਿਰ ਵੀ, ਅਲਮੀਨੀਅਮ ਉਤਪਾਦਕ ਅਲੂਬਾਰ ਨੇ ਬੇਕਾਂਕੋਰ ਸਥਿਤ ਆਪਣੀ ਫੈਕਟਰੀ ਦੇ ਕੰਮ ਰੋਕਣ ਦਾ ਐਲਾਨ ਕਰ ਦਿੱਤਾ ਹੈ। ਕਿਊਬੈਕ ਅਮਰੀਕਾ ਨੂੰ ਅਲਮੀਨੀਅਮ ਦਾ ਸਭ ਤੋਂ ਵੱਡਾ ਸਪਲਾਇਰ ਹੈ, ਜੋ ਅਮਰੀਕਾ ਵਿੱਚ ਵਰਤੇ ਜਾਣ ਵਾਲੇ 60 ਫੀਸਦੀ ਅਤੇ ਕੈਨੇਡਾ ਵਿੱਚ ਪੈਦਾ ਹੋਣ ਵਾਲੇ 90 ਫੀਸਦੀ ਅਲਮੀਨੀਅਮ ਦੀ ਸਪਲਾਈ ਕਰਦਾ ਹੈ।
 

ਇਹ ਵੀ ਪੜ੍ਹੋ

Tags :