ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਮਿਲਿਆ ਗਾਰਡ ਆਫ ਆਨਰ, ਡਿਊਟੀ 'ਤੇ ਗੋਲੀ ਮਾਰ ਕੇ ਕੀਤੀ ਗਈ ਸੀ ਹੱਤਿਆ

ਹਰਸ਼ਦੀਪ ਐਡਮਿੰਟਨ ਦੇ ਇੱਕ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਜਿਸ ਵਿੱਚ ਇੱਕ ਕੈਨੇਡੀਅਨ ਨਾਗਰਿਕ ਨੌਜਵਾਨ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਸੀ।

Share:

ਕੈਨੇਡਾ ਦੇ ਐਡਮਿੰਟਨ '6 ਦਸੰਬਰ ਨੂੰ ਪੰਜਾਬ ਦੇ 20 ਸਾਲਾ ਵਿਦਿਆਰਥੀ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐਤਵਾਰ ਨੂੰ ਹਰਸ਼ਦੀਪ ਸਿੰਘ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਭਾਰਤ ਭੇਜ ਦਿੱਤਾ ਗਿਆ। ਪਰ ਕੈਨੇਡਾ ਵਿਚ ਸਰਕਾਰ ਨੇ ਆਪਣਾ ਫਰਜ਼ ਸਮਝਦਿਆਂ ਉਸ ਨੂੰ ਗਾਰਡ ਆਫ ਆਨਰ ਦਿੱਤਾ। ਹਰਸ਼ਨਦੀਪ (20) ਦੀ ਐਡਮਿੰਟਨ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। NorQuest ਕਾਲਜ ਦਾ ਇਹ ਅੰਤਰਰਾਸ਼ਟਰੀ ਵਿਦਿਆਰਥੀ ਸਿਰਫ਼ 3 ਦਿਨ ਹੀ ਨੌਕਰੀ 'ਤੇ ਆਇਆ ਸੀ। ਉਥੋਂ ਦੀ ਪੁਲਿਸ ਨੇ ਹਰਸ਼ਦੀਪ ਸਿੰਘ ਨੂੰ ਪੂਰੇ ਸਤਿਕਾਰ ਨਾਲ ਯਾਦ ਕੀਤਾ।

ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ ਹਰਸ਼ਦੀਪ

ਹਰਸ਼ਦੀਪ ਐਡਮਿੰਟਨ ਦੇ ਇੱਕ ਅਪਾਰਟਮੈਂਟ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਹ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਜਿਸ ਵਿੱਚ ਇੱਕ ਕੈਨੇਡੀਅਨ ਨਾਗਰਿਕ ਨੌਜਵਾਨ ਨੂੰ ਗੋਲੀ ਮਾਰਦਾ ਨਜ਼ਰ ਆ ਰਿਹਾ ਸੀ। ਸੀਸੀਟੀਵੀ ਵਿੱਚ ਹਮਲਾਵਰ ਪੀੜਤਾ ਨੂੰ ਪੌੜੀਆਂ ਤੋਂ ਹੇਠਾਂ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਪਿੱਠ 'ਤੇ ਗੋਲੀ ਮਾਰ ਦਿੰਦਾ ਹੈ।

ਪੁਲਿਸ ਨੇ ਹਰਸ਼ਦੀਪ ਨੂੰ ਬੇਹੋਸ਼ ਪਾਇਆ

ਸ਼ੁੱਕਰਵਾਰ, 6 ਦਸੰਬਰ ਨੂੰ, ਲਗਭਗ 12:30 ਵਜੇ, ਪੈਟਰੋਲਿੰਗ ਅਫਸਰਾਂ ਨੂੰ 106 ਸਟਰੀਟ ਅਤੇ 107 ਐਵੇਨਿਊ ਦੇ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਗੋਲੀਬਾਰੀ ਦੀ ਰਿਪੋਰਟ ਮਿਲੀ। ਪੁਲੀਸ ਨੇ ਜ਼ਖ਼ਮੀ ਹਰਸ਼ਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੈਨੇਡੀਅਨ ਪੁਲਿਸ ਨੇ ਕਿਹਾ ਸੀ ਕਿ ਦੋ ਦੋਸ਼ੀਆਂ ਇਵਾਨ ਰੇਨ ਅਤੇ ਜੂਡਿਥ ਸਾਲਟੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ 'ਤੇ ਕਤਲ ਦਾ ਦੋਸ਼ ਹੈ। ਹਰਸ਼ਦੀਪ ਸਿੰਘ ਆਪਣੇ ਖਰਚੇ ਪੂਰੇ ਕਰਨ ਲਈ ਕੰਮ ਕਰਦਾ ਸੀ।

Tags :