ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, 22 ਸਾਲਾਂ ਦਾ ਸੀ ਲਵਪ੍ਰੀਤ

ਪਰਿਵਾਰ ਨੇ ਬੜੇ ਚਾਅ ਨਾਲ 3 ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਕੈਨੇਡਾ ਦੀ ਧਰਤੀ 'ਤੇ ਸਟੱਡੀ ਪੂਰੀ ਕਰਨ ਮਗਰੋਂ ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਲਵਪ੍ਰੀਤ ਅਮਰੀਕਾ ਸ਼ਿਫਟ ਹੋਇਆ ਸੀ। ਉਥੇ ਅਚਾਨਕ ਮੌਤ ਹੋ ਗਈ। 

Courtesy: ਲਵਪ੍ਰੀਤ ਸਿੰਘ ਦੀ ਫਾਇਲ ਫੋਟੋ

Share:

ਵਿਦੇਸ਼ੀ ਧਰਤੀ 'ਤੇ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਜੋਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ। ਹੁਣ ਲੁਧਿਆਣਾ ਦੇ ਸ਼ਹਿਰ ਪਾਇਲ ਦੇ 22 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਦੀ ਅਮਰੀਕਾ 'ਚ ਮੌਤ ਹੋ ਗਈ। ਪਾਇਲ ਸ਼ਹਿਰ ਮੇਨ ਰੋਡ ਉਪਰ ਸਥਿਤ ਚਮਕੌਰ ਮੈਡੀਕਲ ਦੇ ਮਾਲਕ ਬਲਵਿੰਦਰ ਸਿੰਘ ਦੇ 22 ਸਾਲਾ ਸਪੁੱਤਰ ਲਵਪ੍ਰੀਤ ਸਿੰਘ ਦੀ ਅਮਰੀਕਾ ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 

ਵਿਧਾਇਕ ਨੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ 

ਇਸ ਸਬੰਧੀ ਮ੍ਰਿਤਕ ਲਵਪ੍ਰੀਤ ਦੇ ਮਾਪਿਆਂ ਤੇ ਸਾਕ ਸਬੰਧੀਆਂ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਨੂੰ ਤਕਰੀਬਨ ਤਿੰਨ ਸਾਲ ਪਹਿਲਾਂ ਬਹੁਤ ਹੀ ਚਾਵਾਂ ਤੇ ਲਾਡਾਂ ਨਾਲ ਕੈਨੇਡਾ ਵਿਖੇ ਸਟੱਡੀ ਕਰਨ ਲਈ ਭੇਜਿਆ ਸੀ ਜਿੱਥੋਂ ਉਹ ਤਕਰੀਬਨ ਚਾਰ ਮਹੀਨੇ ਪਹਿਲਾਂ ਕਿਸੇ  ਕੰਮਕਾਰ ਕਰਨ ਦੇ ਸਿਲਸਿਲੇ ਨਾਲ ਅਮਰੀਕਾ ਵਿਖੇ ਚਲਾ ਗਿਆ।  ਲਵਪ੍ਰੀਤ ਨੂੰ ਅਮਰੀਕਾ ਗਏ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਇਹ ਮੰਦਭਾਗੀ ਘਟਨਾ ਵਾਪਰ ਗਈ।  ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਲਾਸ਼ ਨੂੰ ਪੰਜਾਬ ਲਿਆਉਣ ਲਈ  ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਇਹ ਵੀ ਪੜ੍ਹੋ