Ontario ਦਾ ਅਮਰੀਕੀ ਟੈਰਿਫ ਖਿਲਾਫ ਮੋਰਚਾ, 3600 ਤੋਂ ਵੱਧ American Alcohol Products ਹਟਾਏ

ਥੋਕ ਵਿਕਰੀ ਦੇ ਰੂਪ ਵਿੱਚ ਅਮਰੀਕੀ ਬਰਾਂਡ ਹੁਣ ਐੱਲਸੀਬੀਓ ਕੈਟਲਾਗ ਵਿੱਚ ਉਪਲੱਬਧ ਨਹੀਂ ਹੋਣਗੇ, ਜਿਸਦਾ ਮਤਲਬ ਹੈ ਕਿ ਸੂਬੇ ਦੇ ਹੋਰ ਛੋਟੇ ਵਿਕਰੇਤਾ, ਬਾਰ ਅਤੇ ਰੈਸਤਰਾਂ ਹੁਣ ਅਮਰੀਕੀ ਉਤਪਾਦਾਂ ਨੂੰ ਫਿਰ ਤੋਂ ਸਟਾਕ ਨਹੀਂ ਕਰ ਸਕਣਗੇ। ਇਹ ਅਮਰੀਕੀ ਉਤਪਾਦਕਾਂ ਲਈ ਇਕ ਵੱਡਾ ਝਟਕਾ ਹੈ।

Share:

Ontario launches front against US tariffs : ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਓਂਟਾਰੀਓ ਦੇ ਸ਼ਰਾਬ ਕੰਟ੍ਰੋਲ ਬੋਰਡ (ਐੱਲਸੀਬੀਓ) ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਵਸਤਾਂ `ਤੇ ਲਾਏ ਵਿਆਪਕ ਟੈਰਿਫ ਖਿਲਾਫ ਬਦਲੇ ਦੇ ਪਹਿਲੇ ਦੌਰ ਦੇ ਹਿੱਸੇ `ਚ 3600 ਤੋਂ ਵੱਧ ਅਮਰੀਕਾ ਦੇ ਬਣੇ ਅਲਕੋਹਲ ਉਤਪਾਦਾਂ ਨੂੰ ਹਟਾ ਰਿਹਾ ਹੈ। ਥੋਕ ਵਿਕਰੇਤਾ ਦੇ ਰੂਪ ਵਿੱਚ ਅਮਰੀਕੀ ਬਰਾਂਡ ਹੁਣ ਐੱਲਸੀਬੀਓ ਕੈਟਲਾਗ ਵਿੱਚ ਉਪਲੱਬਧ ਨਹੀਂ ਹੋਣਗੇ, ਜਿਸਦਾ ਮਤਲਬ ਹੈ ਕਿ ਸੂਬੇ ਦੇ ਹੋਰ ਛੋਟੇ ਵਿਕਰੇਤਾ, ਬਾਰ ਅਤੇ ਰੈਸਤਰਾਂ ਹੁਣ ਅਮਰੀਕੀ ਉਤਪਾਦਾਂ ਨੂੰ ਫਿਰ ਤੋਂ ਸਟਾਕ ਨਹੀਂ ਕਰ ਸਕਣਗੇ। ਇਹ ਅਮਰੀਕੀ ਉਤਪਾਦਕਾਂ ਲਈ ਇਕ ਵੱਡਾ ਝਟਕਾ ਹੈ।

ਸ਼ਰਾਬ ਫਿਲਹਾਲ ਗੁਦਾਮਾਂ ਵਿੱਚ ਹੀ ਰਹੇਗੀ

ਹਰ ਸਾਲ ਐੱਲਸੀਬੀਓ 35 ਰਾਜਾਂ ਦੇ 3600 ਤੋਂ ਵੱਧ ਉਤਪਾਦਾਂ ਸਹਿਤ ਲਗਭਗ 1 ਬਿਲੀਅਨ ਡਾਲਰ ਮੁੱਲ ਦੀ ਅਮਰੀਕੀ ਵਾਈਨ, ਬੀਅਰ, ਸਾਈਡਰ, ਸੇਲਟਜਰ ਅਤੇ ਸਪਿਰਿਟ ਵੇਚਦਾ ਹੈ। ਪ੍ਰੀਮੀਅਰ ਦੇ ਬੁਲਾਰੇ ਇਵਾਨਾ ਯੇਲਿਚ ਨੇ ਪੁਸ਼ਟੀ ਕੀਤੀ ਕਿ ਬਾਕੀ ਸਾਰੀ ਸ਼ਰਾਬ ਫਿਲਹਾਲ ਗੁਦਾਮਾਂ ਵਿੱਚ ਹੀ ਰਹੇਗੀ। ਫੋਰਡ ਨੇ ਕਿਹਾ ਕਿ ਉਹ ਟੈਰਿਫ ਖ਼ਤਮ ਹੋਣ ਤੱਕ ਇੰਤਜ਼ਾਰ ਕਰਨਗੇ ਅਤੇ ਫਿਰ ਫ਼ੈਸਲੇ ਅਨੁਸਾਰ ਸ਼ੈਲਫਾਂ ਨੂੰ ਫਿਰ ਤੋਂ ਭਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਸੂਚਨਾ ਤੱਕ, ਸਾਰੀ ਅਮਰੀਕੀ ਸ਼ਰਾਬ ਐੱਲਸੀਬੀਓ ਦੀਆਂ ਸ਼ੈਲਫਾਂ ਤੋਂ ਗ਼ਾਇਬ ਰਹੇਗੀ।

ਬਿਜਲੀ ਉੱਤੇ ਵੀ 25 ਫ਼ੀਸਦੀ ਟੈਰਿਫ ਲਗਾਉਣ ਦੀ ਤਿਆਰੀ

ਓਂਟਾਰੀਓ ਸਰਕਾਰ ਵੱਲੋਂ ਤਿੰਨ ਅਮਰੀਕੀ ਰਾਜਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਉੱਤੇ 25 ਫ਼ੀਸਦੀ ਨਿਰਯਾਤ ਕਰ ਲਾਉਣ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਪ੍ਰੀਮੀਅਰ ਡੱਗ ਫੋਰਡ ਨਾਲ ਫੋਨ `ਤੇ ਗੱਲਬਾਤ ਕੀਤੀ ਹੈ। ਸੂਤਰਾਂ ਅਨੁਸਾਰ ਲੁਟਨਿਕ ਨੇ ਫੋਰਡ ਨੂੰ ਆਪਣੇ ਟੈਰਿਫ ਵਾਪਸ ਲੈਣ ਲਈ ਕਿਹਾ ਪਰ ਪ੍ਰੀਮਿਅਰ ਨੇ ਆਪਣੇ ਟੈਰਿਫ ਉਦੋਂ ਤੱਕ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਆਪਕ ਟੈਰਿਫ ਵਾਪਸ ਨਹੀਂ ਲਏ ਜਾਂਦੇ। ਇੱਕ ਸੰਮੇਲਨ ਦੌਰਾਨ ਫੋਰਡ ਨੇ ਕਿਹਾ ਕਿ ਨਿਰਯਾਤ ਕਰ ਉਸ ਬਿਜਲੀ `ਤੇ ਲਾਗੂ ਹੋਣਗੇ, ਜੋ ਓਂਟਾਰੀਓ ਨਿਊਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਵਿੱਚ 1.5 ਮਿਲਿਅਨ ਘਰਾਂ ਅਤੇ ਕਾਰੋਬਾਰਾਂ ਲਈ ਭੇਜਦਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਟੈਰਿਫ ਕਦੋਂ ਲਾਗੂ ਹੋਣਗੇ। 

ਇਹ ਵੀ ਪੜ੍ਹੋ

Tags :