Faridkot News: ਅਕਤੂਬਰ 'ਚ ਹੋਇਆ ਸੀ ਵਿਆਹ, ਡੇਢ ਮਹੀਨਾ ਪਹਿਲਾਂ ਸਟਡੀ ਵੀਜੇ 'ਤੇ ਕੈਨੇਡਾ ਗਈ ਨਵਨੀਤ ਕਮਰੇ 'ਚ ਮ੍ਰਿਤਕ ਪਾਈ ਗਈ 

ਪਤਾ ਨਹੀਂ ਪੰਜਾਬੀਆਂ ਨੂੰ ਕੀ ਹੋ ਗਿਆ ਹੈ। ਬਾਹਰ ਵੱਲ ਭੱਜੀ ਜਾ ਰਹੇ ਪੰਜਾਬੀ ਇਹ ਵੀ ਨਹੀਂ ਸੋਚਦੇ ਕਿ ਉੱਥੇ ਕੀ ਬਣੂਗਾ। ਖਾਸ ਕਰਕੇ ਸਟਡੀ ਵੀਜੇ 'ਤੇ ਕੈਨੇਡਾ ਜਾਣ ਦੀ ਹੌੜ ਲੱਗੀ ਹੋਈ ਹੈ। ਹਾਲਾਂਕਿ ਵੱਡੇ ਪੱਧਰ 'ਤੇ ਹੁਣ ਤੱਕ ਕੈਨੇਡਾ ਵਿਖੇ ਵਿਦਿਆਰਥੀਆਂ ਦੀ ਮੌਤ ਵੀ ਹੋ ਗਈ ਹੈ। ਪਰ ਇਸਦੇ ਬਾਵਜੂਦ ਬਾਹਰ ਜਾਣ ਦਾ ਕ੍ਰੇਜ ਘੱਟ ਨਹੀਂ ਹੋ ਰਿਹਾ ਹੈ। ਹੁਣ ਫਰੀਦਕੋਟ ਦੀ ਵੀ ਇੱਕ ਕੁੜੀ ਦੀ ਕੈਨੇਡਾ ਵਿਖੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। 

Share:

ਹਾਈਲਾਈਟਸ

  • ਸਟਡੀ ਵੀਜੇ 'ਤੇ ਕੈਨੇਡਾ ਗਈ ਨਵਨੀਤ ਕੌਰ ਦੀ ਕਮਰੇ ਚੋਂ ਮਿਲੀ ਮ੍ਰਿਤਕ ਦੇਹ
  • ਪਰਿਵਾਰ ਲਗਾ ਰਿਹਾ ਸਰਕਾਰ ਤੋਂ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਦੀ ਗੁਹਾਰ

ਪੰਜਾਬ ਨਿਊਜ। ਨਵਨੀਤ ਕੌਰ ਦੇ ਪਿਤਾ ਆਟੋ ਚਲਾਉਂਦੇ ਹਨ ਉਨ੍ਹਾਂ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਬੇਟੀ ਨੂੰ ਸਟਡੀ ਵੀਜੇ ਤੇ ਕੈਨੇਡਾ ਭੇਜਿਆ ਪਰ ਡੇਢ ਮਹੀਨੇ ਵਿੱਚ ਹੀ ਨਵਨੀਤ ਦੀ ਉੱਥੇ ਮੌਤ ਹੋ ਗਈ। ਪਤਾ ਇਹ ਵੀ ਲੱਗਾ ਹੈ ਕਿ ਅਕਤੂਬਰ ਵਿੱਚ ਹੀ ਨਵਨੀਤ ਕੌਰ ਦਾ ਵਿਆਹ ਹੋਇਆ ਸੀ। ਜਦੋਂ ਨਵਨੀਤ ਤੇ ਪਿਤਾ ਅਤੇ ਉਸਦੇ ਸਹੂਰਾ ਪਰਿਵਾਰ ਨੇ ਉਸਨੂੰ ਕੈਨੇਡਾ ਭੇਜਿਆ ਸੀ ਤਾਂ ਉਨ੍ਹਾਂ ਦੇ ਮਨ ਵਿੱਚ ਕਿਹੜੇ-ਕਿਹੜੇ ਸਪਨੇ ਸਨ।

ਉਹ ਸਾਰੇ ਸਪਨੇ ਹੁਣ ਦੁਖ ਵਿੱਚ ਬਦਲ ਚੁੱਕੇ ਹਨ ਕਿਉਂਕਿ ਉਹ ਕਮਰੇ ਚੋ ਮ੍ਰਿਤਕ ਪਾਈ ਗਈ। ਹੁਣ ਤਾਂ ਪਰਿਵਾਰ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਸਰਕਾਰ ਤੋਂ ਮਦਦ ਦੀ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਪਰਿਵਾਰ ਉਸਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਵੀ ਮੰਗ ਕਰ ਰਿਹਾ ਹੈ।

ਅਕਤੂਬਰ 2023 'ਚ ਹੋਇਆ ਸੀ ਨਵਨੀਤ ਕੌਰ ਦਾ ਵਿਆਹ

ਜਾਣਕਾਰੀ ਅਨੁਸਾਰ ਸਥਾਨਕ ਬਲਬੀਰ ਬਸਤੀ ਦੇ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਦੀਆਂ ਦੋ ਲੜਕੀਆਂ ਹਨ। ਜਿਸ 'ਚੋਂ ਵੱਡੀ ਲੜਕੀ ਨਵਨੀਤ ਕੌਰ ਦਾ ਵਿਆਹ 1 ਅਕਤੂਬਰ 2023 ਨੂੰ ਉਸ ਨੇ ਕੀਤਾ ਸੀ, ਜਿਸ ਤੋਂ ਬਾਅਦ ਉਹ 12 ਦਸੰਬਰ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਚਲੀ ਗਈ ਸੀ ਅਤੇ ਹੁਣ ਪਰਿਵਾਰ ਉਸ ਦੇ ਪਤੀ ਦੇ ਉੱਥੇ ਜਾਣ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਸੀ। ਪਰ ਬੀਤੇ ਦਿਨ ਉਸ ਦੀ ਧੀ ਦੀ ਮੌਤ ਦੀ ਖ਼ਬਰ ਆਈ, ਜਿਸ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਗੁਆਂਢੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇੰਨੀ ਦੂਰ ਰਹਿਣ ਵਾਲੀ ਇਕਲੌਤੀ ਧੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਸ ਨੂੰ ਦੇਖਣ ਦੀ ਇੱਛਾ ਉਸ ਦੇ ਹੰਝੂ ਰੁਕਣ ਨਹੀਂ ਦੇ ਰਹੀ।

ਘਰ ਵਾਲਿਆਂ ਦੀ ਰੋਜ਼ਾਨਾ ਹੁੰਦੀ ਸੀ ਆਪਣੀ ਧੀ ਨਾਲ ਗੱਲ

ਇਸ ਦੌਰਾਨ ਮ੍ਰਿਤਕ ਨਵਨੀਤ ਦੇ ਪਿਤਾ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਨਵਨੀਤ ਹਰ ਰੋਜ਼ ਪੂਰੇ ਪਰਿਵਾਰ ਨਾਲ ਗੱਲ ਕਰਦੀ ਸੀ ਪਰ ਦੋ ਦਿਨ ਪਹਿਲਾਂ ਤੋਂ ਉਸ ਨਾਲ ਫੋਨ 'ਤੇ ਗੱਲ ਨਹੀਂ ਹੋ ਰਹੀ ਸੀ। ਜਿਸ ਕਾਰਨ ਉਸਦੇ ਪਿਤਾ ਨੇ ਆਪਣੀ ਜਾਣ-ਪਛਾਣ ਵਾਲੀ ਲੜਕੀ ਨੂੰ ਫੋਨ ਕਰਕੇ ਨਵਨੀਤ ਦਾ ਹਾਲ-ਚਾਲ ਪੁੱਛਣ ਲਈ ਕਿਹਾ। ਜਦੋਂ ਉਹ ਨਵਨੀਤ ਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। 

ਨੌਜਵਾਨਾਂ ਦਾ ਬਾਹਰ ਜਾਣ ਦਾ ਕ੍ਰੇਜ ਸੂਬੇ ਨੂੰ ਕਰ ਰਿਹਾ ਖਾਲੀ 

ਪੰਜਾਬ ਦਰਿਆਵਾਂ ਅਤੇ ਪੀਰਾ ਫਕੀਰਾਂ ਦੀ ਧਰਤੀ ਪੰਜਾਬ ਨੂੰ ਹੁਣ ਕਿਸੇ ਦੀ ਨਜ਼ਰ ਲੱਗ ਗਈ ਹੈ। ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਨੌਜਵਾਨਾਂ ਦਾ ਬਾਹਰ ਜਾਣ ਦਾ ਕ੍ਰੇਜ ਸੂਬੇ ਨੂੰ ਖਾਲੀ ਕਰ ਰਿਹਾ ਹੈ। ਹਾਲਾਂਕਿ ਜਿਹੜੇ ਵੀ ਨੌਜਵਾਨ ਸਟਡੀ ਵੀਜੇ 'ਤੇ ਬਾਹਰ ਗਏ ਹਨ ਉਹ ਸਾਰੇ ਉੱਥੇ ਪੂਰੀ ਤਰ੍ਹਾਂ ਸੈਟ ਨਹੀਂ ਹੋਏ। ਕਈਆਂ 'ਤੇ ਤਾਂ ਮੁਸੀਬਤਾਂ ਦਾ ਪਹਾੜ ਹੀ ਟੁੱਟ ਗਏ। ਤੇ ਹੁਣ ਤੱਕ ਵੱਡੇ ਪੱਧਰ ਤੇ ਵਿਦਿਆਰਥੀ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। 

ਇਹ ਵੀ ਪੜ੍ਹੋ

Tags :