ਓਸ਼ਾਵਾ ਦੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਮਾਂ ਅਤੇ 9 ਸਾਲਾ ਬੱਚੀ ਦੀ ਮੌਤ, ਪਿਤਾ ਸਮੇਤ 2 ਜ਼ਖਮੀ  

ਫਾਇਰ ਬ੍ਰਿਗੇਡ ਉਪ ਪ੍ਰਮੁੱਖ ਟਾਡ ਵੁਡ ਨੇ ਦੱਸਿਆ ਕਿ ਜਦੋਂ ਟੀਮ ਉੱਥੇ ਪਹੁੰਚੀ ਤਾਂ ਪਾਇਆ ਕਿ ਦੋ ਮੰਜਿ਼ਲਾ ਮਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਦੀਆਂ ਸਾਰੀਆਂ ਮੰਜਿ਼ਲਾਂ ਤੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲੀਆਂ।

Share:

ਓਸ਼ਾਵਾ ਦੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਮਾਂ ਤੇ ਉਸਦੀ 9 ਸਾਲਾ ਬੇਟੀ ਦੀ ਮੌਤ ਹੋ ਗਈ। ਅੱਗ ਸਵੇਰੇ 8 ਵਜੇ ਕਰੀਬ ਕਿੰਗ ਸਟਰੀਟ ਵੈਸਟ ਅਤੇ ਸੈਂਟਰ ਸਟਰੀਟ ਸਾਉਥ ਕੋਲ ਮੈਕਗਰਿਗੋਰ ਸਟਰੀਟ ਉੱਤੇ ਸਥਿਤ ਇੱਕ ਘਰ ਵਿੱਚ ਲੱਗੀ। ਓਸ਼ਾਵਾ ਫਾਇਰ ਬ੍ਰਿਗੇਡ ਉਪ ਪ੍ਰਮੁੱਖ ਟਾਡ ਵੁਡ ਨੇ ਦੱਸਿਆ ਕਿ ਜਦੋਂ ਟੀਮ ਉੱਥੇ ਪਹੁੰਚੀ ਤਾਂ ਪਾਇਆ ਕਿ ਦੋ ਮੰਜਿ਼ਲਾ ਮਕਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਦੀਆਂ ਸਾਰੀਆਂ ਮੰਜਿ਼ਲਾਂ ਤੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੇਖਣ ਨੂੰ ਮਿਲੀਆਂ।

ਇਲਾਜ ਲਈ ਸਿਕਕਿਡਸ ਹਸਪਤਾਲ ਲਿਜਾਇਆ

ਇਸ ਦੌਰਾਨ ਉਨ੍ਹਾਂ ਨੇ ਇਕ 56 ਸਾਲਾ ਵਿਅਕਤੀ, 49 ਸਾਲਾ ਔਰਤ ਤੇ ਉਨ੍ਹਾਂ ਦੀਆਂ ਦੋ ਬੇਟੀਆਂ, ਜਿਨ੍ਹਾਂ ਦੀ ਉਮਰ 9 ਅਤੇ 12 ਸਾਲ ਸੀ, ਨੂੰ ਘਰੋਂ ਬਾਹਰ ਕੱਢਿਆ। ਔਰਤ ਅਤੇ ਉਸਦੀ ਨੌਂ ਸਾਲਾ ਬੱਚੀ ਨੂੰ ਹਸਪਤਾਲ ਵਿੱਚ ਮ੍ਰਿਤ ਐਲਾਨ ਦਿੱਤਾ ਗਿਆ ਜਦਕਿ ਪਿਤਾ ਅਤੇ ਦੂਜੀ ਬੱਚੀ ਨੂੰ ਅੱਗੇ ਦੇ ਇਲਾਜ ਲਈ ਸਿਕਕਿਡਸ ਹਸਪਤਾਲ ਲਿਜਾਇਆ ਗਿਆ ਹੈ। 

ਤਿੰਨ ਪੁਲਿਸ ਅਧਿਕਾਰੀ ਵੀ ਜ਼ਖ਼ਮੀ 

ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘਟਨਾ ਸਥਲ ਉੱਤੇ ਪੁੱਜੇ ਤਿੰਨ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋ ਗਏ ਸਨ ਤੇ ਉਹ ਵੀ ਹਸਪਤਾਲ ਵਿਚ ਜੇਰੇ ਇਲਾਜ ਹਨ। ਓਸ਼ਾਵਾ ਦੇ ਮੇਅਰ ਡੈਨ ਕਾਰਟਰ ਨੇ ਕਿਹਾ ਕਿ ਸਾਡੀਆਂ ਸੰਵੇਦਨਾਵਾਂ ਪਿਤਾ, ਬੱਚੀ ਤੇ ਜ਼ਖ਼ਮੀ ਮੁਲਾਜ਼ਮਾਂ ਦੇ ਨਾਲ ਹਨ।

ਇਹ ਵੀ ਪੜ੍ਹੋ