ਫੈਡਰਲ ਚੋਣਾਂ ਤੋਂ ਪਹਿਲਾਂ Canada ਦੇ ਮੁੱਖ ਮੁੱਦਿਆਂ ਤੋ ਹੋਵੇਗੀ ਬਹਿਸ, PM Corny ਨੇ ਕੀਤਾ ਕਿਨਾਰਾ

ਲੀਡਰਜ਼ ਡੀਬੇਟਸ ਕਮਿਸ਼ਨ ਵੱਲੋਂ ਆਯੋਜਿਤ ਚਰਚਾਂ ਵਿੱਚ 16 ਅਪ੍ਰੈਲ ਦੀ ਫਰੈਂਚ ਚਰਚਾ ਰਾਤ 8 ਵਜੇ ਹੋਵੇਗੀ, ਜਿਸ ਦਾ ਸੰਚਾਲਨ ਪੈਟ੍ਰਿਸ ਰੌਆ ਕਰਣਗੇ। 17 ਅਪ੍ਰੈਲ ਨੂੰ ਰਾਤ 7 ਵਜੇ ਹੋਣ ਵਾਲੀ ਅੰਗਰੇਜ਼ੀ ਚਰਚਾ ਦੀ ਮੋਡਰੇਸ਼ਨ ਟੀਵੀਓ ਦੇ ਸਟੀਵ ਪੈਕਿਨ ਕਰਂਗੇ। ਹਾਲਾਂਕਿ, ਲਿਬਰਲ ਪਾਰਟੀ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਟੀਵੀਏ ਚਰਚਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਿਉਂ ਕੀਤਾ। ਲਿਬਰਲ ਪਾਰਟੀ ਦੇ ਪ੍ਰਵਕਤਾ ਗਿਲੋਮ ਬਰਟਰਾਂਡ ਨੇ ਕੇਵਲ ਇਹ ਕਿਹਾ ਕਿ ਉਨ੍ਹਾਂ ਦੇ ਨੇਤਾ ਮਾਰਕ ਕਾਰਨੀ ਅਧਿਕਾਰਤ ਕਮਿਸ਼ਨ ਵੱਲੋਂ ਕਰਵਾਏ ਜਾ ਰਹੇ ਦੋ ਮੁੱਖ ਚਰਚਾਂ ਵਿੱਚ ਸ਼ਾਮਲ ਹੋਣ ਦੀ ਉਡੀਕ ਕਰ ਰਹੇ ਹਨ।

Share:

Canada federal elections : ਫੈਡਰਲ ਚੋਣਾਂ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਕੈਨੇਡਾ ਦੇ ਮੁੱਖ ਮੁੱਦਿਆਂ ਨੂੰ ਲੈ ਕੇ ਬਹਿਸ 16 ਅਤੇ 17 ਅਪ੍ਰੈਲ ਨੂੰ ਰੱਖੀ ਗਈ ਹੈ। 16 ਅਪ੍ਰੈਲ ਨੂੰ ਫਰੈਂਚ ਭਾਸ਼ਾ ‘ਚ ਅਤੇ 17 ਅਪ੍ਰੈਲ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬਹਿਸ ਹੋਵੇਗੀ ਜਿਸ ਦੌਰਾਨ ਵੱਖ ਵੱਖ ਫੈਡਰਲ ਪਾਰਟੀਆਂ ਆਪਣੀਆਂ ਨੀਤੀਆਂ ਅਤੇ ਚੋਣ ਵਾਅਦਿਆਂ ‘ਤੇ ਖੁੱਲ੍ਹ ਕੇ ਚਰਚਾ ਕਰਨਗੀਆਂ। ਲੀਡਰਜ਼ ਡੀਬੇਟਸ ਕਮਿਸ਼ਨ, ਜੋ ਕਿ ਇੱਕ ਆਜ਼ਾਦ ਜਨਤਕ ਸੰਸਥਾ ਹੈ, ਨੇ ਐਲਾਨ ਕੀਤਾ ਕਿ ਫਰੈਂਚ ਅਤੇ ਅੰਗਰੇਜ਼ੀ ਵਿਚ ਹੋਣ ਵਾਲੀਆਂ ਬਹਿਸਾਂ ਰੇਡੀਓ-ਕੈਨਾਡਾ ਦੇ ਮੌਂਟਰੀਅਲ ਸਥਿਤ ਹੈੱਡਕੁਆਰਟਰ ਵਿੱਚ ਕਰਵਾਈ ਜਾਣਗੀਆਂ। ਟੀਵੀਏ ਨਿਊਜ਼ ਚੈਨਲ ਦੇ ਮਾਲਕ ਕਿਊਬੈਕੋਰ  ਨੇ ਕਿਹਾ ਕਿ ਬਲਾਕ ਕਿਊਬੈਕੁਆ, ਕੰਜ਼ਰਵੇਟਿਵ ਪਾਰਟੀ ਅਤੇ ਐਨਡੀਪੀ ਨੇ ਉਨ੍ਹਾਂ ਦਾ ਸੱਦਾ ਸਵੀਕਾਰ ਕੀਤਾ ਸੀ, ਪਰ ਲਿਬਰਲ ਪਾਰਟੀ ਦੀ ਗੈਰਹਾਜ਼ਰੀ ਕਾਰਨ ਇਸਨੂੰ ਰੱਦ ਕਰਨਾ ਪਿਆ। ਟੀਵੀਏ ਵੱਲੋਂ ਹਰ ਪਾਰਟੀ ਤੋਂ $75,000 ਦੀ ਰਾਸ਼ੀ ਦੀ ਮੰਗ ਕੀਤੀ ਗਈ ਸੀ, ਤਾਂ ਜੋ ਚਰਚਾ ਦੀ ਲਾਗਤ ਪੂਰੀ ਹੋ ਸਕੇ।

ਕਾਰਨੀ ਦੇ ਸ਼ਾਮਲ ਨਾ ਹੋਣ ਦੇ ਫ਼ੈਸਲੇ ਦੀ ਨਿੰਦਾ

ਬਲਾਕ ਕਿਊਬੈਕੁਆ ਦੇ ਨੇਤਾ ਇਵ-ਫਰਾਂਸਵਾ ਬਲਾਂਸ਼ੇ ਨੇ ਲਿਬਰਲ ਨੇਤਾ ਮਾਰਕ ਕਾਰਨੀ ਵੱਲੋਂ ਇਸ ਚਰਚਾ ਵਿਚ ਨਾ ਸ਼ਾਮਲ ਹੋਣ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਬਲਾਕ ਪਾਰਟੀ ਨੂੰ ਕਿਊਬੈਕ ਦੇ ਮੁੱਦੇ ਚਰਚਾ ਵਿੱਚ ਲਿਆਂਉਣ ਦਾ ਮੌਕਾ ਨਹੀਂ ਦੇ ਰਹੇ। ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵੀਅਰ ਨੇ ਵੀ ਬ੍ਰੈਂਪਟਨ, ਓਨਟਾਰੀਓ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਟੀਵੀਏ ਚਰਚਾ ਵਿੱਚ ਸ਼ਾਮਲ ਹੋਣ ਨੂੰ ਤਿਆਰ ਸਨ। ਪੌਲੀਵੀਅਰ ਨੇ ਓਂਟਾਰੀਓ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਰਨੀ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ “ਮੈਂ ਮਾਰਕ ਕਾਰਨੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਟੀਵੀਏ ਡੀਬੇਟ ਲਈ ਆਉਣ। ਉਹ ਲੁਕਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਹ ਲਿਬਰਲ ਪਾਰਟੀ ਦੇ 10 ਸਾਲਾਂ ਦੇ ਨੁਕਸਾਨ ਦੀ ਸਫ਼ਾਈ ਨਹੀਂ ਦੇ ਸਕਦੇ।” 

ਜਗਮੀਤ ਦਾ ਬਿਆਨ ਵੀ ਆਇਆ ਸਾਹਮਣੇ

ਪੌਲੀਵੀਅਰ ਨੇ ਇਹ ਵੀ ਐਲਾਨ ਕੀਤਾ ਕਿ ਉਹ ਕਾਰਨੀ ਦੀ $75,000 ਦੀ ਫੀਸ ਵੀ ਭਰਨ ਲਈ ਤਿਆਰ ਹਨ। “ਉਹ ਪੈਸਿਆਂ ਦਾ ਬਹਾਨਾ ਬਣਾ ਰਹੇ ਹਨ। ਚਲੋ, ਉਹ ਬਹਾਨਾ ਵੀ ਖਤਮ ਕਰ ਦਿੰਦੇ ਹਾਂ। ਕਨਜ਼ਰਵੇਟਿਵ ਪਾਰਟੀ ਇਹ ਫੀਸ ਦੇਣ ਲਈ ਤਿਆਰ ਹੈ, ਬਸ ਉਹ ਆ ਕੇ ਸੱਚ ਦਾ ਸਾਹਮਣਾ ਕਰਨ ।” ਐਨਡੀਪੀ ਨੇਤਾ ਜਗਮੀਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਟੋਰਾਂਟੋ ਨੇੜਲੇ ਇਲਾਕੇ ਵਿੱਚ ਆਖਿਆ ਕਿ ਮਾਰਕ ਕਾਰਨੀ ਵੱਲੋਂ ਚਰਚਾ ਵਿੱਚ ਸ਼ਾਮਲ ਨਾ ਹੋਣ ਅਤੇ ਇਸ ਦੇ ਰੱਦ ਹੋਣ ਨੂੰ ਉਹ “ਕਿਊਬੈਕ ਵਾਸੀਆਂ ਲਈ ਬੇਇਜ਼ਤੀ” ਮੰਨਦੇ ਹਨ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਇਸ ਵਿੱਚ ਹਿੱਸਾ ਲਿਆ ਹੈ ਕਿਉਂਕਿ ਲੋਕ ਇਸ ਮਾਧਿਅਮ ਰਾਹੀਂ ਆਪਣੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰ ਸਕਦੇ ਹਨ।”


 

ਇਹ ਵੀ ਪੜ੍ਹੋ

Tags :