Canada ਦੇ ਮੰਦਰ ਤੇ ਹਮਲਾ ਕਰਨ ਆਏ ਖਾਲਿਸਤਾਨੀ ਖਦੇੜੇ, ਝੰਡੇ ਛੱਡ ਕੇ ਭੱਜੇ

ਦੋਵਾਂ ਧਿਰਾਂ ਵਿਚਾਲੇ ਕਰੀਬ 3 ਘੰਟੇ ਤੱਕ ਹੰਗਾਮਾ ਹੁੰਦਾ ਰਿਹਾ।  ਜਦੋਂ ਖਾਲਿਸਤਾਨੀਆਂ ਨੇ ਮੰਦਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Share:

ਕੈਨੇਡਾ ਦੇ ਸਰੀ ਵਿੱਚ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੇ ਹਮਲਾ ਕਰਨ ਆਏ ਖਾਲਿਸਤਾਨੀਆਂ ਨੂੰ ਹਿੰਦੂ ਭਾਈਚਾਰੇ ਨੇ ਭਾਜੜਾ ਪਾ ਦਿੱਤੀਆਂ। ਜਦੋਂ ਖਾਲਿਸਤਾਨੀਆਂ ਨੇ ਮੰਦਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਧ ਉਹਨਾਂ ਨੇ ਉਥੋਂ ਭੱਜਣ ਵਿੱਚ ਹੀ ਬੇਹਤਰੀ ਸਮਝੀ। ਖਾਲਿਸਤਾਨ ਦੇ ਸਮਰਥਕ ਝੰਡੇ ਛੱਡ ਕੇ ਮੌਕੇ ਤੋਂ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕਰੀਬ 3 ਘੰਟੇ ਤੱਕ ਹੰਗਾਮਾ ਹੁੰਦਾ ਰਿਹਾ। ਬਾਅਦ ਵਿੱਚ ਪੁਲਿਸ ਦੇ ਆਉਣ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ। ਦਸ ਦੇਈਏ ਕਿ ਖਾਲਿਸਤਾਨੀਆਂ ਨੇ 19 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਉਹ 26 ਨਵੰਬਰ ਨੂੰ ਮੰਦਰ 'ਤੇ ਹਮਲਾ ਕਰਨਗੇ। ਇਸ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਹਿੰਦੂ ਭਾਈਚਾਰੇ ਦੇ ਲੋਕ ਮੰਦਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।

ਕੈਂਪ ਦੇ ਦੌਰਾਨ ਸਿੱਖ ਫਾਰ ਜਸਟਿਸ ਦੇ ਕੁਝ ਲੋਕਾਂ ਨੇ ਕੀਤਾ ਹੰਗਾਮਾ

ਐਤਵਾਰ ਨੂੰ ਲਕਸ਼ਮੀ ਨਰਾਇਣ ਮੰਦਿਰ ਵਿਖੇ ਕੈਂਪ ਲਗਾਇਆ ਗਿਆ। ਇਸ ਦੌਰਾਨ ਸਿੱਖ ਫਾਰ ਜਸਟਿਸ ਦੇ ਕੁਝ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਮੰਦਰ ਪ੍ਰਬੰਧਕਾਂ ਮੁਤਾਬਕ ਕਰੀਬ 25 ਪ੍ਰਦਰਸ਼ਨਕਾਰੀਆਂ ਨੇ ਰੌਲਾ ਪਾਇਆ। ਮੰਦਰ ਦੇ ਬਾਹਰ ਦੋਵਾਂ ਧਿਰਾਂ ਵਿਚਾਲੇ ਝਗੜਾ ਜਾਰੀ ਰਿਹਾ। ਇਸ ਤੋਂ ਬਾਅਦ ਜਦੋਂ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਮਾਮਲਾ ਸ਼ਾਂਤ ਹੋਇਆ। ਮੰਦਿਰ ਕੌਂਸਲ ਦੇ ਚੇਅਰਮੈਨ ਪੁਰਸ਼ੋਤਮ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਹਿੰਦੂ ਸਮਾਜ ਖਾਲਿਸਤਾਨੀਆਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਜੇਕਰ ਕੌਂਸਲੇਟ ਕਮਿਊਨਿਟੀ ਲਈ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਇਸ ਤੋਂ ਪਹਿਲਾਂ ਭਾਰਤੀ ਵਣਜ ਦੂਤਘਰ ਨੇ ਗ੍ਰੇਟਰ ਟੋਰਾਂਟੋ ਵਿੱਚ ਕੌਂਸਲਰ ਕੈਂਪ ਵੀ ਲਾਇਆ ਸੀ। ਉਥੇ ਵੀ ਖਾਲਿਸਤਾਨੀਆਂ ਨੇ ਹੰਗਾਮਾ ਮਚਾ ਦਿੱਤਾ ਸੀ। ਹੁਣ ਤੱਕ 6 ਥਾਵਾਂ 'ਤੇ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ