ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਨਸ਼ੇ ਦੀ ਤਸਕਰੀ ਖਤਰੇ ਦੀ ਘੰਟੀ, ਹੁਣ 100 ਕਿਲੋਗ੍ਰਾਮ ਕੋਕੀਨ ਜ਼ਬਤ

ਬੀਤੀ 4 ਅਪ੍ਰੈਲ ਨੂੰ ਵੀ ਰਿਚਮੰਡ ਹਿੱਲ ਵਿੱਚ ਇੱਕ ਘਰ ਵਿੱਚੋਂ ਲਗਭਗ 101 ਕਿਲੋਗ੍ਰਾਮ ਕੋਕੀਨ ਅਤੇ 2 ਲੱਖ 15 ਹਜ਼ਾਰ ਡਾਲਰ ਤੋਂ ਵੱਧ ਨਕਦੀ ਜ਼ਬਤ ਕੀਤੀ ਗਈ ਸੀ। ਮਾਮਲੇ ਵਿੱਚ ਪੁਲਿਸ ਨੇ ਮੋਟਰਸਾਈਕਲ ਗੈਂਗ ਦੇ ਮੈਂਬਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇੰਸਪੈਕਟਰ ਸਕਾਟ ਵੇਡ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਮੋਟਰਸਾਈਕਲ ਗਿਰੋਹ ਦੀ ਸ਼ਮੂਲੀਅਤ ਪੁਲਿਸ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।

Share:

Increasing drug trafficking in Canada is a warning bell for students : ਓਂਟਾਰੀਓ ਪੁਲਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਗ੍ਰੇਟਰ ਟੋਰਾਂਟੋ, ਨਿਆਗਰਾ ਅਤੇ ਨੋਵਾ ਸਕੋਸ਼ੀਆ ਵਿੱਤ ਜਾਰੀ ਜਾਂਚ ਦੇ ਬਾਅਦ ਕਰੀਬ 100 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਜਨਵਰੀ ਵਿੱਚ ਪੁਲਿਸ ਦੀ ਬਾਈਕਰ ਇਨਫੋਰਸਮੈਂਟ ਯੂਨਿਟ ਨੇ ਸੇਂਟ ਕੈਥਰੀਨਜ਼, ਓਂਟਾਰੀਓ ਵਿੱਚ ਆਊਟਲਾਅਜ਼ ਮੋਟਰਸਾਈਕਲ ਕਲੱਬ ਗੈਂਗ ਦੇ ਮੈਂਬਰਾਂ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਵੱਖ-ਵੱਖ ਸਥਾਨਕ ਪੁਲਿਸ ਸੇਵਾਵਾਂ ਨਾਲ ਇੱਕ ਸਾਂਝੀ ਜਾਂਚ ਸ਼ੁਰੂ ਕੀਤੀ ਸੀ। ਪੁਲਿਸ ਨੇ ਪਾਇਆ ਕਿ ਵੱਡੀ ਮਾਤਰਾ ਵਿੱਚ ਕੋਕੀਨ ਦੀ ਤਸਕਰੀ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਜੀਟੀਏ ਅਤੇ ਪੂਰਬੀ ਤੱਟ ਵਿੱਚ ਸਪਲਾਈ ਕੀਤੀ ਜਾ ਰਹੀ ਸੀ।

ਨਸ਼ੀਲੀਆਂ ਦਵਾਈਆਂ ਵੀ ਮਿਲੀਆਂ 

ਇਸ ਮਾਮਲੇ ਵਿੱਚ ਕਈ ਨਾਮ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚ ਰੈਂਡੀ ਮੈਕਜੀਨ, ਸ਼ੈਰੀ ਸਟਿਲਵੈੱਲ, ਕੋਡੀ ਸੋਲੀਅਰ ਅਤੇ ਡੇਵਿਡ ਕ੍ਰੋਥਰਸ ਵੀ ਹਨ। ਇਨ੍ਹਾਂ 'ਤੇ ਕੁੱਲ ਅੱਠ ਅਪਰਾਧਾਂ ਦਾ ਦੋਸ਼ ਲਾਇਆ ਗਿਆ ਹੈ। ਨਿਆਗਰਾ ਪੁਲਿਸ ਨੇ ਸੇਂਟ ਕੈਥਰੀਨਜ਼ ਵਿੱਚ ਦੋ ਘਰਾਂ ਵਿੱਚੋਂ ਲਗਭਗ 25 ਆਕਸੀਕੋਡੋਨ/ਐਸੀਟਾਮਿਨੋਫ਼ਿਨ ਗੋਲੀਆਂ, ਲਗਭਗ ਪੰਜ ਔਂਸ ਸ਼ੱਕੀ ਕੋਕੀਨ, ਇੱਕ ਮਨੀ ਕਾਊਂਟਰ ਅਤੇ ਇੱਕ ਅਣਦੱਸੀ ਮਾਤਰਾ ਵਿੱਚ ਨਕਦੀ ਮਿਲੀ। ਕੁੱਲ 1 .ਮਿਲਾ ਕੇ ਜ਼ਬਤ ਕੀਤੀਆਂ ਗਈਆਂ ਸਾਰੀਆਂ ਨਸ਼ੀਲੀਆਂ ਦਵਾਈਆਂ ਦੀ ਅਨੁਮਾਨਿਤ ਕੀਮਤ 10.1 ਮਿਲੀਅਨ ਡਾਲਰ ਹੈ।

ਪਹਿਲਾਂ ਹਥਿਆਰ ਹੋਏ ਸਨ ਬਰਾਮਦ

ਇਸ ਤੋਂ ਇਲਾਵਾ, ਬੀਤੀ 5 ਅਪ੍ਰੈਲ ਨੂੰ ਪੁਲਸ ਨੇ ਨੋਵਾ ਸਕੋਸ਼ੀਆ ਵਿੱਚ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੂੰ ਸੂਚਨਾ ਦਿੱਤੀ, ਜਿੱਥੇ ਉਨ੍ਹਾਂ ਨੇ ਇੱਕ ਵਾਹਨ ਨੂੰ ਰੋਕਿਆ ਅਤੇ ਲਗਭਗ ਪੰਜ ਕਿਲੋਗ੍ਰਾਮ ਸ਼ੱਕੀ ਕੋਕੀਨ, ਨਾਲ ਹੀ ਇੱਕ ਰਾਈਫਲ, ਗੋਲਾ ਬਾਰੂਦ ਅਤੇ ਉੱਚ-ਸਮਰੱਥਾ ਵਾਲੇ ਮੈਗਜ਼ੀਨ ਮਿਲੇ। ਪੁਲਿਸ ਦਾ ਕਹਿਣਾ ਹੈ ਕਿ ਉਸ ਵਾਹਨ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੀ 4 ਅਪ੍ਰੈਲ ਨੂੰ ਵੀ ਰਿਚਮੰਡ ਹਿੱਲ ਵਿੱਚ ਇੱਕ ਘਰ ਵਿੱਚੋਂ ਲਗਭਗ 101 ਕਿਲੋਗ੍ਰਾਮ ਕੋਕੀਨ ਅਤੇ 2 ਲੱਖ 15 ਹਜ਼ਾਰ ਡਾਲਰ ਤੋਂ ਵੱਧ ਨਕਦੀ ਜ਼ਬਤ ਕੀਤੀ ਗਈ ਸੀ। ਨਤੀਜੇ ਵਜੋਂ, ਪੁਲਿਸ ਨੇ ਮੋਟਰਸਾਈਕਲ ਗੈਂਗ ਦੇ ਮੈਂਬਰ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਸਕਾਟ ਵੇਡ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਟਰਸਾਈਕਲ ਗਿਰੋਹ ਦੀ ਸ਼ਮੂਲੀਅਤ ਪੁਲਿਸ ਲਈ ਵੱਡੀ ਪ੍ਰਮੁੱਖ ਸਮੱਸਿਆ ਹੈ। ਪੁਲਿਸ ਨੇ ਮੋਟਰਸਾਈਕਲ ਗਿਰੋਹ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕ੍ਰਾਈਮ ਸਟੌਪਰਜ਼ 'ਤੇ ਕਾਲ ਕਰਨ ਦੀ ਅਪੀਲ ਕੀਤੀ ਹੈ।
 

ਇਹ ਵੀ ਪੜ੍ਹੋ

Tags :