ਕੈਨੇਡਾ ਵਿੱਚ ਕੰਮ ਕਰ ਰਹੇ ਲੋਕਾਂ ਲਈ ਖੁਸ਼ਖ਼ਬਰੀ, 1 ਅਪ੍ਰੈਲ ਤੋਂ ਘੱਟ ਤੋਂ ਘੱਟ ਉਜਰਤ ਵਿੱਚ ਹੋਵੇਗਾ ਵਾਧਾ

ਇਸ ਵਾਧੇ ਨਾਲ ਇਹ ਯਕੀਨੀ ਹੋਵੇਗਾ ਕਿ ਨਿੱਜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਨਖ਼ਾਹ ਵਿੱਚ ਜੀਵਨ-ਨਿਪਟਾਰਾ ਦੀ ਲਾਗਤ ਵਿੱਚ ਸਾਲ-ਦਰ-ਸਾਲ ਹੋਣ ਵਾਲੇ ਵਾਧੇ ਨਾਲ ਤਾਲਮੇਲ ਬਣਿਆ ਰਹੇ ਅਤੇ ਘੱਟ ਤੋਂ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਕੈਨੇਡੀਅਨ ਲੋਕਾਂ ਨੂੰ ਜਿ਼ਆਦਾ ਕਮਾਉਣ ਵਿੱਚ ਮਦਦ ਮਿਲੇ।

Share:

Good news for people working in Canada : ਫੈਡਰਲ ਸਰਕਾਰ ਨੇ 1 ਅਪ੍ਰੈਲ ਤੋਂ ਘੱਟ ਤੋਂ ਘੱਟ ਉਜਰਤ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਇਸ ਨੂੰ ਵਧਾ ਕੇ 17.75 ਡਾਲਰ ਪ੍ਰਤੀ ਘੰਟਾ ਕੀਤਾ ਜਾਵੇਗਾ, ਜੋ ਵਰਤਮਾਨ ਤੋਂ 2.4 ਫ਼ੀਸਦੀ ਜਿ਼ਆਦਾ ਹੈ। ਸਰਕਾਰ ਵੱਲੋਂ ਕਿਹਾ ਗਿਆ ਕਿ ਇਸ ਵਾਧੇ ਨਾਲ ਇਹ ਯਕੀਨੀ ਹੋਵੇਗਾ ਕਿ ਫੈਡਰਲ ਵੱਲੋਂ ਨਿੱਜੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਤਨਖ਼ਾਹ ਵਿੱਚ ਜੀਵਨ-ਨਿਪਟਾਰਾ ਦੀ ਲਾਗਤ ਵਿੱਚ ਸਾਲ-ਦਰ-ਸਾਲ ਹੋਣ ਵਾਲੇ ਵਾਧੇ ਨਾਲ ਤਾਲਮੇਲ ਬਣਿਆ ਰਹੇਗਾ ਅਤੇ ਘੱਟ ਤੋਂ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਕੈਨੇਡੀਅਨ ਲੋਕਾਂ ਨੂੰ ਜਿ਼ਆਦਾ ਕਮਾਉਣ ਵਿੱਚ ਮਦਦ ਮਿਲੇਗੀ।

ਤਨਖ਼ਾਹ ਸੂਚੀ ਨੂੰ ਰੀਵਾਈਜ਼ ਕਰਨ ਲਈ ਕਿਹਾ

ਅਧਿਕਾਰੀਆਂ ਨੂੰ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਸੂਚੀ ਨੂੰ ਰੀਵਾਈਜ਼ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੂੰ 1 ਅਪ੍ਰੈਲ ਤੋਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਨਵੀਂ ਉਜਰਤ ਦਿੱਤੀ ਜਾਵੇ। ਇਸ ਤੋਂ ਇਲਾਵਾ ਜੇਕਰ ਸੂਬੇ ਦੀ ਘੱਟ ਤੋਂ ਘੱਟ ਉਜਰਤ ਫੈਡਰਲ ਰੇਟ ਤੋਂ ਜਿ਼ਆਦਾ ਹੈ ਤਾਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਦੋਨਾਂ ਵਿਚੋਂ ਜੋ ਜਿ਼ਅਦਾ ਹੋਵੇਗਾ, ਉਹ ਰੇਟ ਦੇਣਾ ਪਵੇਗਾ।

ਕਮਾਈ ਅਸਮਾਨਤਾ ਹੋਵੇਗੀ ਘੱਟ

ਰੁਜ਼ਗਾਰ ਵਿਕਾਸ ਅਤੇ ਕਿਰਤ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਫੈਡਰਲ ਘੱਟ ਤੋਂ ਘੱਟ ਤਨਖ਼ਾਹ ਕੈਨੇਡੀਅਨ ਮਜ਼ਦੂਰਾਂ ਅਤੇ ਕਾਰੋਬਾਰਾਂ ਲਈ ਸਥਿਰਤਾ ਅਤੇ ਨਿਸ਼ਚਿਤਤਾ ਲਿਆਏਗੀ ਤੇ ਕਮਾਈ ਅਸਮਾਨਤਾ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ।

ਲਗਾਤਾਰ ਵਧ ਰਹੀ ਤਨਖਾਹ

ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਘੱਟ ਤੋਂ ਘੱਟ ਤਨਖ਼ਾਹ ਨੂੰ ਪਿਛਲੇ ਕੈਲੰਡਰ ਸਾਲ ਦੇ ਸੰਬੰਧ ਵਿੱਚ ਕੈਨੇਡਾ ਦੇ ਸਾਲਾਨਾ ਔਸਤ ਖਪਤਕਾਰ ਮੁੱਲ ਸੂਚਕਾਂਕ ਦੇ ਆਧਾਰ `ਤੇ ਅਪ੍ਰੈਲ ਦੇ ਸ਼ੁਰੂ ਵਿੱਚ ਐਡਜਸਟ ਕੀਤਾ ਜਾਂਦਾ ਹੈ। 2021 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ ਤੋਂ ਘੱਟ ਤੋਂ ਘੱਟ ਤਨਖ਼ਾਹ 15 ਡਾਲਰ ਤੋਂ ਲਗਾਤਾਰ ਵਧ ਰਹੀ ਹੈ।
 

ਇਹ ਵੀ ਪੜ੍ਹੋ