ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਮੌਤ

ਮਲੇਰਕੋਟਲਾ ਦੇ ਅਮਰਗੜ੍ਹ ਇਲਾਕੇ ਦੀ ਰਹਿਣ ਵਾਲੀ ਸੀ ਮ੍ਰਿਤਕ ਪ੍ਰਨੀਤ ਕੌਰ। ਠੰਡ ਲੱਗਣ ਨਾਲ ਦਿਲ ਦਾ ਦੌਰਾ ਪੈਣ ਦਾ ਸ਼ੱਕ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। 

Share:

ਕੈਨੇਡਾ ਸਮੇਤ ਹੋਰਨਾਂ ਦੂਜੇ ਦੇਸ਼ਾਂ ਅੰਦਰ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਖਾਸਕਰ ਕੈਨੇਡਾ ਚੋਂ ਰੋਜ਼ਾਨਾ ਹੀ ਮੰਦਭਾਗੀ ਖ਼ਬਰਾਂ ਸਾਮਣੇ ਆ ਰਹੀਆਂ ਹਨ। ਜਿਹਨਾਂ ਨੂੰ ਸੁਣ ਕੇ ਵਿਦੇਸ਼ਾਂ ਅੰਦਰ ਰਹਿੰਦੇ ਬੱਚਿਆਂ ਦੇ ਮਾਪੇ ਚਿੰਤਤ ਹਨ। ਕਿਉਂਕਿ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ  ਸਾਹਮਣੇ ਆਈ ਹੈ। ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

6 ਮਹੀਨੇ ਪਹਿਲਾਂ ਗਈ ਸੀ ਕੈਨੇਡਾ 

ਪ੍ਰਨੀਤ ਕੌਰ ਕੈਨੇਡਾ ਦੀ ਧਰਤੀ 'ਤੇ ਪੜ੍ਹ-ਲਿਖੇ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਸੀ। ਧੀ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਸੁਨਹਿਰੀ ਭਵਿੱਖ ਬਣਾਉਣ ਦੇ ਇਰਾਦੇ ਨਾਲ ਹਾਲੇ 6 ਮਹੀਨੇ ਪਹਿਲਾਂ ਹੀ ਪ੍ਰਨੀਤ ਕੌਰ ਨੂੰ ਕੈਨੇਡਾ ਭੇਜਿਆ ਗਿਆ ਸੀ। ਸੰਘਰਸ਼ ਦੇ ਸ਼ੁਰੂਆਤੀ ਦੌਰ ਚੋਂ ਨਿਕਲ ਰਹੀ ਪ੍ਰਨੀਤ ਕੌਰ ਦੀ ਬੇਵਕਤੀ ਮੌਤ ਹੋ ਗਈ। ਦੁਖੀ ਮਨ ਨਾਲ ਗੱਲਬਾਤ ਕਰਦੇ ਪਿਤਾ ਸਤਬੀਰ ਸਿੰਘ ਸੋਹੀ ਨੇ ਦੱਸਿਆ ਕਿ ਉਸਦੀ ਬੇਟੀ ਪ੍ਰਨੀਤ ਕੌਰ ਅਪ੍ਰੈਲ ਮਹੀਨੇ ਕੈਲਗਿਰੀ ਗਈ ਸੀ ਅਤੇ ਬੀਤੇ ਕੱਲ੍ਹ ਪ੍ਰਨੀਤ ਦੀ ਸਹੇਲੀ ਦਾ ਫੋਨ ਆਇਆ। ਜਿਸਨੇ ਦੱਸਿਆ ਕਿ ਠੰਡ ਲੱਗਣ ਉਪਰੰਤ ਪ੍ਰਨੀਤ ਨੂੰ ਦਿਲ ਦਾ ਦੌਰਾ ਪੈ ਗਿਆ। ਜਦੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ