Ottawa ਦੇ ਵੈਸਟ ਕਾਰਨਰ ‘ਤੇ ਦਿਨ ਦਿਹਾੜੇ ਗੋਲੀਬਾਰੀ, 1 ਦੀ ਮੌਤ, 1 ਗੰਭੀਰ ਜ਼ਖਮੀ, ਹੁਣ ਤੱਕ 10 ਕਤਲ

ਪੁਲਿਸ ਨੇ ਕਿਹਾ ਅਧਿਕਾਰੀ ਇਲਾਕੇ ਦੀ ਛਾਣਬੀਣ ਕਰ ਰਹੇ ਹਨ। ਘਟਨਾ ਦੀ ਹੋਮਿਸਾਇਡ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਕਤਲੇਆਮ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਹੋਮੀਸਾਈਡ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ।

Share:

Daylight shooting on Ottawa's West Corner : ਓਟਾਵਾ ਦੇ ਵੈਸਟ ਕਾਰਨਰ ‘ਤੇ ਘਟੀ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਕਰੀਬ 9:30 ਵਜੇ ਇੱਕ ਕਾਲ ਆਈ, ਜਿਸ ਵਿੱਚ ਵੁਡਰੋਫ ਐਵੇਨਿਊ ਦੇ ਕੋਲ ਕਰੇਗ ਹੇਨਰੀ ਡਰਾਇਵ ਦੇ 300 ਬਲਾਕ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ। ਓਟਾਵਾ ਪੈਰਾਮੇਡਿਕ ਸੇਵਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਦੋ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। 

ਇਲਾਕੇ ਦੀ ਛਾਣਬੀਣ ਜਾਰੀ

ਪੁਲਿਸ ਨੇ ਅਪਡੇਟ ਵਿੱਚ ਕਿਹਾ ਕਿ ਇਸ ਦੌਰਾਨ ਇਕ 20 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਪੈਰਾਮੇਡਿਕਸ ਨੇ ਕਿਹਾ ਕਿ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਕਿਹਾ ਅਧਿਕਾਰੀ ਇਲਾਕੇ ਦੀ ਛਾਣਬੀਣ ਕਰ ਰਹੇ ਹਨ। ਘਟਨਾ ਦੀ ਹੋਮਿਸਾਇਡ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਗੁਆਂਢੀ ਪਹੁੰਚਿਆ ਮੌਕੇ 'ਤੇ 

ਗੁਆਂਢੀ ਏਰਿਕ ਮੈਡੋਰ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਆਪਣੇ ਘਰ ਵਿੱਚ ਸੀ ਜਦੋਂ ਉਸਨੇ ਬਾਹਰੋਂ ਆਵਾਜ਼ਾਂ ਸੁਣੀਆਂ ਜੋ ਉਸਨੂੰ ਹੈਰਾਨ ਕਰ ਦੇਣ ਵਾਲੀਆਂ ਸਨ। ਉਸਨੇ ਆਪਣੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਇੱਕ ਕਾਰ ਨੂੰ ਕਾਹਲੀ ਵਿੱਚ ਜਾਂਦੇ ਹੋਏ ਦੇਖਿਆ। ਉਹ ਬਾਹਰ ਨਿਕਲਿਆ ਤਾਂ ਫੁੱਟਪਾਥ 'ਤੇ ਕੋਈ ਡਿੱਗਾ ਪਿਆ ਸੀ। ਉਸਨੇ ਉਸਨੂੰ ਭਰੋਸਾ ਦਿਵਾਇਆ ਕਿ ਉਹ ਠੀਕ ਹੋ ਜਾਵੇਗਾ। ਇਹ ਇਸ ਸਾਲ ਇਲਾਕੇ ਵਿੱਚ 10ਵਾਂ ਕਤਲ ਹੈ, 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜਾ, ਅਤੇ ਨੌਂ ਦਿਨਾਂ ਵਿੱਚ ਪੰਜਵਾਂ। ਇਸ ਕਤਲੇਆਮ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਹੋਮੀਸਾਈਡ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ।
 

ਇਹ ਵੀ ਪੜ੍ਹੋ