ਗਰਭਵਤੀ Mexican ਔਰਤ ਦੀ ਮੌਤ ਦੇ ਮਾਮਲੇ ਵਿੱਚ Colombian ਮੁਲਜ਼ਮ ਨੂੰ ਅਮਰੀਕਾ ਦੇ ਕੀਤਾ ਜਾਵੇਗਾ ਹਵਾਲੇ!

ਮੁਲਜ਼ਮ ਨੂੰ ਦਸੰਬਰ, 2023 ਦੇ ਅਖੀਰ ਵਿੱਚ ਸੇਂਟ-ਹਿਆਸਿੰਥੇ, ਕਿਊਬੈਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੰਘੀ ਨਿਆਂ ਵਿਭਾਗ ਅਨੁਸਾਰ ਕਿਊਬੈਕ ਸੁਪੀਰੀਅਰ ਕੋਰਟ ਦੇ ਇੱਕ ਜੱਜ ਨੇ ਮਈ ਵਿੱਚ ਉਸਦੀ ਸਪੁਰਦਗੀ ਲਈ ਹੁਕਮ ਦਿੱਤਾ, ਜਿਸ ਤੋਂ ਬਾਅਦ ਕੇਸ ਮਨਿਸਟਰੀਅਲ ਪੱਧਰ 'ਤੇ ਅੱਗੇ ਵਧਿਆ। ਮੁਲਜ਼ਮ ਦੀ ਹਵਾਲਗੀ ਦੇਣ ਲਈ ਨਿਆਂ ਮੰਤਰੀ ਦੀ ਮਨਜ਼ੂਰੀ ਦੀ ਲੋੜ ਸੀ। ਜਿਸ ਦੀ ਕਿ ਮਨਜ਼ੂਰੀ ਮਿਲ ਗਈ ਹੈ।

Share:

Canada Updates : ਕਿਊਬੈਕ ਵਿੱਚ ਰਹਿ ਰਹੇ ਇੱਕ ਕੋਲੰਬੀਅਨ ਵਿਅਕਤੀ ਦੀ ਅਮਰੀਕਾ ਨੂੰ ਸਪੁਰਦਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਮੁਲਜ਼ਮ ‘ਤੇ ਇੱਕ ਗਰਭਵਤੀ ਮੈਕਸੀਕਨ ਔਰਤ ਦੀ ਮੌਤ ਦੇ ਮਾਮਲੇ ਵਿਚ ਮੁਕੱਦਮਾ ਚਲਾਇਆ ਗਿਆ ਹੈ। ਇਸ ਔਰਤ ਦੀ 2023 ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਇੱਕ ਠੰਢੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ ਸੀ। 36 ਸਾਲਾ ਝਾਡਰ ਔਗਸਟੋ ਉਰੀਬੇ-ਟੋਬਾਰ 'ਤੇ ਅਨਾ ਕਰਨ ਵਾਸਕੇਜ਼-ਫਲੋਰੇਸ ਦੀ ਮੌਤ ਦੇ ਸਬੰਧ ਵਿੱਚ ਤਿੰਨ ਤਸਕਰੀ ਨਾਲ ਸਬੰਧਤ ਆਰੋਪ ਲਗਾਏ ਗਏ ਹਨ। 33 ਸਾਲਾ ਵਾਸਕੇਜ਼-ਫਲੋਰੇਸ ਦੀ ਲਾਸ਼ 14 ਦਸੰਬਰ, 2023 ਨੂੰ ਚੈਂਪਲੇਨ, ਐਨਵਾਈ ਦੇ ਨੇੜੇ ਗ੍ਰੇਟ ਚੈਜ਼ੀ ਨਦੀ ਵਿੱਚ ਮਿਲੀ ਸੀ।

ਟਿੱਕਟੋਕ 'ਤੇ ਦਿੱਤਾ ਸੀ ਇਸ਼ਤਿਹਾਰ

ਯੂਐਸ ਅਟਾਰਨੀ ਕਾਰਲਾ ਫ੍ਰੀਡਮੈਨ ਨੇ ਕਿਹਾ ਕਿ ਇਹ ਦੁਖਾਂਤ ਗੈਰ-ਕਾਨੂੰਨੀ ਪ੍ਰਵਾਸ ਦੇ ਖ਼ਤਰਿਆਂ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਤਸਕਰ ਮੁਨਾਫ਼ੇ ਲਈ ਲੋਕਾਂ ਨੂੰ ਖ਼ਤਰੇ ਵਿੱਚ ਪਾਉਂਦੇ ਹਨ। ਮਨੁੱਖੀ ਤਸਕਰੀ ਨੈੱਟਵਰਕਾਂ 'ਤੇ ਜ਼ੋਰਦਾਰ ਢੰਗ ਨਾਲ ਮੁਕੱਦਮਾ ਚਲਾ ਕੇ ਉਹ ਖ਼ਤਰਨਾਕ ਕ੍ਰਾਸਿੰਗਾਂ ਦੀ ਗਿਣਤੀ ਨੂੰ ਰੋਕ ਰਹੇ ਹਨ। ਅਮਰੀਕੀ ਅਧਿਕਾਰੀਆਂ ਦਾ ਆਰੋਪ ਹੈ ਕਿ ਮੁਲਜ਼ਮ ਨੇ ਟਿੱਕਟੋਕ 'ਤੇ ਆਪਣੀਆਂ ਸੇਵਾਵਾਂ ਦਾ ਇਸ਼ਤਿਹਾਰ ਇੱਕ ਉਪਨਾਮ ਹੇਠ ਦਿੱਤਾ ਅਤੇ ਔਰਤ ਅਤੇ ਉਸਦੇ ਪਤੀ ਤੋਂ ਇਲੈਕਟ੍ਰਾਨਿਕ ਸੰਦੇਸ਼ ਰਾਹੀਂ 2,500 ਅਮਰੀਕੀ ਡਾਲਰ ਵਸੂਲੇ। ਜਦੋਂ ਉਹ ਪੈਦਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 

ਅਜੇ ਕੋਈ ਵੀ ਆਰੋਪ ਸਾਬਿਤ ਨਹੀਂ

ਕਿਊਬਿਕ ਸੁਪੀਰੀਅਰ ਕੋਰਟ ਵਿੱਚ ਅਮਰੀਕੀ ਅਧਿਕਾਰੀਆਂ ਵੱਲੋਂ ਦਾਇਰ ਦਸਤਾਵੇਜ਼ਾਂ ਵਿੱਚ ਆਰੋਪ ਹੈ ਕਿ ਮ੍ਰਿਤਕਾ ਦੇ ਪਤੀ, ਮਿਗੁਏਲ ਮੋਜਾਰੋ-ਮੈਗਨਾ, ਨੇ ਟਿੱਕਟੋਕ ਖਾਤੇ ਨਾਲ ਸੰਪਰਕ ਕੀਤਾ ਸੀ ਅਤੇ ਉਸਨੂੰ ਦੱਸਿਆ ਗਿਆ ਸੀ ਕਿ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਵਿੱਚ ਤਿੰਨ ਘੰਟੇ ਲੱਗ ਸਕਦੇ ਹਨ। ਉੱਥੇ ਹੀ, ਮੁਲਜ਼ਮ ਨੇ ਵੀਰਵਾਰ ਨੂੰ ਮਨੁੱਖੀ ਤਸਕਰੀ ਦੀ ਸਾਜ਼ਿਸ਼ ਦੇ ਸੰਘੀ ਆਰੋਪਾਂ ਵਿੱਚ ਦੋਸ਼ੀ ਨਾ ਹੋਣ ਦੀ ਅਪੀਲ ਕੀਤੀ ਪਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਜੇ ਅਦਾਲਤ ਵਿਚ ਕੋਈ ਵੀ ਆਰੋਪ ਸਾਬਿਤ ਨਹੀਂ ਹੋਇਆ ਹੈ। ਅਮਰੀਕੀ ਵਕੀਲ ਦੇ ਦਫ਼ਤਰ ਅਨੁਸਾਰ ਮੁਲਜ਼ਮ ਵਿਰੁੱਧ ਦੋਸ਼ਾਂ ਵਿੱਚ ਘੱਟੋ-ਘੱਟ ਤਿੰਨ ਸਾਲ ਦੀ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ

ਇਹ ਵੀ ਪੜ੍ਹੋ

Tags :