Italy: ਕਾਰ ਅਤੇ ਟਰੈਕਟਰ ਦੀ ਭਿਆਨਕ ਟੱਕਰ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਇਹ ਘਟਨਾ ਦੀ ਸੂਚਨਾ ਜਦੋਂ ਪਿੰਡ ਪਾਲਦੀ ਵਿਖੇ ਪਹੁੰਚੀ ਤਾਂ ਪਿੰਡ ਵਿੱਚ ਦੀ ਸੋਗ ਦੀ ਲਹਿਰ ਦੋੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

Share:

ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਇਟਲੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਨੌਜਵਾਨ ਛੇ ਸਾਲ ਪਹਿਲਾਂ ਨੌਕਰੀ ਲਈ ਇਟਲੀ ਗਿਆ ਸੀ। ਉਸ ਨੇ ਅਗਲੇ ਮਹੀਨੇ ਘਰ ਆਉਣਾ ਸੀ। ਮ੍ਰਿਤਕ ਦੀ ਪਛਾਣ ਦਲਵੀਰ ਸਿੰਘ (23) ਵਾਸੀ ਪਿੰਡ ਪਲੜੀ ਵਜੋਂ ਹੋਈ ਹੈ।

 

17 ਸਾਲ ਦੀ ਉਮਰ ਵਿੱਚ ਗਿਆ ਸੀ ਵਿਦੇਸ਼

ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਜਦੋਂ ਉਹ ਇਟਲੀ ਗਿਆ ਤਾਂ ਉਸਦੀ ਉਮਰ 17 ਸਾਲ ਦੇ ਕਰੀਬ ਸੀ। ਦਲਵੀਰ ਦੇ ਪਿਤਾ ਵੀ ਇਟਲੀ ਗਏ ਹੋਏ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿਤਾ ਦਾ ਫੋਨ ਆਇਆ ਅਤੇ ਦੱਸਿਆ ਕਿ ਦਲਵੀਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ।

 

ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ

ਨੌਜਵਾਨ ਦੀ ਇੱਕ ਭੈਣ ਹੈ, ਜੋ ਕੈਨੇਡਾ ਵਿੱਚ ਰਹਿੰਦੀ ਹੈ। ਘਰ ਵਿੱਚ ਸਿਰਫ਼ ਉਸਦੀ ਮਾਂ ਰਹਿੰਦੀ ਹੈ। ਪਰਿਵਾਰ ਨੇ ਦਲਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਤਾਂ ਜੋ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ

Tags :