Canada: ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ ‘ਚ ਛਾਇਆ ਮਾਤਮ

ਕੈਨੇਡਾ ਵਿੱਚ ਅੱਜ ਫਿਰ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਮਨਿੰਦਰ ਪਾਲ ਸਿੰਘ ਵਾਸੀ ਪੰਜਾਬ ਦੀ ਮੌਤ ਕਾਰਨ ਪੰਜਾਬ ਦੇ ਰਈਆ 'ਚ ਸੋਗ ਦੀ ਲਹਿਰ ਹੈ।

Share:

ਤਿੰਨ ਮਹੀਨੇ ਪਹਿਲਾਂ ਕੈਨੇਡਾ ਗਏ ਰਈਆ ਦੇ ਰਹਿਣ ਵਾਲੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਫੇਰੂਮਾਨ ਰੋਡ ਰਈਆ ਵਜੋਂ ਹੋਈ ਹੈ। ਮਨਿੰਦਰ ਪਾਲ ਸਿੰਘ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ।

ਪਿਤਾ ਦੀ ਕੈਂਸਰ ਨਾਲ ਮੌਤ

ਮ੍ਰਿਤਕ ਮਨਿੰਦਰ ਪਾਲ ਆਪਣੇ ਪਿੱਛੇ ਦੋ ਛੋਟੇ ਬੱਚੇ ਅਤੇ ਪਤਨੀ ਛੱਡ ਗਿਆ ਹੈ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਮ੍ਰਿਤਕ ਦੇ ਪਿਤਾ ਮਨਜੀਤ ਸਿੰਘ ਦਾ ਕਈ ਸਾਲਾਂ ਤੋਂ ਕੈਂਸਰ ਨਾਲ ਜੂਝਦੇ ਹੋਏ ਦਿਹਾਂਤ ਹੋ ਗਿਆ ਸੀ। ਹੁਣ ਨੌਜਵਾਨ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ

Tags :