Canada: ਗੁਰਦੁਆਰੇ 'ਚ ਪ੍ਰਦਰਸ਼ਨਕਾਰੀਆਂ ਅਤੇ ਕਮੇਟੀ ਮੈਂਬਰਾਂ 'ਚ ਝੜਪ, ਦੋ ਵਿਅਕਤੀ ਜ਼ਖਮੀ

ਇਹ ਪ੍ਰਦਰਸ਼ਨ 15 ਦਿਨਾਂ ਤੋਂ ਚੱਲ ਰਿਹਾ ਸੀ ਅਤੇ ਇੱਕ ਵਾਰ ਵੀ ਕਮੇਟੀ ਮੈਂਬਰ ਬਾਹਰ ਨਹੀਂ ਆਏ। ਜਿਸ ਤੋਂ ਬਾਅਦ ਸਾਰਿਆਂ ਨੂੰ ਅੰਦਰ ਜਾਣਾ ਪਿਆ ਅਤੇ ਅੰਦਰ ਇਹ ਸਥਿਤੀ ਬਣ ਗਈ।

Share:

ਹਾਈਲਾਈਟਸ

  • ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਬਾਅਦ ਹੀ ਮਾਮਲੇ ਬਾਰੇ ਸਪੱਸ਼ਟਤਾ ਦੇ ਸਕਣਗੇ।

ਕੈਨੇਡਾ ਵਿੱਚ ਅਲਬਰਟਾ ਸੂਬੇ ਦੇ ਕੈਲਗਰੀ ਜ਼ਿਲ੍ਹੇ ਵਿੱਚ ਇੱਕ ਗੁਰਦੁਆਰੇ ਦੇ ਸਾਹਮਣੇ ਪ੍ਰਦਰਸ਼ਨ ਦੌਰਾਨ ਹਿੰਸਾ ਦੇ ਭੜਕਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 100 ਦੇ ਕਰੀਬ ਲੋਕ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ  ਸਥਾਨਕ ਸਮੇਂ ਦੇ ਅਨੁਸਾਰ ਕੱਲ੍ਹ ਸ਼ਾਮ 7:45 ਵਜੇ ਗੁਰਦੁਆਰਾ ਸਾਹਿਬ ਬੁਲੇਵਾਰਡ ਵਿਖੇ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 50 ਤੋਂ 100 ਦੇ ਕਰੀਬ ਲੋਕ ਆਪਸ ਵਿੱਚ ਲੜ ਰਹੇ ਹਨ।

 

ਪੁਲਿਸ ਨੂੰ ਝੜਪ ਦੀ ਮਿਲੀ ਸੂਚਨਾ

ਸਥਾਨਕ ਪੁਲਿਸ ਕਿਹਾ ਕਿ ਦਸਮੇਸ਼ ਕਲਚਰ ਸੈਂਟਰ ਤੋਂ ਸ਼ੁਰੂ ਵਿੱਚ ਦੋ ਕਾਲਾਂ ਆਈਆਂ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਇਮਾਰਤ 'ਚ ਰਹਿੰਦੇ ਲੋਕਾਂ ਵਿਚਾਲੇ ਝੜਪ ਹੋਣ ਦੀ ਸੂਚਨਾ ਮਿਲੀ। ਅਗਲੇ ਹੀ ਦਿਨ ਦੁਪਹਿਰ 1:15 ਵਜੇ ਦੇ ਕਰੀਬ ਅਧਿਕਾਰੀਆਂ ਨੂੰ ਸ਼ਿਕਾਇਤ ਦੀ ਜਾਂਚ ਲਈ ਭੇਜਿਆ ਗਿਆ। ਥੋੜ੍ਹੀ ਦੇਰ ਬਾਅਦ ਇੱਕ ਦੂਜੀ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀ ਇਮਾਰਤ ਵਿੱਚ ਚਲੇ ਗਏ ਹਨ ਅਤੇ ਅੰਦਰ ਝੜਪ ਹੋ ਗਈ ਹੈ।

 

ਜਾਂਚ ਵਿੱਚ ਜੁਟੀ ਪੁਲਿਸ

ਪੁਲਿਸ ਨੇ ਕਿਹਾ ਕਿ ਲੜਾਈ ਵਿੱਚ ਕੋਈ ਹਥਿਆਰ ਦਾ ਇਸਤੇਮਾਲ ਨਹੀਂ ਹੋਇਆ ਹੈ। ਇਸ ਦੌਰਾਨ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ 'ਚ ਜੁਟੀ ਹੋਈ ਹੈ ਕਿ ਇਹ ਲੜਾਈ ਕਿਸ ਕਾਰਨ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਬਾਅਦ ਹੀ ਮਾਮਲੇ ਬਾਰੇ ਸਪੱਸ਼ਟਤਾ ਦੇ ਸਕਣਗੇ।

 

ਨਵੀਂ ਚੁਣੀ ਗਈ ਕਮੇਟੀ ਖ਼ਿਲਾਫ਼ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ

ਰੋਸ ਪ੍ਰਦਰਸ਼ਨ ਕਰ ਰਹੇ ਗੁਰਪ੍ਰਤਾਪ ਬੈਦਵਾਨ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਕੁਝ ਲੋਕ ਚੁਣੀ ਗਈ ਲੀਡਰਸ਼ਿਪ ਦੇ ਵਿਰੋਧ ਵਿੱਚ ਇੱਕਠੇ ਹੋਏ। ਕਮੇਟੀ ਵਿਰੁੱਧ ਕੁਝ ਉਪ-ਨਿਯਮਾਂ ਦੀ ਉਲੰਘਣਾ ਅਤੇ ਗਲਤ ਕੰਮਾਂ ਦੀਆਂ ਸ਼ਿਕਾਇਤਾਂ ਸਨ। ਜਿਸਦੇ ਲਈ ਸ਼ਾਂਤਮਈ ਧਰਨਾ ਚੱਲ ਰਿਹਾ ਸੀ। ਕਮੇਟੀ ਸਿੱਖ ਧਰਮ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਜ਼ਰੂਰੀ ਹੈ।

ਇਹ ਵੀ ਪੜ੍ਹੋ

Tags :