Canada Breaking: ਸਰੀ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ’ਤੇ ਹਮਲਾ, 14 ਤੋਂ ਜ਼ਿਆਦਾ ਗੋਲੀਆਂ ਚਲਾਈਆਂ

ਸਰੀ ਆਰਸੀਐਮਪੀ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਉਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸ਼ਰਾਰਤੀ ਅਨਸਰਾਂ ਵੱਲੋਂ ਕੈਨੇਡੀ ਦੇ ਸਰੀ ਵਿਖੇ ਲਕਸ਼ਮੀ ਨਰਾਇਣ ਮੰਦਿਰ ਦੇ ਪ੍ਰਧਾਨ ਦੇ ਪੁੱਤਰ ਦੇ ਘਰ ਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 14 ਤੋਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਹਨ। ਰਿਪੋਰਟਾਂ ਮੁਤਾਬਕ ਇਹ ਸਤੀਸ਼ ਕੁਮਾਰ ਦੇ ਪੁੱਤਰ ਦੀ ਨਿੱਜੀ ਰਿਹਾਇਸ਼ ਸੀ ਜਿਸ ਤੇ ਹਮਲਾ ਕੀਤਾ ਗਿਆ। ਸਤੀਸ਼ ਕੁਮਾਰ ਨੇ ਦੱਸਿਆ ਕਿ 11 ਤੋਂ 14 ਗੋਲੀਆਂ ਚਲਾਈਆਂ ਗਈਆਂ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਹਾਲ ਹੀ ਵਿਚ ਇਕ ਬੀਮਾ ਕੰਪਨੀ ਵੇਚੀ ਸੀ ਜਿਸਨੂੰ ਵੇਖਦਿਆਂ ਸ਼ਾਇਦ ਹਮਲਾਵਰਾਂ ਨੂੰ ਲੱਗਾ ਹੋਵੇ ਕਿ ਉਸ ਕੋਲ ਚੋਖੇ ਪੈਸੇ ਪਏ ਹੋਣਗੇ। ਇਲਾਕੇ ਵਿਚ ਫਿਰੌਤੀਆਂ ਵਸੂਲਣ ਦਾ ਕੰਮ ਪਹਿਲਾਂ ਹੀ ਚਲ ਰਿਹਾ ਹੈ।
 

ਇਹ ਵੀ ਪੜ੍ਹੋ

Tags :