ਕੈਨੇਡਾ 'ਚ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਦੌਰਾਨ ਹੋਇਆ ਅਜਿਹਾ ਮਾਮਲਾ, ਜਾਣ ਕੇ ਰਹਿ ਜਾਉਗੇ ਹੈਰਾਨ

ਜਦੋਂ ਇਹ ਘਟਨਾ ਵਾਪਰੀ ਤਾਂ ਸਿਨੇਮਾਘਰਾਂ ਵਿੱਚ ਹਿੰਦੀ ਫਿਲਮਾਂ ਐਨੀਮਲ, ਸੈਮ ਬਹਾਦਰ ਅਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।

Share:

ਕੈਨੇਡਾ ਵਿੱਚ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਤੱਕ ਕਿ ਫਿਲਮਾਂ ਦੀ ਰੁਕਵਾ ਕੇ ਤਿੰਨ ਮਲਟੀਪਲੈਕਸ ਸਿਨੇਮਾਘਰਾਂ ਨੂੰ ਖਾਲੀ ਕਰਵਾਉਣ ਦੀ ਨੌਬਤ ਤੱਕ ਆ ਗਈ। ਅਸਲ ਵਿੱਚ 2 ਅਣਪਛਾਤੇ ਵਿਅਕਤੀਆਂ ਵਲੋਂ ਕਿਸੀ ਬਦਬੂਦਾਰ ਚੀਜ਼ ਦਾ ਛਿੜਕਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨ ਮਲਟੀਪਲੈਕਸ ਸਿਨੇਮਾ ਘਰ ਵਿੱਚ ਲੋਕਾਂ ਦਾ ਬੈਠਣਾ ਔਖਾ ਹੋ ਗਿਆ। ਜਦੋਂ ਇਹ ਘਟਨਾ ਵਾਪਰੀ ਤਾਂ ਸਿਨੇਮਾਘਰਾਂ ਵਿੱਚ ਹਿੰਦੀ ਫਿਲਮਾਂ ਐਨੀਮਲ, ਸੈਮ ਬਹਾਦਰ ਅਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਸਥਾਨਕ ਪੁਲਿਸ ਮੁਤਾਬਕ ਯੌਰਕ ਤੋਂ ਇਲਾਵਾ ਟੋਰਾਂਟੋ ਅਤੇ ਬਰੈਂਪਟਨ ਵਿੱਚ ਵੀ ਇਹ ਘਟਨਾ ਸਾਹਮਣੇ ਆਈ ਹੈ। ਯੌਰਕ ਰੀਜਨਲ ਪੁਲਿਸ ਨੇ 5 ਦਸੰਬਰ ਦੀ ਸ਼ਾਮ ਨੂੰ ਵਾਨ ਸਿਨੇਮਾ ਵਿਖੇ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤੇ ਜਾਣ ਤੋਂ ਬਾਅਦ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
 
ਕਈ ਲੋਕਾਂ ਨੂੰ ਲਿਜਾਇਆ ਗਿਆ ਹਸਪਤਾਲ 

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਸਿਲਵਰਸਿਟੀ ਬਰੈਂਪਟਨ ਸਿਨੇਮਾਜ਼, ਸਿਨੇਪਲੇਕਸ ਸਿਨੇਮਾਜ਼ ਸਕਾਰਬੋਰੋ ਅਤੇ ਵੌਨ ਥੀਏਟਰ ਵਿੱਚ ਵਾਪਰੀ। ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਯੌਰਕ ਵਿੱਚ ਹਾਈਵੇਅ 7 ਅਤੇ ਹਾਈਵੇਅ 400 ਦੇ ਨੇੜੇ ਇੱਕ ਫਿਲਮ ਥੀਏਟਰ ਵਿੱਚ ਵਾਪਰੀ। ਦੋਵਾਂ ਵਿਅਕਤੀਆਂ ਵੱਲੋਂ ਛੱਡੇ ਗਏ ਅਣਪਛਾਤੇ ਪਦਾਰਥ ਨੇ ਫਿਲਮ ਦੇ ਦਰਸ਼ਕਾਂ ਵਿੱਚ ਖੰਘ ਪੈਦਾ ਕਰ ਦਿੱਤੀ। ਯੌਰਕ ਰੀਜਨਲ ਪੁਲਿਸ ਦੀ ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਥੀਏਟਰ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਗੜਬੜ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ, ਪਰ ਕੋਈ ਗੰਭੀਰ ਨਹੀਂ ਹੈ।

ਇਹ ਵੀ ਪੜ੍ਹੋ