ਕੈਨੇਡਾ 'ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ, ਦਿਲ ਦਾ ਦੌਰਾ ਪਿਆ 

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਕਰੀਬ 5 ਮਹੀਨੇ ਪਹਿਲਾਂ ਸਪਾਂਸਰ ਵੀਜ਼ੇ 'ਤੇ ਕੈਨੇਡਾ ਗਿਆ ਸੀ। ਅਚਾਨਕ ਹੀ ਉਸਦੀ ਮੌਤ ਦੀ ਖ਼ਬਰ ਸਾਮਣੇ ਆਈ। 

Share:

ਹਾਈਲਾਈਟਸ

  • ਤਲਵਿੰਦਰ ਸਿੰਘ ਕਰੀਬ 5 ਮਹੀਨੇ ਪਹਿਲਾਂ ਸਪਾਂਸਰ ਵੀਜ਼ੇ 'ਤੇ ਕੈਨੇਡਾ ਗਿਆ ਸੀ
  • ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ

ਵਿਦੇਸ਼ੀ ਧਰਤੀ 'ਤੇ ਵਸਦੇ ਪੰਜਾਬੀ ਲਗਾਤਾਰ ਆਪਣੀਆਂ ਜਾਨਾਂ ਗੁਆ ਰਹੇ ਹਨ। ਚੜ੍ਹਦੀ ਉਮਰੇ ਇਸ ਜਹਾਨ ਤੋਂ ਪੰਜਾਬੀਆਂ ਦੇ ਜਾਣ ਦੀ ਦੁੱਖ ਭਰੀ ਖ਼ਬਰ ਸੱਤ ਸਮੁੰਦਰੋਂ ਪਾਰ ਰੋਜ਼ਾਨਾ ਨੂੰ ਆ ਰਹੀ ਹੈ। ਇਹ ਇੱਕ ਤਰ੍ਹਾਂ ਦਾ ਗੰਭੀਰ ਚਿੰਤਾ ਦਾ ਵਿਸ਼ਾ ਵੀ ਬਣ ਗਿਆ ਹੈ। ਜਦੋਂ ਕੋਈ ਇਹ ਗੱਲ ਸੁਣਦਾ ਹੈ ਕਿ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤਾਂ ਇਹੀ ਸੋਚਦਾ ਹੈ ਕਿ ਇੰਨੀ ਘੱਟ ਉਮਰ 'ਚ ਹਾਰਟ ਅਟੈਕ ਹੋਣ ਲੱਗ ਪਏ, ਉਹ ਵੀ ਇੰਨੀ ਗਿਣਤੀ 'ਚ ਜਿਹੜੇ ਕਦੇ ਸੋਚੇ ਵੀ ਨਹੀਂ ਸੀ। ਇਸਦੇ ਪਿੱਛੇ ਅਨੇਕ ਕਾਰਨ ਮੰਨੇ ਜਾਂਦੇ ਹਨ। ਇੱਕ ਪਾਸੇ ਵਿਦੇਸ਼ੀ ਧਰਤੀ ਉਪਰ ਕੰਮਕਾਰ ਦਾ ਬੋਝ ਤੇ ਦੂਜੇ ਪਾਸੇ ਮੌਸਮ ਦਾ ਜ਼ਮੀਨ-ਆਸਮਾਨ ਦਾ ਫ਼ਰਕ। 

ਪੂਰੇ ਪਿੰਡ ਅੰਦਰ ਸੋਗ ਦੀ ਲਹਿਰ

ਹੁਣ ਫਿਰ ਪੰਜਾਬ ਦੇ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਮੌਤ ਹੋਈ।  ਮੌਤ ਦੀ ਖਬਰ ਸੁਣ ਕੇ ਪਰਿਵਾਰ ਵੀ ਸਦਮੇ 'ਚ ਹੈ ਅਤੇ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਲਵਿੰਦਰ ਸਿੰਘ ਕਰੀਬ 5 ਮਹੀਨੇ ਪਹਿਲਾਂ ਸਪਾਂਸਰ ਵੀਜ਼ੇ 'ਤੇ ਕੈਨੇਡਾ ਗਿਆ ਸੀ, ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਤਲਵਿੰਦਰ ਸਿੰਘ ਉਨ੍ਹਾਂ ਨੂੰ ਇਸ ਤਰ੍ਹਾਂ ਅਚਾਨਕ ਛੱਡ ਜਾਵੇਗਾ।

ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਮ੍ਰਿਤਕ ਤਲਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਮ੍ਰਿਤਕ ਦੇ ਪਿਤਾ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ। ਪਿਤਾ ਸ਼ੀਤਲ ਸਿੰਘ ਨੇ ਦੱਸਿਆ ਕਿ ਤਲਵਿੰਦਰ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਵੈਨਕੂਵਰ ਵਿਖੇ ਕਬੱਡੀ ਖੇਡਣ ਗਿਆ ਸੀ। ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਹਨਾਂ ਕਿਹਾ ਕਿ ਕੈਨੇਡਾ ਵਿੱਚ ਤਲਵਿੰਦਰ ਸਿੰਘ ਦੀ ਲਾਸ਼ ਸੰਭਾਲਣ ਵਿੱਚ ਬਹੁਤ ਖਰਚਾ ਆ ਰਿਹਾ ਹੈ। ਉਹਨਾਂ ਦੀ ਆਰਥਿਕ ਹਾਲਤ ਕਮਜ਼ੋਰ ਹੈ। ਉਹ ਇੰਨੀ ਵੱਡੀ ਰਕਮ ਅਦਾ ਨਹੀਂ ਕਰ ਸਕੇ। 

ਇਹ ਵੀ ਪੜ੍ਹੋ