ਦੱਖਣ-ਪੱਛਮੀ ਬੀਸੀ ਵਿੱਚ 4.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਲੋਅਰ ਮੇਨਲੈਂਡ ਵਿੱਚ ਐਮਰਜੈਂਸੀ ਅਲਰਟ ਜਾਰੀ

ਪਿਛਲੇ 100 ਸਾਲਾਂ ਵਿੱਚ ਭੁਚਾਲਾਂ ਨੇ ਲੱਖਾਂ ਜਾਨਾਂ ਲਈਆਂ ਹਨ। ਤਕਨੀਕ ਵਿੱਚ ਸੁਧਾਰ ਹੋਣ ਦੇ ਬਾਵਜੂਦ ਜ਼ਿਆਦਾ ਜ਼ਿੰਦਗੀਆਂ ਨਹੀਂ ਬਚ ਸਕੀਆਂ। 11 ਸਿਤੰਬਰ 2023 ਨੂੰ ਮੋਰੱਕੋ ਵਿੱਚ ਆਏ ਭਿਆਨਕ ਭੂਚਾਲ ਕਾਰਨ 2,000 ਤੋਂ ਵੱਧ ਲੋਕ ਮਾਏ ਗਏ ਅਤੇ ਹਜ਼ਾਰਾਂ ਲੋਕ ਜਖ਼ਮੀ ਵੀ ਹੋਏ ਸਨ। ਇਹ ਭੂਚਾਲ ਪਿਛਲੇ ਲਗਭਗ 60 ਸਾਲਾਂ ਵਿੱਚ ਮੋਰੱਕੋ 'ਚ ਆਇਆ ਸਭ ਤੋਂ ਖ਼ਤਰਨਾਕ ਭੂਚਾਲ ਸੀ।

Share:

Earthquake shakes southwestern BC : ਬੀਸੀ ਦੇ ਸਨਸ਼ਾਈਨ ਕੋਸਟ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਆਇਆ, ਜਿਸਨੇ ਘਰਾਂ ਨੂੰ ਹਿਲਾ ਕੇ ਰੱਖ ਦਿੱਤਾ। ਲੋਅਰ ਮੇਨਲੈਂਡ ਵਿੱਚ ਕਈ ਐਮਰਜੈਂਸੀ ਅਲਰਟ ਜਾਰੀ ਕੀਤੇ ਗਏ ਹਨ, ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਕੈਨੇਡਾ ਦੇ ਅਨੁਸਾਰ, 4.7 ਤੀਬਰਤਾ ਵਾਲਾ ਭੂਚਾਲ ਦੁਪਹਿਰ 1:30 ਵਜੇ ਤੋਂ ਠੀਕ ਪਹਿਲਾਂ ਸੇਚੇਲਟ ਦੇ ਸਮੁੰਦਰੀ ਕੰਢੇ ਨੇੜੇ ਆਇਆ। ਵੈਨਕੂਵਰ ਆਈਲੈਂਡ ਤੋਂ ਲੈ ਕੇ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਤੱਕ ਵਿਆਪਕ ਤੌਰ 'ਤੇ ਝਟਕੇ ਮਹਿਸੂਸ ਕੀਤੇ ਜਾਣ ਦੇ ਬਾਵਜੂਦ, ਅਧਿਕਾਰੀਆਂ ਨੇ ਕਿਹਾ ਕਿ ਕੁਝ ਪਾਈਪਾਂ ਫਟਣ ਤੋਂ ਇਲਾਵਾ ਕਿਸੇ ਦੇ ਜ਼ਖਮੀ ਜਾਂ ਢਾਂਚਾਗਤ ਨੁਕਸਾਨ ਹੋਣ ਦੀ ਰਿਪੋਰਟ ਨਹੀਂ ਮਿਲੀ ਹੈ।

ਘਰਾਂ ਤੋ ਬਾਹਰ ਨਿਕਲੇ ਲੋਕ

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜ਼ਮੀਨ ਹਿੱਲ ਰਹੀ ਹੈ। ਇਸ ਤੋਂ ਬਾਅਦ ਉਹ ਘਰਾਂ ਤੋਂ ਬਾਹਰ ਨਿਕਲ ਆਏ। ਪਾਲਤੂ ਜਾਨਵਰਾਂ ਨੂੰ ਵੀ ਬਾਹਰ ਕੱਢਿਆ ਗਿਆ। ਸੇਚੇਲਟ ਵਿੱਚ ਇੱਕ IGA ਕਰਿਆਨੇ ਦੀ ਦੁਕਾਨ ਦੇ ਮੈਨੇਜਰ ਨੇ ਕਿਹਾ ਕਿ ਸਟਾਫ ਅਤੇ ਗਾਹਕ ਇਮਾਰਤ ਤੋਂ ਬਾਹਰ ਨਿਕਲ ਆਏ। ਝਟਕੇ 10 ਤੋਂ 20 ਸਕਿੰਟ ਤੱਕ ਚੱਲੇ। ਫੈਰੀਆਂ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਵਾ ਲਿਆ ਗਿਆ । ਕੁਝ ਜਹਾਜ਼ਾਂ ਵਿੱਚ ਵੀ ਦੇਰੀ ਹੋਣ ਦੀ ਸੰਭਾਵਨਾ ਹੈ।

EEW ਪ੍ਰਣਾਲੀ ਚਾਲੂ ਹੋਈ

ਝਟਕਿਆਣ ਕਾਰਨ ਕੈਨੇਡੀਅਨ ਭੂਚਾਲ ਸ਼ੁਰੂਆਤੀ ਚੇਤਾਵਨੀ (EEW) ਪ੍ਰਣਾਲੀ ਚਾਲੂ ਹੋ ਗਈ, ਜੋ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਤੇਜ਼ ਝਟਕੇ ਆਉਣ ਤੋਂ ਪਹਿਲਾਂ ਨੋਟਿਸ ਦਿੰਦੀ ਹੈ। ਇਹ ਸਥਾਨਕ ਸੈੱਲ ਟਾਵਰਾਂ, ਰੇਡੀਓ ਅਤੇ ਟੀਵੀ ਨੂੰ ਆਪਣੇ ਆਪ ਭੇਜਿਆ ਜਾਣ ਵਾਲਾ ਇੱਕ ਚੇਤਾਵਨੀ ਸੰਦੇਸ਼ ਹੈ, ਇਸ ਲਈ ਇਹ ਸਥਾਨਕ ਲੋਕਾਂ ਅਤੇ ਸੈਲਾਨੀਆਂ ਤੱਕ ਆਪੇ ਹੀ ਪਹੁੰਚ ਜਾਂਦਾ ਹੈ। ਇਹ ਸਿਰਫ਼ ਉਨ੍ਹਾਂ ਖੇਤਰਾਂ ਲਈ ਹੁੰਦਾ ਹੈ ਜਿੱਥੇ ਝਟਕੇ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 

ਇਸ ਲਈ ਆਉਂਦਾ ਹੈ ਭੂਚਾਲ

ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।

ਇਹ ਵੀ ਪੜ੍ਹੋ