Vancouver ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੁਣ ਤੱਕ 149 ਕਿਲੋਗ੍ਰਾਮ ਮੈਥੈਂਫੇਟਾਮਾਈਨ ਜ਼ਬਤ, ਖ਼ਤਰੇ ਦੀ ਘੰਟੀ

ਹਵਾਈ ਅੱਡੇ 'ਤੇ ਸਰਹੱਦੀ ਏਜੰਟਾਂ ਨੇ ਤਿੰਨ ਵੱਖ-ਵੱਖ ਕਾਰਵਾਈਆਂ ਕੀਤੀਆਂ। ਇਸ ਦੌਰਾਨ ਆਸਟ੍ਰੇਲੀਆ ਜਾਣ ਵਾਲੇ ਦੋ ਯਾਤਰੀਆਂ ਦੇ ਸਾਮਾਨ ਵਿੱਚੋਂ ਮੈਥਾਮਫੇਟਾਮਾਈਨ ਦੀਆਂ ਦੋ ਖੇਪਾਂ ਜ਼ਬਤ ਕੀਤੀਆਂ, ਇੱਕ ਦਾ ਭਾਰ 19.2 ਕਿਲੋਗ੍ਰਾਮ ਅਤੇ ਦੂਜੇ ਦਾ 16.4 ਕਿਲੋਗ੍ਰਾਮ ਸੀ। ਉਸੇ ਦਿਨ ਤੀਜੀ ਕਾਰਵਾਈ ਵਿੱਚ ਨਿਊਜ਼ੀਲੈਂਡ ਜਾਣ ਵਾਲੇ ਇੱਕ ਯਾਤਰੀ ਤੋਂ ਲਗਭਗ 25.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ।

Share:

149 kilograms of methamphetamine seized : ਸਾਲ ਦੀ ਸ਼ੁਰੂਆਤ ਤੋਂ ਹੀ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀਆਂ ਦੇ ਸਾਮਾਨ ਦੀ ਛੇ ਵੱਖ-ਵੱਖ ਤਲਾਸ਼ੀਆਂ ਵਿੱਚ ਕੈਨੇਡੀਅਨ ਸਰਹੱਦੀ ਏਜੰਟਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਨੂੰ ਨਿਰਯਾਤ ਹੋਣ ਜਾ ਰਹੀ 149 ਕਿਲੋਗ੍ਰਾਮ ਮੈਥੈਂਫੇਟਾਮਾਈਨ ਜ਼ਬਤ ਕੀਤੀ ਹੈ। ਇਸ ਸਬੰਧੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਬਿਆਨ ਵਿੱਚ ਜ਼ਬਤ ਕੀਤੇ ਗਏ ਨਸ਼ੇ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਅੱਧਾ ਮਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

ਲਗਾਤਾਰ ਹੋ ਰਹੀਆਂ ਬਰਾਮਦਗੀਆਂ

ਸੀਬੀਐਸਏ ਦੇ ਪ੍ਰਸ਼ਾਂਤ ਖੇਤਰ ਦੀ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਪਹਿਲੀ ਕਾਰਵਾਈ 18 ਜਨਵਰੀ ਨੂੰ ਕੀਤੀ ਗਈ ਸੀ, ਜਦੋਂ ਸਰਹੱਦੀ ਅਧਿਕਾਰੀਆਂ ਨੂੰ ਦੋ ਸੂਟਕੇਸਾਂ ਦੇ ਅੰਦਰ ਬੇਬੀ ਯੋਡਾ ਰੈਪਿੰਗ ਪੇਪਰ ਵਿੱਚ 35.7 ਕਿਲੋਗ੍ਰਾਮ ਮੈਥੈਂਫੇਟਾਮਾਈਨ ਲਪੇਟਿਆ ਹੋਇਆ ਮਿਲਿਆ। ਏਜੰਸੀ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥ ਹਾਂਗਕਾਂਗ ਨੂੰ ਨਿਰਯਾਤ ਕੀਤੇ ਜਾਣੇ ਸਨ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ, ਅਧਿਕਾਰੀਆਂ ਨੇ ਹਾਂਗਕਾਂਗ ਜਾਣ ਵਾਲੇ ਦੋ ਹੋਰ ਸੂਟਕੇਸਾਂ ਦੀ ਤਲਾਸ਼ੀ ਲਈ ਅਤੇ ਕੌਫੀ ਬੈਗਾਂ ਦੇ ਅੰਦਰ ਛੁਪਾਈ ਹੋਈ 28.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ।

ਨਵੇਂ-ਨਵੇਂ ਹੱਥਕੰਡੇ ਅਪਣਾਏ ਜਾ ਰਹੇ

ਉਸ ਤੋਂ ਬਾਅਦ 16 ਫਰਵਰੀ ਨੂੰ, ਸਰਹੱਦੀ ਸੇਵਾਵਾਂ ਦੇ ਅਧਿਕਾਰੀਆਂ ਨੇ ਆਸਟ੍ਰੇਲੀਆ ਜਾਣ ਵਾਲੇ ਇੱਕ ਯਾਤਰੀ ਦੇ ਸਾਮਾਨ ਦੀ ਤਲਾਸ਼ੀ ਲਈ ਅਤੇ 23.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਨਸ਼ੀਲੇ ਪਦਾਰਥ ਸੁਗੰਧ ਲੁਕਾਉਣ ਲਈ ਸਿਰਕੇ ਅਤੇ ਲਾਲ ਮਿਰਚ ਨਾਲ ਭਿੱਜੇ ਤੌਲੀਏ ਵਿੱਚ ਲਪੇਟੇ ਹੋਏ ਪੈਕੇਜਾਂ ਵਿੱਚ ਲੁਕਾਏ ਹੋਏ ਸਨ। ਉਸ ਹਫ਼ਤੇ ਬਾਅਦ 19 ਫਰਵਰੀ ਨੂੰ ਹਵਾਈ ਅੱਡੇ 'ਤੇ ਸਰਹੱਦੀ ਏਜੰਟਾਂ ਨੇ ਤਿੰਨ ਵੱਖ-ਵੱਖ ਕਾਰਵਾਈਆਂ ਕੀਤੀਆਂ। ਇਸ ਦੌਰਾਨ ਆਸਟ੍ਰੇਲੀਆ ਜਾਣ ਵਾਲੇ ਦੋ ਯਾਤਰੀਆਂ ਦੇ ਸਾਮਾਨ ਵਿੱਚੋਂ ਮੈਥਾਮਫੇਟਾਮਾਈਨ ਦੀਆਂ ਦੋ ਖੇਪਾਂ ਜ਼ਬਤ ਕੀਤੀਆਂ, ਇੱਕ ਦਾ ਭਾਰ 19.2 ਕਿਲੋਗ੍ਰਾਮ ਅਤੇ ਦੂਜੇ ਦਾ 16.4 ਕਿਲੋਗ੍ਰਾਮ ਸੀ। ਉਸੇ ਦਿਨ ਤੀਜੀ ਕਾਰਵਾਈ ਵਿੱਚ ਨਿਊਜ਼ੀਲੈਂਡ ਜਾਣ ਵਾਲੇ ਇੱਕ ਯਾਤਰੀ ਤੋਂ ਲਗਭਗ 25.5 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ। ਏਜੰਸੀ ਦੇ ਅਨੁਸਾਰ ਆਰਸੀਐਮਪੀ ਵੱਲੋ ਛੇ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
 

ਇਹ ਵੀ ਪੜ੍ਹੋ

Tags :