ਬ੍ਰੈਂਪਟਨ ਵਿੱਚ $750,000 ਦੀਆਂ ਲਗਜ਼ਰੀ ਕਾਰਾਂ ਚੋਰੀ ਕਰਨ ਦੇ ਮਾਮਲੇ 'ਚ 1 ਪੰਜਾਬੀ ਗ੍ਰਿਫ਼ਤਾਰ, ਦੂਜਾ ਫਰਾਰ

ਚੋਰੀ ਤੋਂ ਬਾਅਦ ਵਾਹਨ ਅਣਦੱਸੇ ਵਿਦੇਸ਼ੀ ਬਾਜ਼ਾਰਾਂ ਵਿੱਚ ਨਿਰਯਾਤ ਕੀਤੇ ਗਏ ਸਨ। ਪੁਲਿਸ ਨੇ ਇਸ ਮਮਲੇ ਵਿੱਚ ਬ੍ਰੈਂਪਟਨ ਦੇ 29 ਸਾਲਾ ਚਰਮੀਤ ਮਠਾਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਖਿਲਾਫ ਇਰਾਦੇ ਨਾਲ ਤੋੜ-ਭੰਨ ਅਤੇ ਮੋਟਰ ਵਾਹਨ ਚੋਰੀ ਦੇ ਦੋ ਚਾਰਜਿਜ਼ ਲਗਾਏ ਗਏ ਹਨ। ਉਸਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।

Share:

Canada Updates : ਬ੍ਰੈਂਪਟਨ ਵਿੱਚ ਇੱਕ ਲਗਜ਼ਰੀ ਆਟੋ ਰੈਂਟਲ ਕਾਰੋਬਾਰ ਵਿੱਚ ਦਾਖਲ ਹੋ ਕੇ ਚਾਬੀਆਂ ਦੇ ਕਈ ਸੈੱਟ ਅਤੇ ਨਾਲ ਹੀ ਲਗਭਗ 750,000 ਡਾਲਰ ਦੀਆਂ ਦੋ ਕਾਰਾਂ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਪੰਜਾਬੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦਾ ਸਾਥੀ ਫ਼ਰਾਰ ਹੈ। ਇਹ ਘਟਨਾ 4 ਨਵੰਬਰ 2023 ਨੂੰ ਵਾਪਰੀ ਸੀ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਚੋਰੀ ਕੀਤੇ ਗਏ ਵਾਹਨ ਇੱਰੋਲਸ ਰਾਇਸ ਹਨ। ਪੁਲਿਸ ਨੇ ਦੱਸਿਆ ਕਿ ਲੰਬੀ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਵਾਹਨ ਅਣਦੱਸੇ ਵਿਦੇਸ਼ੀ ਬਾਜ਼ਾਰਾਂ ਵਿੱਚ ਨਿਰਯਾਤ ਕੀਤੇ ਗਏ ਸਨ। ਪੁਲਿਸ ਨੇ ਇਸ ਮਮਲੇ ਵਿੱਚ ਬ੍ਰੈਂਪਟਨ ਦੇ 29 ਸਾਲਾ ਚਰਮੀਤ ਮਠਾਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਖਿਲਾਫ ਇਰਾਦੇ ਨਾਲ ਤੋੜ-ਭੰਨ ਅਤੇ ਮੋਟਰ ਵਾਹਨ ਚੋਰੀ ਦੇ ਦੋ ਚਾਰਜਿਜ਼ ਲਗਾਏ ਗਏ ਹਨ। ਉਸਨੂੰ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਜਾਵੇਗਾ।

ਦੂਜੇ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ

ਪੁਲਿਸ ਨੇ ਇਸੇ ਤਰ੍ਹਾਂ ਦੇ ਅਪਰਾਧਾਂ ਲਈ ਇੱਕ ਹੋਰ ਸ਼ੱਕੀ -26 ਸਾਲਾ ਨਿਖਿਲ ਸਿੱਧੂ, ਜੋਕਿ ਬਰੈਂਪਟਨ ਦਾ ਰਹਿਣ ਵਾਲਾ ਹੈ, ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਉਸਦੇ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

ਜਿਣਸੀ ਹਮਲੇ ਦੇ ਮਾਮਲੇ ਵਿੱਚ ਵੀ ਭਾਲ 

ਉਧਰ, ਯੌਰਕ ਖੇਤਰ ਪੁਲਿਸ ਨੇ ਵੌਨ ਮਿੱਲਜ਼ ਸ਼ਾਪਿੰਗ ਮਾਲ ਵਿੱਚ ਵਾਪਰੀ ਇੱਕ ਕਥਿਤ ਜਿਣਸੀ ਹਮਲੇ ਦੀ ਘਟਨਾ ਦੇ ਸਬੰਧ ਵਿੱਚ ਟੋਰਾਂਟੋ ਦੇ ਇੱਕ 28 ਸਾਲਾ ਵਿਅਕਤੀ 'ਤੇ ਦੋਸ਼ ਲਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਤਿੰਨ ਦਿਨ ਬਾਅਦ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਉਸ ਨਾਲ ਇੱਕ ਵਿਅਕਤੀ ਨੇ ਸੰਪਰਕ ਕੀਤਾ ਜਿਸਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਜਿਣਸੀ ਤਰੀਕੇ ਨਾਲ ਛੂਹਿਆ ਅਤੇ ਫਿਰ ਹੋਰ ਜਿਣਸੀ ਸੰਪਰਕ ਦੇ ਬਦਲੇ ਉਸਨੂੰ ਚੀਜ਼ਾਂ ਖਰੀਦਣ ਦੀ ਪੇਸ਼ਕਸ਼ ਕੀਤੀ। ਟੋਰਾਂਟੋ ਦੇ ਰਹਿਣ ਵਾਲੇ ਇਸ ਵਿਅਕਤੀ ਦੀ ਪਛਾਣ ਪੁਲਿਸ ਨੇ 28 ਸਾਲਾ ਜੈਰਤਨ ਸਿੰਘ ਵਜੋਂ ਕੀਤੀ ਹੈ। ਉਸ ਤੇ ਜਿਣਸੀ ਹਮਲੇ ਅਤੇ ਜਿਣਸੀ ਸੰਪਰਕ ਲਈ ਵਰਗਲਾਉਣ ਸਮੇਤ ਕਈ ਦੋਸ਼ ਲੱਗੇ ਹਨ। ਪੁਲਿਸ ਨੇ ਮੁਲਜ਼ਮ ਦੀ ਤਸਵੀਰ ਜਾਰੀ ਕੀਤੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਜਾਂ ਗਵਾਹ ਵੀ ਹੋ ਸਕਦੇ ਹਨ ਜੋ ਅਜੇ ਤੱਕ ਸਾਹਮਣੇ ਨਹੀਂ ਆਏ ਹਨ। ਅਧਿਕਾਰੀਆਂ ਨੇ ਉਸਦੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਜਾਂ ਯੌਰਕ ਰੀਜਨਲ ਪੁਲਿਸ ਸਪੈਸ਼ਲ ਵਿਕਟਿਮ ਯੂਨਿਟ ਨੂੰ ਕਾਲ ਕਰਨ ਦੀ ਅਪੀਲ਼ ਕੀਤੀ ਹੈ।
 

ਇਹ ਵੀ ਪੜ੍ਹੋ

Tags :