ਦਿਲ ਦਾ ਦੌਰਾ ਪੈਣ ਕਰਨ ਹਾਂਗਕਾਂਗ 'ਚ ਪੰਜਾਬੀ ਨੌਜਵਾਨ ਦੀ ਮੌਤ

ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਰਮਲ ਸਿੰਘ (27) ਪੰਜ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਹਾਂਗਕਾਂਗ ਗਿਆ ਸੀ। ਇਸ ਸਮੇਂ ਪਰਿਵਾਰ ਉਸ ਦੇ ਵਿਆਹ ਕਰਨ ਦੇ ਸੁਪਨੇ ਦੇਖ ਰਿਹਾ ਸੀ।

Share:

ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਨੌਜਵਾਨ ਨਿਰਮਲ ਸਿੰਘ ਦੀ ਹਾਂਗਕਾਂਗ ਵਿੱਚ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ। ਨਿਰਮਲ ਸਿੰਘ ਮਾਂ ਪਿਓ ਦਾ ਇਕਲੌਤਾ ਪੁੱਤਰ ਸੀ। ਉਸਦੀ ਬੇਵਕਤੀ ਮੌਤ ਹੋਣ ਕਾਰਨ ਇਲਾਕੇ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਨਿਰਮਲ ਸਿੰਘ (27) ਪੰਜ ਸਾਲ ਪਹਿਲਾਂ ਰੋਜੀ ਰੋਟੀ ਕਮਾਉਣ ਲਈ ਹਾਂਗਕਾਂਗ ਗਿਆ ਸੀ। ਉਸ ਨੇ ਦੱਸਿਆ ਕਿ ਐਤਵਾਰ ਨੂੰ ਮੇਰੇ ਪੁੱਤਰ ਨਿਰਮਲ ਸਿੰਘ ਦੇ ਦੋਸਤ ਤੇਜ਼ਵੀਰ ਤੇਜੀ ਅਤੇ ਲੱਕੀ ਨੇ ਫੋਨ ਤੇ ਦੱਸਿਆ ਕਿ ਨਿਰਮਲ ਸਿੰਘ ਦੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਪਿਛਲੇ ਦਿਨਾਂ ਤੋਂ ਹਸਪਤਾਲ ਵਿੱਚ ਜੇਰੇ ਇਲਾਜ ਸੀ। 

ਦੁੱਖਾਂ ਦਾ ਟੁੱਟਾ ਪਹਾੜ 

ਸੁਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪੰਜ ਸਾਲ ਪਹਿਲਾਂ ਰੋਜੀ ਰੋਟੀ ਲਈ ਹਾਂਗਕਾਂਗ  ਗਿਆ ਸੀ। ਇਸ ਸਮੇਂ ਪਰਿਵਾਰ ਉਸਦੇ ਵਿਆਹ ਕਰਨ ਦੇ ਸੁਪਨੇ ਵੇਖ ਰਿਹਾ ਸੀ ਕਿ ਅੱਜ ਉਹਨਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣਨ ਲਈ ਮਜਬੂਰ ਹੋਣਾ ਪਿਆ। ਉਸਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਇਸ ਮੌਕੇ ਤੇ ਸੁਰਜਨ ਸਿੰਘ ਅਤੇ ਉਸਦੇ ਭਰਾ ਗੁਰਨਾਮ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ