ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਪੁੱਤ ਦਾ ਮੂੰਹ ਦੇਖਣਾ ਵੀ ਨਹੀਂ ਹੋਇਆ ਨਸੀਬ

ਕੁੱਝ ਮਹੀਨੇ ਪਹਿਲਾਂ ਹੀ ਜੁਗਰਾਜ ਸਿੰਘ ਦੁਬਈ ਗਿਆ ਸੀ। ਆਪਣੇ 6 ਮਹੀਨੇ ਦੇ ਪੁੱਤ ਨੂੰ ਦੇਖਣ ਲਈ ਪੰਜਾਬ ਆਉਣਾ ਸੀ।

Share:

ਵਿਦੇਸ਼ੀ ਧਰਤੀ 'ਤੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਦੁਬਈ 'ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਿਸਨੂੰ ਆਪਣੇ 6 ਮਹੀਨੇ ਦੇ ਪੁੱਤ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ। ਮ੍ਰਿਤਕ ਦੀ ਪਛਾਣ ਜਿਲ੍ਹਾ ਗੁਰਦਾਸਪੁਰ ਦੇ ਘੁਮਾਣ ਦੇ ਪਿੰਡ ਭੋਮੇ ਦੇ ਰਹਿਣ ਵਾਲੇ ਜੁਗਰਾਜ ਸਿੰਘ (30) ਵਜੋਂ ਹੋਈ। ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਬਈ ’ਚ ਰਿੱਧੀ ਸਿੱਧੀ ਟਰਾਂਸਪੋਰਟ ਕੰਪਨੀ ’ਚ ਨੌਕਰੀ ਕਰਦਾ ਸੀ। ਜੁਗਰਾਜ ਦੇ ਕਿਸੇ ਸਾਥੀ ਦਾ ਫੋਨ ਆਇਆ ਕਿ ਉਸਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ। 
 
6 ਮਹੀਨੇ ਪਹਿਲਾਂ ਪੁੱਤਰ ਦਾ ਜਨਮ
 
ਜੁਗਰਾਜ ਸਿੰਘ ਕੁੱਝ ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ। ਉਸ ਸਮੇਂ ਜੁਗਰਾਜ ਦੀ ਪਤਨੀ ਗਰਭਵਤੀ ਸੀ। 6 ਮਹੀਨੇ ਪਹਿਲਾਂ ਘਰ 'ਚ ਖੁਸ਼ੀ ਆਈ। ਪੁੱਤ ਨੇ ਜਨਮ ਲਿਆ। ਰੋਜ਼ਾਨਾ ਵੀਡਿਓ ਕਾਲ ਰਾਹੀਂ ਘਰ ਗੱਲ ਕਰਦਾ ਸੀ। ਅਗਲੇ ਮਹੀਨੇ ਪੰਜਾਬ ਆਉਣਾ ਸੀ। ਜੁਗਰਾਜ ਨੂੰ ਬੜੀ ਖੁਸ਼ੀ ਸੀ ਕਿ ਉਹ ਆਪਣੇ ਪੁੱਤ ਦਾ ਮੂੰਹ ਦੇਖਣ ਜਾ ਰਿਹਾ ਹੈ। ਪ੍ਰੰਤੂ, ਇਸਤੋਂ ਪਹਿਲਾਂ ਹੀ ਹਾਦਸੇ ਨੇ ਉਸਦੀ ਜਾਨ ਲੈ ਲਈ। 
 
 

ਇਹ ਵੀ ਪੜ੍ਹੋ