ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, 4 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ 

ਵਿਦੇਸ਼ੀ ਧਰਤੀ 'ਤੇ ਰੋਜ਼ਾਨਾ ਹੀ ਪੰਜਾਬੀਆਂ ਦੇ ਨਾਲ ਹੋ ਰਹੇ ਹਾਦਸਿਆਂ 'ਚ ਜਾਨਾਂ ਜਾ ਰਹੀਆਂ ਹਨ। ਜ਼ਿਆਦਾਤਰ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ। ਜਿਸ ਨਾਲ ਪੰਜਾਬ ਤੇ ਵਿਦੇਸ਼ਾਂ ਅੰਦਰ ਸੋਗ ਦੀ ਲਹਿਰ ਦੌੜ ਜਾਂਦੀ ਹੈ। ਹੁਣ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 

Courtesy: ਅਰਸ਼ਪ੍ਰੀਤ ਸਿੰਘ ਦੀ ਫਾਇਲ ਫੋਟੋ

Share:

ਪੰਜਾਬ ਦੇ ਹਠੂਰ ਦੇ ਰਹਿਣ ਵਾਲੇ 23 ਸਾਲਾ ਅਰਸ਼ਪ੍ਰੀਤ ਸਿੰਘ ਦੀ ਕੈਨੇਡਾ ਵਿਖੇ ਮੌਤ ਹੋ ਗਈ। ਇਹ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਲਈ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਪ੍ਰੰਤੂ, ਉਸਨੂੰ ਕੀ ਪਤਾ ਸੀ ਕਿ ਉਹ ਆਪਣੇ ਮਾਪਿਆਂ ਤੋਂ ਇੰਨਾ ਦੂਰ ਚੱਲਿਆ ਹੈ ਕਿ ਫਿਰ ਕਦੇ ਉਹਨਾਂ ਦਾ ਮਿਲਾਪ ਨਹੀਂ ਹੋਵੇਗਾ। ਇੱਕ ਸੜਕੀ ਹਾਦਸੇ ਨੇ ਨੌਜਵਾਨ ਦੀ ਜਾਨ ਲੈ ਲਈ। 

ਲਾਸ਼ ਵਤਨ ਲਿਆਉਣ ਲਈ ਯਤਨ ਕਰ ਰਿਹਾ ਪਰਿਵਾਰ 

ਇਸ ਸਬੰਧੀ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤ ਅਰਸ਼ਪ੍ਰੀਤ ਸਿੰਘ ਸਾਲ 2021 ਵਿਚ ਆਈਲੈਟਸ ਕਰ ਕੇ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਹੁਣ ਵਰਕ ਪਰਮਟ 'ਤੇ ਟਰੱਕ ਚਲਾ ਰਿਹਾ ਸੀ ਅਤੇ ਬੀਤੀ ਰਾਤ ਕੈਨੇਡਾ ਦੇ ਸ਼ਹਿਰ ਓਨਟਾਰੀਓ ਦੇ ਨਜ਼ਦੀਕ ਅਚਾਨਕ ਦੋ ਟਰੱਕਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਅਤੇ ਦੋਵੇਂ ਟਰੱਕਾਂ ਵਿਚ ਸਵਾਰ ਦੋ-ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਮ੍ਰਿਤਕ ਅਰਸ਼ਪ੍ਰੀਤ ਸਿੰਘ ਦੀ ਲਾਸ਼ ਹਠੂਰ ਲਿਆਉਣ ਲਈ ਕੈਨੇਡਾ ਵਿਚ ਰਹਿੰਦੇ ਹਠੂਰ ਵਾਸੀ ਅਤੇ ਉਸਦੇ ਦੋਸਤ ਯਤਨ ਕਰ ਰਹੇ ਹਨ। 

ਇਹ ਵੀ ਪੜ੍ਹੋ

Tags :