Austraila: ਐਡੀਲੇਡ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਨੇ ਲੋਨ ਲੈ ਕੇ ਭੇਜਿਆ ਸੀ ਵਿਦੇਸ਼ 

 Austraila: ਵਰਿੰਦਰ ਕੁਮਾਰ ਦੱਤਾ 2017-18 ਵਿੱਚ ਵਿਦੇਸ਼ ਗਿਆ ਸੀ। ਪਰਿਵਾਰ ਨੇ ਉਸਨੂੰ ਲੋਨ ਲੈ ਕੇ ਵਿਦੇਸ਼ ਭੇਜਿਆ ਸੀ, ਪਰ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਹੁਣ ਮੁੜ ਕੇ ਭਾਰਤ ਨਹੀਂ ਆਵੇਗਾ।

Share:

Austraila: ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਉਥੇ ਵਾਪਰੇ ਇਕ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੀ ਮੁਕੇਰੀਆਂ ਤਹਿਸੀਲ ਅਧੀਨ ਪੈਂਦੇ ਪਿੰਡ ਧੀਰੋਵਾਲ ਦੇ ਵਰਿੰਦਰ ਕੁਮਾਰ ਦੱਤਾ ਵਜੋਂ ਹੋਈ ਹੈ। ਵਰਿੰਦਰ ਕੁਮਾਰ ਦੱਤਾ 2017-18 ਵਿੱਚ ਵਿਦੇਸ਼ ਗਿਆ ਸੀ। ਪਰਿਵਾਰ ਨੇ ਉਸਨੂੰ ਲੋਨ ਲੈ ਕੇ ਵਿਦੇਸ਼ ਭੇਜਿਆ ਸੀ, ਪਰ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਹੁਣ ਮੁੜ ਕੇ ਭਾਰਤ ਨਹੀਂ ਆਵੇਗਾ।

ਪਰਿਵਾਰ ਨੇ ਚੰਗਾ ਭਵਿੱਖ ਬਣਾਉਣ ਲਈ ਭੇਜਿਆ ਸੀ ਆਸਟ੍ਰੇਲੀਆ 

ਮ੍ਰਿਤਕ ਦੇ ਪਿਤਾ ਗੁਰਬਖਸ਼ ਲਾਲ ਨੇ ਦੱਸਿਆ ਕਿ ਸਾਲ 2017-18 'ਚ ਪੁੱਤਰ ਵਰਿੰਦਰ ਕੁਮਾਰ ਦੱਤਾ ਵਿਦੇਸ਼ 'ਚ ਰੋਜ਼ੀ-ਰੋਟੀ ਦੀ ਭਾਲ 'ਚ ਅਤੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਆਸਟ੍ਰੇਲੀਆ ਗਿਆ ਸੀ। ਬੇਟੇ ਦੇ ਦੋਸਤਾਂ ਨੂੰ ਪਤਾ ਲੱਗਾ ਕਿ ਆਸਟ੍ਰੇਲੀਆ ਦੇ ਐਡੀਲੇਡ 'ਚ ਇਕ ਸੜਕ ਹਾਦਸੇ 'ਚ ਉਸਦੀ ਮੌਤ ਹੋ ਗਈ ਹੈ। ਵਰਿੰਦਰ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜ ਦਿੱਤਾ ਸੀ। ਉਸ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਤੁਰੰਤ ਆਸਟ੍ਰੇਲੀਆ ਤੋਂ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕਰ ਸਕੇ।
 

ਇਹ ਵੀ ਪੜ੍ਹੋ

Tags :