ਪਠਾਨਕੋਟ ਦੇ ਰੱਸਤੇ ਮਾਨਸੂਨ ਦੀ ਐਂਟਰੀ, ਕਈ ਜਿਲ੍ਹਿਆਂ ਚ ਹੋਈ ਝਮਾਝਮ ਬਰਸਾਤ, ਪਹਿਲੀ ਬਰਸਾਤ ਨੇ ਹੀ ਖੋਲ੍ਹੀ ਸਰਕਾਰ ਦੀ ਪੋਲ, ਮਹਿਲਾ ਦੀ ਮੌਤ

Punjab Weather Update ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਮਾਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਮਾਨਸੂਨ ਦੇ ਆਉਂਦਿਆਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਸਰਕਾਰ ਦੇ ਢਿੱਲੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਾਰਾ ਸ਼ਹਿਰ ਪਾਣੀ ਵਿਚ ਡੁੱਬ ਗਿਆ। ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Share:

ਪੰਜਾਬ ਨਿਊਜ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਮਾਨਸੂਨ ਪਠਾਨਕੋਟ ਦੇ ਰਸਤੇ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਮਾਨਸੂਨ ਉਤਰਾਖੰਡ ਤੋਂ ਹਿਮਾਚਲ ਪਹੁੰਚਿਆ ਅਤੇ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਨ ਤੋਂ ਬਾਅਦ ਪਠਾਨਕੋਟ ਰਾਹੀਂ ਪੰਜਾਬ ਪਹੁੰਚ ਗਿਆ। ਪਠਾਨਕੋਟ ਵਿੱਚ ਬੱਦਲਵਾਈ ਰਹੀ। ਮਾਨਸੂਨ ਇੱਕ ਤੋਂ ਦੋ ਦਿਨਾਂ ਵਿੱਚ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਪਹੁੰਚ ਜਾਵੇਗਾ। ਬੁੱਧਵਾਰ ਦੇਰ ਰਾਤ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਅਤੇ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਮਾਨਸੂਨ ਪਠਾਨਕੋਟ ਦੇ ਰਸਤੇ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਮਾਨਸੂਨ ਉਤਰਾਖੰਡ ਤੋਂ ਹਿਮਾਚਲ ਪਹੁੰਚਿਆ ਅਤੇ ਸੱਤ ਜ਼ਿਲ੍ਹਿਆਂ ਨੂੰ ਕਵਰ ਕਰਨ ਤੋਂ ਬਾਅਦ ਪਠਾਨਕੋਟ ਦੇ ਰਸਤੇ ਪੰਜਾਬ ਪਹੁੰਚ ਗਿਆ। ਪਠਾਨਕੋਟ ਵਿੱਚ ਬੱਦਲਵਾਈ ਰਹੀ। ਮਾਨਸੂਨ ਇੱਕ ਤੋਂ ਦੋ ਦਿਨਾਂ ਵਿੱਚ ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਪਹੁੰਚ ਜਾਵੇਗਾ। ਬੁੱਧਵਾਰ ਦੇਰ ਰਾਤ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਇਸ ਕਾਰਨ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕਹਿਰ ਅਤੇ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਇਸ ਦਿਨ ਪੂਰੇ ਸੂਬੇ 'ਚ ਮਾਨਸੂਨ ਪਹੁੰਚ ਜਾਵੇਗਾ

ਪਟਿਆਲਾ ਦਾ 33.7, ਫ਼ਿਰੋਜ਼ਪੁਰ ਦਾ 33.1, ਬਠਿੰਡਾ ਦਾ 31, ਸੰਗਰੂਰ ਦਾ 30.9, ਫ਼ਰੀਦਕੋਟ ਦਾ 30.5 ਅਤੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੀਰਵਾਰ ਨੂੰ ਔਸਤ ਤਾਪਮਾਨ 4.9 ਡਿਗਰੀ ਘੱਟ ਗਿਆ। ਭਾਰੀ ਬਾਰਿਸ਼ ਨਾਲ ਮਾਨਸੂਨ ਹਿਮਾਚਲ ਦੇ ਸੱਤ ਜ਼ਿਲ੍ਹਿਆਂ ਊਨਾ, ਸੋਲਨ, ਸ਼ਿਮਲਾ, ਮੰਡੀ, ਕਾਂਗੜਾ, ਹਮੀਰਪੁਰ ਅਤੇ ਚੰਬਾ ਵਿੱਚ ਪਹੁੰਚ ਗਿਆ ਹੈ। ਮਾਨਸੂਨ ਦੋ ਦਿਨਾਂ ਵਿੱਚ ਪੂਰੇ ਸੂਬੇ ਵਿੱਚ ਦਾਖ਼ਲ ਹੋ ਜਾਵੇਗਾ।

ਕਰੰਟ ਲੱਗਣ ਨਾਲ ਕਈ ਮਹਿਲਾ ਦੀ ਜਾਨ 

ਪੰਜਾਬ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਕਈ ਜ਼ਿਲ੍ਹਿਆਂ ਵਿੱਚ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ। ਨਗਰ ਨਿਗਮ ਵੱਲੋਂ ਸਮੇਂ ਸਿਰ ਸੀਵਰੇਜ ਅਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਵਿੱਚ ਸਵੇਰੇ 5:30 ਤੋਂ 8:30 ਵਜੇ ਤੱਕ ਪਏ ਮੀਂਹ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ। ਬੁੱਢਾ ਦਰਿਆ ਦਾ ਪਾਣੀ ਵੀ ਓਵਰਫਲੋ ਹੋ ਕੇ ਆਸਪਾਸ ਦੇ ਇਲਾਕਿਆਂ ਵਿੱਚ ਦਾਖਲ ਹੋ ਗਿਆ। 45 ਸਾਲਾ ਮੀਨੂੰ ਮਲਹੋਤਰਾ ਦੀ ਫਰਿੱਜ ਬੰਦ ਕਰਨ ਲਈ ਸਵਿੱਚ ਨੂੰ ਛੂਹਦੇ ਹੀ ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਹੋ ਗਈ। ਸੰਗਰੂਰ, ਕੋਟਕਪੂਰਾ ਤੇ ਹੋਰ ਇਲਾਕੇ ਵੀ ਜਲ-ਥਲ ਹੋ ਗਏ।

ਇਹ ਵੀ ਪੜ੍ਹੋ