ਪੰਜਾਬ 'ਚ ਮੈਡੀਕਲ ਸਟੋਰਾਂ ਖਿਲਾਫ ਕਸਿਆ ਸ਼ਿਕੰਜਾ, ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਤਾਂ ਹੋਵੇਗਾ ਲਾਇਸੰਸ ਰੱਦ 

ਜਿਸ ਦੇ ਤਹਿਤ ਫ਼ਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦਾ ਫ਼ਰਮ ਵੱਲੋਂ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਦਵਾਈਆਂ ਦੇ ਖ਼ਰੀਦ ਬਿੱਲ ਦਿੱਤੇ ਗਏ। ਜਿਸ ਕਾਰਨ ਉਕਤ ਫ਼ਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

Courtesy: file photo

Share:

ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਉਹਨਾਂ ਮੈਡੀਕਲ ਸਟੋਰਾਂ ਖਿਲਾਫ ਵੀ ਸ਼ਿਕੰਜਾ ਕਸਿਆ ਗਿਆ ਹੈ ਜੋ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕਰ ਰਹੇ ਹਨ। ਸਿਹਤ ਵਿਭਾਗ ਮਾਲੇਰਕੋਟਲਾ ਨੇ ਅਜਿਹੇ ਇੱਕ ਮੈਡੀਕਲ ਸਟੋਰ ਦਾ ਲਾਇਸੰਸ ਰੱਦ ਕੀਤਾ। ਇਸ ਮੈਡੀਕਲ ਸਟੋਰ 'ਤੇ ਚੈਕਿੰਗ ਦੌਰਾਨ ਬਹੁਤ ਖਾਮੀਆਂ ਮਿਲੀਆਂ ਤੇ ਇਸਦੇ ਸੰਚਾਲਕ ਵੱਲੋਂ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾ ਸਕਿਆ। 

ਦਵਾਈਆਂ ਦੇ ਬਿੱਲ ਵੀ ਨਹੀਂ ਸਨ 

ਜ਼ੋਨਲ ਲਾਇਸੈਸਿੰਗ ਅਥਾਰਿਟੀ ਸੰਗਰੂਰ ਜ਼ੋਨ ਨਵਜੋਤ ਕੋਰ ਨੇ ਦੱਸਿਆ ਕਿ ਡਰੱਗ ਕੰਟਰੋਲ ਅਫ਼ਸਰ ਮਲੇਰਕੋਟਲਾ ਵਲੋਂ ਪੁਲਿਸ ਮਹਿਕਮੇ ਸਮੇਤ ਪਿੰਡ ਛੋਕਰਾ, ਮਲੇਰਕੋਟਲਾ- ਖੰਨਾ ਰੋਡ ਵਿਖੇ ਮੈਸ: ਸਾਹਿਦ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਫ਼ਰਮ ਵਲੋਂ ਦੁਰਵਰਤੋਂ ਹੋਣ ਵਾਲੀ ਪ੍ਰੀਗਾਬਾਲਿਨ ਦਵਾਈ ਦਾ ਖਰੀਦ ਰਿਕਾਰਡ ਦਖਾਉਣ ਤੋਂ ਅਸਮਰਥਾ ਜਤਾਈ ਅਤੇ ਰਿਕਾਰਡ ਨਹੀ ਦਿਖਾਇਆ ਗਿਆ ਅਤੇ ਹੋਰ ਪੰਜ ਤਰ੍ਹਾਂ ਦੀਆਂ ਦਵਾਈਆਂ ਫਾਰਮ-16 ਤੇ ਸੀਜ ਕੀਤੀਆਂ ਗਈਆਂ ਹਨ । ਇਸ ਤੋਂ ਇਲਾਵਾ ਫਰਮ ਵਲੋਂ ਡਰੱਗ ਐਂਡ ਕਾਸਮੈਟਿਕ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਗਈ। ਜਿਸ ਦੇ ਤਹਿਤ ਫ਼ਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ ਦਾ ਫ਼ਰਮ ਵੱਲੋਂ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਨ੍ਹਾਂ ਦਵਾਈਆਂ ਦੇ ਖ਼ਰੀਦ ਬਿੱਲ ਦਿੱਤੇ ਗਏ। ਜਿਸ ਕਾਰਨ ਉਕਤ ਫ਼ਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ 

ਜ਼ੋਨਲ ਲਾਇਸੈਸਿੰਗ ਅਥਾਰਿਟੀ ਸੰਗਰੂਰ ਜ਼ੋਨ ਨਵਜੋਤ ਕੋਰ ਅਤੇ ਡਰੱਗ ਕੰਟਰੋਲ ਅਫ਼ਸਰ ਮਲੇਰਕੋਟਲਾ  ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਇਹ ਮੁਹਿੰਮ ਜਾਰੀ ਹੈ ਅਤੇ ਕਿਸੇ ਵੀ ਦੁਕਾਨਦਾਰ ਨੂੰ ਦੁਰਵਰਤੋਂ ਕਰਨ ਵਾਲੀਆਂ ਦਵਾਈਆਂ ਵੇਚਣ ਤੇ ਬਖ਼ਸ਼ਿਆ ਨਹੀਂ ਜਾਵੇਗਾ। ਭੱਵਿੱਖ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਜਾਰੀ ਰਹੇਗੀ ।ਉਨ੍ਹਾਂ ਦਵਾਈਆਂ ਵਿਕ੍ਰੇਤਾਵਾਂ ਨੂੰ ਅਪੀਲ ਕਿ ਡਰੱਗ ਐਂਡ ਕਾਸਮੈਟਿਕ ਐਕਟ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਸਹੀ ਤਰੀਕੇ ਪ੍ਰਤੀਬੱਧ ਹੋ ਕੇ ਕਰਨ ਨੂੰ ਤਰਜੀਹ ਦੇਣ ।

 

 

ਇਹ ਵੀ ਪੜ੍ਹੋ