ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਲੋਕ ਅਦਾਲਤ 28 ਫਰਵਰੀ ਨੂੰ ਪਟਿਆਲਾ ਵਿਖੇ ਲੱਗੇਗੀ 

ਇਸ ਲੋਕ ਅਦਾਲਤ 'ਚ ਮਹਿਲਾਵਾਂ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਆਉਣਗੀਆਂ, ਉਹਨਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। 

Courtesy: ਚੇਅਰਪਰਸਨ ਰਾਜ ਲਾਲੀ ਗਿੱਲ

Share:

ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਨਿਆਂ ਦਿਲਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ 28 ਫ਼ਰਵਰੀ 2025 ਨੂੰ ਸਵੇਰੇ 11 ਵਜੇ ਪੁਲਿਸ ਲਾਈਨ ਪਟਿਆਲਾ ਵਿਖੇ ਲੋਕ ਅਦਾਲਤ ਲਗਾਉਣਗੇ। ਇਸ ਲੋਕ ਅਦਾਲਤ 'ਚ ਮਹਿਲਾਵਾਂ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਆਉਣਗੀਆਂ, ਉਹਨਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਪੁਲਿਸ ਤੇ ਹੋਰ ਅਧਿਕਾਰੀ ਰਹਿਣਗੇ ਹਾਜ਼ਰ 

ਇਸ ਮੌਕੇ ਜੇਕਰ ਕਿਸੇ ਵੀ ਮਹਿਲਾ ਨੂੰ ਕੋਈ ਸ਼ਿਕਾਇਤ ਜਾਂ ਸਮੱਸਿਆ ਦਰਪੇਸ਼ ਹੈ ਤਾਂ ਉਹ ਪੁਲਿਸ ਲਾਈਨ ਪਟਿਆਲਾ ਵਿਖੇ ਲੋਕ ਅਦਾਲਤ ਦੌਰਾਨ ਚੇਅਰਪਰਸਨ ਰਾਜ ਲਾਲੀ ਗਿੱਲ ਨਾਲ ਸੰਪਰਕ  ਕੀਤਾ ਜਾ ਸਕਦਾ ਹੈ। ਮਹਿਲਾਵਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਹ ਲੋਕ ਅਦਾਲਤ ਇਕ ਮਹੱਤਵਪੂਰਨ ਪਹਿਲ ਹੈ, ਜਿਸ ਵਿੱਚ ਚੇਅਰਪਰਸਨ, ਪੁਲਿਸ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਮੌਕੇ ਤੇ ਹਾਜ਼ਰ ਰਹਿਣਗੇ।

ਇਹ ਵੀ ਪੜ੍ਹੋ