ਪੰਜਾਬ ਦੀ vvip ਟਰੇਨ ਸ਼ਤਾਬਦੀ ਵਿੱਚ ਵੜਿਆ ਚੂਹਾ,ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ

ਮੀਰਾ ਨੇ ਦੱਸਿਆ ਕਿ ਕੋਚ 'ਚ ਸਵਾਰ ਯਾਤਰੀਆਂ ਨੇ ਇਸ ਦੀ ਸ਼ਿਕਾਇਤ ਟਰੇਨ ਆਪਰੇਟਰਾਂ ਅਤੇ ਸਹਾਇਕਾਂ ਨੂੰ ਵੀ ਕੀਤੀ। ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।

Share:

ਸ਼ਨੀਵਾਰ ਸਵੇਰੇ ਪੰਜਾਬ ਦੀ ਵੀਵੀਆਈਪੀ ਟਰੇਨ ਸ਼ਤਾਬਦੀ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਟਰੇਨ ਵਿੱਚ ਚੂਹਾ ਆ ਵੜਿਆ। ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਬੜੀ ਤੇਜੀ ਨਾਲ ਵਾਈਰਲ ਹੋ ਰਹੀ ਹੈ। ਇੱਥੇ ਖਾਸ ਗੱਲ ਇਹ ਹੈ ਕਿ ਇਸ ਟਰੇਨ 'ਚ ਯਾਤਰੀਆਂ ਨੂੰ ਖਾਣਾ ਵੀ ਪਰੋਸਿਆ ਜਾਂਦਾ ਹੈ। ਵੀਡੀਓ ਵਾਈਰਲ ਹੋਣ ਤੋਂ ਬਾਅਦ ਰੇਲਵੇ ਨੇ ਇਸ ਲਈ ਯਾਤਰੀਆਂ ਕੋਲੋ ਮੁਆਫੀ ਵੀ ਮੰਗ ਲਈ ਹੈ।

 

ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸੀ ਟਰੇਨ

ਯਾਤਰੀ ਮੀਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਦਿਆਂ ਦੱਸਿਆ ਕਿ ਸ਼ਤਾਬਦੀ ਟਰੇਨ ਨੰਬਰ 12014 ਸ਼ਨੀਵਾਰ ਸਵੇਰੇ 4.55 ਵਜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ। ਪਰ ਯਾਤਰੀਆਂ ਵਿੱਚ ਚੂਹੇ ਛਾਲਾਂ ਮਾਰਦੇ ਦੇਖੇ ਗਏ। ਆਮ ਚੂਹੇ ਲੋਕਾਂ ਦੇ ਪੈਰਾਂ ਹੇਠ ਛਾਲਾਂ ਮਾਰਦੇ ਰਹੇ।

 

ਸ਼ਿਕਾਇਤ ਤੋਂ ਬਾਅਦ ਤੁਰੰਤ ਕਾਰਵਾਈ ਦਾ ਭਰੋਸਾ

ਆਖਿਰਕਾਰ ਮੀਰਾ ਨੇ ਇਸ ਦੀ ਸ਼ਿਕਾਇਤ ਰੇਲਵੇ ਸਰਵਿਸ ਨੂੰ ਕੀਤੀ। ਜਿਸ ਤੋਂ ਬਾਅਦ ਰੇਲਵੇ ਨੇ ਇਸ ਲਈ ਮੁਆਫੀ ਮੰਗੀ ਅਤੇ ਮੀਰਾ ਤੋਂ ਟਰੇਨ ਅਤੇ ਕੋਚ ਬਾਰੇ ਜਾਣਕਾਰੀ ਹਾਸਲ ਕੀਤੀ। ਰੇਲਵੇ ਨੇ ਭਰੋਸਾ ਦਿੱਤਾ ਹੈ ਕਿ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ

Tags :